ਔੜ/ਝਿੰਗੜਾਂ, 31 ਮਈ (ਕੁਲਦੀਪ ਸਿੰਘ ਝਿੰਗੜ)-ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਰਜਿ 295 ਪੰਜਾਬ ਬਲਾਕ ਇਕਾਈ ਮੁਕੰਦਪੁਰ ਦੀ ਮਹੀਨਾਵਾਰ ਮੀਟਿੰਗ ਸ਼ਨੀ ਦੇਵ ਮੰਦਰ ਪਿੰਡ ਝਿੰਗੜਾਂ ਵਿਖੇ ਪਹਿਲੀ ਜੂਨ ਨੂੰ ਦੁਪਹਿਰ 1 ਵਜੇ ਕੀਤੀ ਜਾਵੇਗੀ | ਬਲਾਕ ਪ੍ਰਧਾਨ ਪ੍ਰਸ਼ੋਤਮ ਲਾਲ, ਜਨਰਲ ਸਕੱਤਰ ਦੇਸ ਰਾਜ ਰਸੂਲਪੁਰ, ਵਿਜੈ ਕੁਮਾਰ ਗੁਰੂ, ਅਮਿ੍ਤ ਲਾਲ ਗੁਣਾਚੌਰ, ਗੁਰਪ੍ਰੀਤ ਸਿੰਘ ਸਾਧਪੁਰੀ, ਪਰਮਜੀਤ ਪੰਮੀ, ਸੰਤੋਖ ਸਿੰਘ, ਰਾਜਿੰਦਰ ਪਾਂਡੇ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਇਸ ਮੀਟਿੰਗ 'ਚ ਮਹਿੰਦਰ ਸਿੰਘ ਐਸ. ਐਚ. ਓ ਥਾਣਾ ਮੁਕੰਦਪੁਰ ਵਿਸ਼ੇਸ਼ ਤੌਰ 'ਤੇ ਪੁੱਜੇ ਕੇ ਸੂਬਾ ਸਰਕਾਰ ਵਲੋਂ ਅਰੰਭੀ ਨਸ਼ਿਆਂ ਖਿਲਾਫ ਮੁਹਿੰਮ ਸਬੰਧੀ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ | ਉਨ੍ਹਾਂ ਬਲਾਕ ਦੇ ਸਾਰੇ ਸਾਥੀਆਂ ਨੂੰ ਦੁਪਹਿਰ 1 ਵਜੇ ਸਮੇਂ ਸਿਰ ਪੁੱਜਣ ਦੀ ਬੇਨਤੀ ਕੀਤੀ |