06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਹਾਈ ਸਕੂਲ ਪੋਜੇਵਾਲ ਵਿਖੇ ਨੋ ਤੰਬਾਕੂ ਡੇਅ ਮਨਾਇਆ

Ad Position 21
No active advertisement
ਅਜੀਤ ਡੈਸਕ 01-06-2025
ਪੋਜੇਵਾਲ ਸਰਾਂ, 31 ਮਈ (ਨਵਾਂਗਰਾਈਾ)-ਸਰਕਾਰੀ ਹਾਈ ਸਕੂਲ ਪੋਜੇਵਾਲ ਵਿਖੇ ਮੁੱਖ ਅਧਿਆਪਕਾ ਬਲਵੀਰ ਕੌਰ ਦੀ ਅਗਵਾਈ 'ਚ ਅੰਤਰਰਾਸ਼ਟਰੀ ਨੋ ਤੰਬਾਕੂ ਦਿਵਸ ਮਨਾਇਆ ਗਿਆ | ਇਸ ਮੌਕੇ ਬੱਚਿਆਂ ਦੇ ਪੋਸਟਰ ਮੁਕਾਬਲੇ ਕਰਵਾਏ ਗਏ ਅਤੇ ਇੱਕ ਰੈਲੀ ਕੱਢੀ ਗਈ ਜਿਸ ਰਾਹੀਂ ਲੋਕਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਮੌਕੇ ਆਪਣੇ ਸੰਬੋਧਨ 'ਚ ਮੁੱਖ ਅਧਿਆਪਕ ਬਲਵੀਰ ਕੌਰ ਨੇ ਕਿਹਾ ਕਿ ਤੰਬਾਕੂ ਇੱਕ ਸਮਾਜਿਕ ਬੁਰਾਈ ਹੈ ਤੇ ਸਾਡੀ ਸਿਹਤ ਲਈ ਬਹੁਤ ਹੀ ਹਾਨੀਕਾਕਰ ਹੈ | ਉਨ੍ਹਾਂ ਕਿਹਾ ਕਿ ਤੰਬਾਕੂ ਖਾਣ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਪੈਦਾ ਹੁੰਦੀਆਂ ਹਨ ਇਸ ਲਈ ਸਾਨੂੰ ਤੰਬਾਕੂ ਤੋਂ ਦੂਰ ਰਹਿਣਾ ਚਾਹੀਦਾ ਹੈ ਅਤੇ ਆਪਣੇ ਆਲੇ-ਦੁਆਲੇ ਲੋਕਾਂ ਨੂੰ ਵੀ ਇਸ ਸਮਾਜਿਕ ਬੁਰਾਈ ਤੋਂ ਦੂਰ ਰਹਿਣ ਲਈ ਕਹਿਣਾ ਚਾਹੀਦਾ ਹੈ | ਇਸ ਮੌਕੇ ਹੇਮ ਰਾਜ ਕਟਾਰੀਆ, ਸਤਿੰਦਰ ਕੁਮਾਰ, ਹਰਕੇਸ ਲਾਲ, ਸੰਜੀਵ ਕੁਮਾਰ, ਜਤਿੰਦਰ ਕੌਰ, ਤਨੂੰ, ਗੌਰਵ ਪਠਾਣੀਆ, ਰਮਨ ਕੁਮਾਰ, ਸੀਮਾ ਰਾਣੀ ਆਦਿ ਸਮੇਤ ਸਮੂਹ ਵਿਦਿਆਰਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਾਈ ਸਕੂਲ ਪੋਜੇਵਾਲ ਵਿਖੇ ਨੋ ਤੰਬਾਕੂ ਡੇਅ ਮਨਾਇਆ ਅਗਲੀ ਖ਼ਬਰ ਅਰੋੜਾ ਮਹਾਂ ਸਭਾ ਵਲੋਂ ਨਵਾਂਸ਼ਹਿਰ 'ਚ ਸਮਾਗਮ
Ad Position 24