06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

4 ਜੂਨ ਨਵਾਂਸ਼ਹਿਰ ਅਤੇ 5 ਜੂਨ ਨੂੰ ਗੜ੍ਹਸ਼ੰਕਰ ਲੱਗੇਗੀ ਆਸਟ੍ਰੇਲੀਆ ਸਟੱਡੀ ਵੀਜ਼ਾ ਵਰਕਸ਼ਾਪ-ਕਨਵਰ ਅਰੋੜਾ

Ad Position 21
No active advertisement
ਅਜੀਤ ਡੈਸਕ 01-06-2025
ਨਵਾਂਸ਼ਹਿਰ, 31 ਮਈ (ਜਸਬੀਰ ਸਿੰਘ ਨੂਰਪੁਰ)-ਨਵਾਂਸ਼ਹਿਰ ਦੇ ਬੰਗਾ ਰੋਡ 'ਤੇ ਅਰੋੜਾ ਟਾਵਰ 'ਚ ਕਨਵਰ ਅਰੋੜਾ ਕੰਸਲਟੈਂਟ ਦੇ ਮੈਨੇਜਿੰਗ ਡਾਇਰੈਕਟਰ ਕਨਵਰ ਅਰੋੜਾ ਨੇ ਦੱਸਿਆ ਕਿ 4 ਜੂਨ ਨੂੰ ਨਵਾਂਸ਼ਹਿਰ ਦੇ ਦਫ਼ਤਰ ਅਤੇ 5 ਜੂਨ ਨੂੰ ਗੜ੍ਹਸ਼ੰਕਰ ਦੇ ਦਫ਼ਤਰ 'ਚ ਆਸਟ੍ਰੇਲੀਆ ਸਟੱਡੀ ਵੀਜ਼ਾ ਵਰਕਸ਼ਾਪ ਲਗਾਈ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਆਸਟਰੇਲੀਆ ਸਟੱਡੀ ਵੀਜ਼ਾ ਵਰਕਸ਼ਾਪ 'ਚ ਆਸਟਰੇਲੀਆ ਦੇ ਐਡਮਿਸ਼ਨ ਹੈੱਡ ਖੁਦ ਆ ਰਹੇ ਹਨ, ਜਿਨ੍ਹਾਂ ਨੂੰ ਵਿਦਿਆਰਥੀ ਸਿੱਧਾ ਮਿਲ ਸਕਦੇ ਹਨ | ਜਿਹੜੇ ਬੱਚਿਆਂ ਨੇ 2024 'ਚ ਬਾਰ੍ਹਵੀਂ ਕੀਤੀ ਹੈ ਉਨ੍ਹਾਂ ਲਈ ਆਸਟਰੇਲੀਆ ਜਾਣ ਦਾ ਆਖਰੀ ਮੌਕਾ ਹੈ | ਉਨ੍ਹਾਂ ਕਿਹਾ ਕਿ ਜਿਹੜੇ ਵਿਦਿਆਰਥੀਆਂ ਨੇ 2025 'ਚ ਸਟੱਡੀ ਪਾਸ ਆਊਟ ਕੀਤੀ ਹੈ, ਉਹ ਬੱਚੇ ਇਸ ਵਰਕਸ਼ਾਪ ਦਾ ਵੀ ਲਾਭ ਉਠਾ ਸਕਦੇ ਹਨ | ਇਸ ਵਰਕਸ਼ਾਪ 'ਚ ਆਸਟਰੇਲੀਆ ਵੀਜ਼ਾ 'ਤੇ ਜਾਣ ਦੇ ਚਾਹਵਾਨਾਂ ਨੂੰ ਸਾਰੀ ਮੁਕੰਮਲ ਜਾਣਕਾਰੀ ਦਿੱਤੀ ਜਾਵੇਗੀ | ਇਸ ਵਰਕਸ਼ਾਪ 'ਚ ਦੱਸਿਆ ਜਾਵੇਗਾ ਕਿ ਵਿਦਿਆਰਥੀਆਂ ਦੇ ਮਾਪਿਆਂ ਨੂੰ ਕਿੰਨੀ ਆਈ. ਟੀ. ਆਰ ਚਾਹੀਦੀ ਹੈ ਅਤੇ ਕਿੰਨੇ ਫੰਡ ਸ਼ੋ ਕਰਨੇ ਪੈਣਗੇ | ਵਿਦਿਆਰਥੀ ਨੂੰ ਜੀ. ਟੀ. ਈ ਕਿਸ ਤਰ੍ਹਾਂ ਕਲੀਅਰ ਹੋਵੇਗੀ, ਉਸਦੀ ਜਾਣਕਾਰੀ ਵੀ ਦਿੱਤੀ ਜਾਵੇਗੀ | ਜਿਹੜੇ ਚਾਹਵਾਨ ਆਸਟਰੇਲੀਆ ਜਾਣਾ ਚਾਹੁੰਦੇ ਹਨ, ਉਨ੍ਹਾਂ ਪਾਸ ਓਵਰ ਆਲ ਛੇ ਬੈਂਡ ਅਤੇ ਘੱਟੋ-ਘੱਟ ਸਾਢੇ ਪੰਜ ਬੈਂਡ ਚਾਹੀਦੇ ਹਨ ਤੇ ਪੀ.ਟੀ.ਈ 'ਚ 53 ਸਕੋਰ ਹੋਣੇ ਲਾਜ਼ਮੀ ਹਨ | ਉਨ੍ਹ ਦੱਸਿਆ ਕਿ ਕੰਪਨੀ ਦੇ ਆਸਟਰੇਲੀਆ 'ਚ ਟੌਪ ਦੀਆਂ ਯੂਨੀਵਰਸਿਟੀਆਂ ਨਾਲ ਸਿੱਧੇ ਸੰਪਰਕ ਹਨ | ਚਾਹਵਾਨ ਉਨ੍ਹਾਂ ਨੂੰ ਨਵਾਂਸ਼ਹਿਰ ਦਫ਼ਤਰ ਹਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ ਮਿਲ ਸਕਦੇ ਹਨ | ਇਸੇ ਤਰ੍ਹਾਂ ਗੜ੍ਹਸ਼ੰਕਰ ਦੇ ਬੰਗਾ ਰੋਡ 'ਤੇ ਦਫ਼ਤਰ 'ਚ ਹਰ ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਮਿਲ ਸਕਦੇ ਹਨ |
Ad Position 22
No active advertisement
ਪਿਛਲੀ ਖ਼ਬਰ ਫ਼ੈਕਟਰੀਆਂ ਦੇ ਨਾਲ ਫੈਲ ਰਹੇ ਪ੍ਰਦੂਸ਼ਣ ਨੂੰ ਲੈ ਕੇ ਐੱਸ.ਡੀ.ਐਮ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਭਰੋਮਜਾਰਾ ਰਾਣੂੰਆਂ ਵਿਖੇ ਦੂਸਰਾ ਕਬੱਡੀ ਟੂਰਨਾਮੈਂਟ 8 ਨੂੰ
Ad Position 24