06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਫ਼ੈਕਟਰੀਆਂ ਦੇ ਨਾਲ ਫੈਲ ਰਹੇ ਪ੍ਰਦੂਸ਼ਣ ਨੂੰ ਲੈ ਕੇ ਐੱਸ.ਡੀ.ਐਮ ਨੂੰ ਦਿੱਤਾ ਮੰਗ ਪੱਤਰ

Ad Position 21
No active advertisement
ਅਜੀਤ ਡੈਸਕ 01-06-2025
ਕਾਠਗੜ੍ਹ, 31 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਸਨਅਤੀ ਖੇਤਰ ਦੇ ਪਿੰਡ ਆਸਰੋਂ, ਰੈਲਮਾਜਰਾ, ਟੌਂਸਾ, ਬਨਾਂ ਤੇ ਭੋਲੇਵਾਲ 'ਚ ਫ਼ੈਕਟਰੀਆਂ ਦੇ ਨਾਲ ਫੈਲ ਰਹੇ ਪ੍ਰਦੂਸ਼ਣ ਨੂੰ ਲੈ ਕੇ ਇਲਾਕਾ ਨਿਵਾਸੀਆਂ ਸੁਰਿੰਦਰ ਪਾਲ ਸ਼ਿੰਦਾ ਰੈਲਮਾਜਰਾ, ਧਰਮਪਾਲ ਸਾਬਕਾ ਜ਼ਿਲ੍ਹਾ ਪਰਿਸ਼ਦ ਮੈਂਬਰ ਪਿੰਡ ਟੌਸਾਂ ਅਤੇ ਬਲਦੇਵ ਰਾਜ, ਮੱਖਣ ਰਾਮ ਤੇ ਪੰਚਾਇਤ ਮੈਂਬਰਾਂ ਨੇ ਐੱਸ.ਡੀ.ਐਮ ਨੂੰ ਮੰਗ ਪੱਤਰ ਦਿੱਤਾ | ਉਨ੍ਹਾਂ ਨੇ ਦੱਸਿਆਂ ਕਿ ਟੌਪਾਨ ਫ਼ੈਕਟਰੀ ਪਿੰਡ ਰੈਲਮਾਜਰਾ ਵਲੋਂ ਆਪਣੀ ਫ਼ੈਕਟਰੀ ਦੇ ਖ਼ਤਰਨਾਕ ਕੈਮੀਕਲ ਮੈਟੀਰੀਅਲ ਨੂੰ ਕੁੱਝ ਦਿਨ ਪਹਿਲਾ ਖੁੱਲੇ੍ਹ ਵਾਤਾਵਰਨ 'ਚ ਸ਼ਰੇਆਮ ਬਿਨਾਂ ਕਿਸੇ ਵਿਭਾਗ ਦੀ ਮਨਜ਼ੂਰੀ ਤੋਂ ਅੱਗ ਲਗਾ ਕੇ ਸਾੜ ਦਿੱਤਾ ਗਿਆ ਸੀ, ਜਿਸ ਦੇ ਖ਼ਤਰਨਾਕ ਕੈਮੀਕਲ 'ਚ ਨਿਕਲੇ ਧੰੂਏਾ ਨਾਲ ਨਜ਼ਦੀਕ ਪਿੰਡਾਂ ਦੇ ਰਹਿਣ ਵਾਲੇ ਲੋਕਾਂ ਨੂੰ ਸਾਹ ਲੈਣਾ ਮੁਸ਼ਕਿਲ ਹੋ ਗਿਆ | ਉਨ੍ਹਾਂ ਨੇ ਦੋਸ਼ ਲਗਾਇਆ ਕਿ ਇਸ ਨਾਲ ਲੱਗਦੀਆਂ ਫ਼ੈਕਟਰੀਆਂ ਵਿਚੋਂ ਨਿਕਲਣ ਵਾਲੇ ਧੰੂਏਾ ਨਾਲ ਵਾਤਾਵਰਨ ਕਾਫ਼ੀ ਦੂਸ਼ਿਤ ਹੋ ਰਿਹਾ ਹੈ | ਖ਼ਤਰਨਾਕ ਕੈਮੀਕਲ ਨਾਲ ਹਵਾ, ਧਰਤੀ ਤੇ ਪਾਣੀ ਜ਼ਹਿਰੀਲਾ ਹੋ ਰਿਹਾ ਹੈ | ਜੋ ਕਿ ਪਸ਼ੂਆਂ, ਪੰਛੀਆਂ ਤੇ ਮਨੁੱਖਤਾਂ ਦੇ ਲਈ ਖ਼ਤਰਨਾਕ ਹੈ | ਉਨ੍ਹਾਂ ਸ਼ਿਕਾਇਤ ਵਿੱਚ ਇਹ ਵੀ ਦੱਸਿਆ ਕਿ ਇਨ੍ਹਾਂ ਨੈਸ਼ਨਲ ਹਾਈਵੇ 'ਤੇ ਸਥਿਤ ਫ਼ੈਕਟਰੀ ਵਾਲਿਆਂ ਦੇ ਵੱਲੋਂ ਸਰਵਿਸ ਰੋਡ 'ਤੇ ਆਪਣੇ ਵਾਹਨਾਂ ਨੂੰ ਖੜ੍ਹਾ ਕੇ ਕਬਜ਼ਾ ਕੀਤਾ ਹੋਇਆ ਜਿਸ ਨਾਲ ਆਏ ਦਿਨ ਵੱਡੇ ਹਾਦਸੇ ਹੋ ਰਹੇ ਹਨ ਅਤੇ ਰਾਹਗੀਰਾਂ ਦੀ ਜਾਨ ਦਾ ਖੋਅ ਬਣਿਆਂ ਹੋਇਆ ਹੈ | ਇਲਾਕਾ ਨਿਵਾਸੀਆਂ ਨੇ ਇਹਨਾਂ ਗਭੀਰ ਸਮੱਸਿਆਵਾਂ ਦੇ ਤੁਰੰਤ ਹੱਲ ਕਰਨ ਦੀ ਮੰਗ ਕੀਤੀ | ਪ੍ਰਸ਼ਾਸਨ ਵੱਲੋਂ ਇਹਨਾਂ ਸਮੱਸਿਆ ਦਾ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਜਾਰੀ ਸਾਂਝੇ ਯਤਨਾਂ ਨੂੰ ਲੱਗਿਆ ਸਫ਼ਲਤਾ ਦਾ ਬੂਰ- ਡੀ.ਐਸ.ਪੀ ਸ਼ਾਮ ਸੁੰਦਰ... ਅਗਲੀ ਖ਼ਬਰ 4 ਜੂਨ ਨਵਾਂਸ਼ਹਿਰ ਅਤੇ 5 ਜੂਨ ਨੂੰ ਗੜ੍ਹਸ਼ੰਕਰ ਲੱਗੇਗੀ ਆਸਟ੍ਰੇਲੀਆ ਸਟੱਡੀ ਵੀਜ਼ਾ ਵਰਕਸ਼ਾਪ-ਕਨਵਰ ਅਰੋੜਾ
Ad Position 24