05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸੀਟੂ ਦਾ 55ਵਾਂ ਸਥਾਪਨਾ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 01-06-2025
ਬਲਾਚੌਰ, 31 ਮਈ (ਨਰੇਸ਼ ਧੌਲ)-ਸੀਟੂ ਦਫ਼ਤਰ ਬਾਬਾ ਬਤਨ ਸਿੰਘ ਭਵਨ ਬਲਾਚੌਰ ਵਿਖੇ ਇਲਾਕੇ ਦੀਆਂ ਜਥੇਬੰਦੀਆਂ ਵਲੋਂ ਸੀਟੂ ਦੇ ਸੂਬਾ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੋੜੀ ਦੀ ਪ੍ਰਧਾਨਗੀ ਹੇਠ ਸੀਟੂ ਦਾ 55ਵਾਂ ਸਥਾਪਨਾ ਦਿਵਸ ਮਨਾਇਆ ਗਿਆ | ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆ ਕਾਮਰੇਡ ਮਹਾਂ ਸਿੰਘ ਰੋੜੀ, ਕਾਮਰੇਡ ਪ੍ਰੇਮ ਰੱਕੜ, ਅੱਛਰ ਸਿੰਘ ਜ਼ਿਲ੍ਹਾ ਸਕੱਤਰ, ਜਸਵੰਤ ਸੈਣੀ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਇੰਡੀਅਨ ਟਰੇਡ ਯੂਨੀਅਨ ਮੂਵਮੈਂਟ ਵਿੱਚ ਸੀਟੂ ਦੀ ਪਹਿਲਾਂ ਤੋਂ ਹੀ ਅਹਿਮ ਭੂਮਿਕਾ ਰਹੀ ਹੈ | ਮਜ਼ਦੂਰ ਜਮਾਤ ਅਤੇ ਜਨਤਾ ਦੇ ਹਿਤਾਂ ਦੀ ਰਾਖੀ ਲਈ ਸੀਟੂ ਹਮੇਸ਼ਾ ਜਮਾਤੀ ਸੰਘਰਸ਼ ਨੂੰ ਮਜ਼ਬੂਤ ਕਰਨ ਦੇ ਸੰਕਲਪ 'ਤੇ ਪਹਿਰਾ ਦਿੰਦੀ ਆਈ ਹੈ | ਉਨ੍ਹਾਂ ਕਿਹਾ ਕਿ ਸੀਟੂ ਦਾ ਨਾਰਾ ਹੈ 'ਵਿਸ਼ਾਲ ਏਕਤਾ ਤਿੱਖੇ ਘੋਲ' | ਇਸ ਮੌਕੇ ਸਵਰਾਜ ਮਾਂਜਦਾ ਵਰਕਰ ਯੂਨੀਅਨ ਦੇ ਸਾਥੀ ਭਵਨ ਕੁਮਾਰ, ਪੱਡਾ ਡਰਾਈਵਰ ਯੂਨੀਅਨ ਦੇ ਸਾਥੀ ਸਰਬਜੀਤ ਸਿੰਘ, ਸ਼ਰੀਆਂਸ ਪੇਪਰ ਮਿਲ ਤੋਂ ਮੰਗਤ ਰਾਮ, ਕੰਢੀ ਸੰਘਰਸ਼ ਕਮੇਟੀ ਵੱਲੋਂ ਹੁਸਨ ਚੰਦ ਮਝੋਟ, ਆਂਗਣਵਾੜੀ ਵਰਕਰ ਯੂਨੀਅਨ, ਆਸ਼ਾ ਵਰਕਰ ਯੂਨੀਅਨ ਤੋਂ ਅਮਰਜੀਤ ਕੌਰ, ਕਿਰਨਜੀਤ ਕੌਰ, ਮਨਜੀਤ ਕੌਰ, ਅਮਰਜੀਤ ਕੌਰ ਚੰਦਿਆਣੀ, ਅਵਤਾਰ ਸਿੰਘ ਪੇਂਡੂ ਚੌਕੀਦਾਰ, ਕਿਸਾਨ ਆਗੂ ਭੁਪਿੰਦਰ ਸਿੰਘ ਕੌਲਗੜ੍ਹ, ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਤੋਂ ਅਮਰੀਕ ਸਿੰਘ ਆਦਿ ਨੇ ਭਾਗ ਲਿਆ |
Ad Position 22
No active advertisement
ਪਿਛਲੀ ਖ਼ਬਰ ਅਰੋੜਾ ਮਹਾਂ ਸਭਾ ਵਲੋਂ ਨਵਾਂਸ਼ਹਿਰ 'ਚ ਸਮਾਗਮ ਅਗਲੀ ਖ਼ਬਰ ਸਬ ਸੈਂਟਰ ਸਹੂੰਗੜਾ 'ਚ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ
Ad Position 24