06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਭਰੋਮਜਾਰਾ ਰਾਣੂੰਆਂ ਵਿਖੇ ਦੂਸਰਾ ਕਬੱਡੀ ਟੂਰਨਾਮੈਂਟ 8 ਨੂੰ

Ad Position 21
No active advertisement
ਅਜੀਤ ਡੈਸਕ 01-06-2025
ਬਹਿਰਾਮ, 31 ਮਈ (ਸਰਬਜੀਤ ਸਿੰਘ ਰਾਣਾ)-ਨਜ਼ਦੀਕੀ ਪਿੰਡ ਭਰੋਮਜਾਰਾ ਰਾਣੂੰਆਂ ਵਿਖੇ 'ਨੌਜਵਾਨੋ ਜਾਗੋ- ਨਸ਼ੇ ਤਿਆਗੋ' ਤਹਿਤ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਅਤੇ ਖੇਡਾਂ ਨਾਲ ਜੋੜਨ ਲਈ ਰਾਣੂੰ ਪਰਿਵਾਰ ਵਲੋਂ ਸਮੂਹ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਦੂਸਰਾ ਛੋਟੇ ਬੱਚਿਆਂ ਦਾ ਪੇਂਡੂ ਖੇਡ ਮੇਲਾ ਕਬੱਡੀ ਟੂਰਨਾਮੈਂਟ 8 ਜੂਨ ਦਿਨ ਐਤਵਾਰ ਨੂੰ ਕਰਵਾਇਆ ਜਾਵੇਗਾ | ਇਸ ਸਬੰਧੀ ਪ੍ਰਬੰਧਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭਾਰ 58 ਕਿਲੋ ਅਤੇ 35 ਕਿਲੋ ਵਰਗ 'ਚ ਕਲੱਬਾਂ ਦੇ ਕਬੱਡੀ ਮੁਕਾਬਲੇ ਦੁਪਹਿਰ 12 ਵਜੇ ਅਰੰਭ ਕਰਵਾਏ ਜਾਣਗੇ | 58 ਕਿਲੋ ਭਾਰ ਵਰਗ 'ਚ ਪਹਿਲਾ ਇਨਾਮ 8100 ਰੁਪਏ ਨਗਦ ਤੇ ਟਰਾਫੀ ਅਤੇ ਦੂਸਰਾ ਇਨਾਮ 6100 ਰੁਪਏ ਤੇ ਟਰਾਫੀ ਦਿੱਤੀ ਜਾਵੇਗੀ | 35 ਕਿਲੋ ਭਾਰ ਵਰਗ 'ਚ ਪਹਿਲਾ ਇਨਾਮ 6100 ਰੁਪਏ ਨਕਦ ਤੇ ਟਰਾਫੀ ਅਤੇ ਦੂਸਰਾ ਇਨਾਮ 4100 ਰੁਪਏ ਨਕਦ ਤੇ ਟਰਾਫੀ ਦਿੱਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਐਂਟਰੀਆਂ 7 ਜੂਨ ਸ਼ਾਮ 5 ਵਜੇ ਤੱਕ ਲਈਆਂ ਜਾਣਗੀਆਂ |
Ad Position 22
No active advertisement
ਪਿਛਲੀ ਖ਼ਬਰ 4 ਜੂਨ ਨਵਾਂਸ਼ਹਿਰ ਅਤੇ 5 ਜੂਨ ਨੂੰ ਗੜ੍ਹਸ਼ੰਕਰ ਲੱਗੇਗੀ ਆਸਟ੍ਰੇਲੀਆ ਸਟੱਡੀ ਵੀਜ਼ਾ ਵਰਕਸ਼ਾਪ-ਕਨਵਰ ਅਰੋੜਾ ਅਗਲੀ ਖ਼ਬਰ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਜਾਰੀ ਸਾਂਝੇ ਯਤਨਾਂ ਨੂੰ ਲੱਗਿਆ ਸਫ਼ਲਤਾ ਦਾ ਬੂਰ- ਡੀ.ਐਸ.ਪੀ ਸ਼ਾਮ ਸੁੰਦਰ...
Ad Position 24