ਨਵਾਂਸ਼ਹਿਰ, 31 ਮਈ (ਜਸਬੀਰ ਸਿੰਘ ਨੂਰਪੁਰ)-ਅਰੋੜਾ ਮਹਾਂਸਭਾ ਪੰਜਾਬ ਦੇ ਪ੍ਰਧਾਨ ਕਮਲਜੀਤ ਸੇਤੀਆ ਅਤੇ ਸਰਪ੍ਰਸਤ ਦੀਵਾਨ ਅਮਿਤ ਅਰੋੜਾ ਦੀ ਅਗਵਾਈ ਹੇਠ ਨਵਾਂਸ਼ਹਿਰ 'ਚ ਸ੍ਰੀ ਅਰੋੜਾ ਮਹਾਰਾਜ ਦਾ ਜਨਮ ਦਿਨ ਬਹੁਤ ਸ਼ਰਧਾ ਨਾਲ ਮਨਾਇਆ ਗਿਆ | ਵੱਡੀ ਗਿਣਤੀ 'ਚ ਲੋਕ ਆਪਣੇ ਪਰਿਵਾਰਾਂ ਅਤੇ ਬੱਚਿਆਂ ਸਮੇਤ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ | ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਦੇ ਸ਼ਹੀਦੀ ਦਿਹਾੜੇ 'ਤੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੋਂ ਬਾਅਦ ਆਰਤੀ ਕੀਤੀ ਗਈ | ਨਵਾਂਸ਼ਹਿਰ ਅਰੋੜਾ ਮਹਾਂਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਅਰੋੜਾ, ਸਕੱਤਰ ਯੋਗੇਸ਼ ਅਰੋੜਾ, ਪ੍ਰਦੀਪ ਅਰੋੜਾ, ਸਰਦਾਰ ਮਨਮੋਹਨ ਗੁਲਾਟੀ, ਪ੍ਰਵਿੰਦਰ ਬੱਤਰਾ, ਅਜੈ ਅਰੋੜਾ, ਯੁਵਾ ਵਿਭਾਗ ਦੇ ਪ੍ਰਧਾਨ ਨੇ ਵਿਚਾਰ ਰੱਖੇ | ਇਸ ਮੌਕੇ 'ਤੇ ਗੌਰਵ ਗੁਲਾਟੀ, ਗਾਬਾ ਪਰਿਵਾਰ, ਚੁੱਘ ਪਰਿਵਾਰ, ਸੇਤੀਆ ਪਰਿਵਾਰ, ਸੇਠੀ ਪਰਿਵਾਰ, ਗੁਲਾਟੀ ਪਰਿਵਾਰ, ਜੁਨੇਜਾ ਪਰਿਵਾਰ ਸਾਰੇ ਅਰੋੜਾ ਪਰਿਵਾਰਾਂ ਦਾ ਸਨਮਾਨ ਕੀਤਾ | ਇਸ ਮੌਕੇ 'ਤੇ ਰੀਆ ਅਰੋੜਾ, ਸੀਮਾ ਅਰੋੜਾ, ਕੋਮਲ ਅਰੋੜ, ਸਪਨਾ ਅਰੋੜਾ, ਉਪ ਪ੍ਰਧਾਨ ਪੰਜਾਬ ਜੋਤੀ ਅਰੋੜਾ, ਉਪ ਪ੍ਰਧਾਨ ਪੰਜਾਬ ਸੁਮਨ ਜੁਨੇਜਾ ਜ਼ਿਲ੍ਹਾ ਪ੍ਰਧਾਨ ਆਦਿ ਹਾਜ਼ਰ ਸਨ |