ਟੱਪਰੀਆਂ/ਖੁਰਦ, 31 ਮਈ (ਬਲਵਿੰਦਰ ਨਾਨੋਵਾਲੀਆ) - ਸਿੱਖਿਆ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਸਰਕਾਰੀ ਮਿਡਲ ਸਮਾਰਟ ਸਕੂਲ ਮੰਗੂਪੁਰ ਵਿਖੇ ਵਿਸ਼ਵ ਤੰਬਾਕੂ ਰਹਿਤ ਦਿਵਸ ਸਬੰਧੀ ਪੇਂਟਿੰਗ ਮੁਕਾਬਲੇ ਕਰਵਾਏ ਗਏ | ਇਨ੍ਹਾਂ ਮੁਕਾਬਲਿਆਂ 'ਚ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਵਲੋਂ ਤੰਬਾਕੂ ਨਾਲ ਹੋਣ ਵਾਲੇ ਨੁਕਸਾਨਾਂ ਨੂੰ ਪਾੇਟਿੰਗ ਰਾਹੀਂ ਦਰਸਾਇਆ ਗਿਆ | ਇਨ੍ਹਾਂ ਮੁਕਾਬਲਿਆਂ 'ਚ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡਣ ਦੀ ਰਸਮ ਅਦਾ ਕਰਦਿਆਂ ਚੌਧਰੀ ਸੋਹਣ ਲਾਲ ਚੇਅਰਮੈਨ ਸਕੂਲ ਮੈਨਜਮੈਂਟ ਕਮੇਟੀ ਸਰਕਾਰੀ ਮਿਡਲ ਸਕੂਲ ਮੰਗੂਪੁਰ ਨੇ ਕਿਹਾ ਕਿ ਬੱਚੇ ਕੌਮਲ ਕਲੀਆਂ ਹਨ, ਇਨ੍ਹਾਂ ਨੂੰ ਅਧਿਆਪਕ ਜਿਹੜੀ ਦੀ ਰੰਗਤ ਦੇਣਗੇ, ਉਸੇ ਰੰਗਤ ਵਿੱਚ ਇਨ੍ਹਾਂ ਵਿਦਿਆਰਥੀਆਂ ਨੇ ਰੰਗੇ ਜਾਣਾ ਹੈ | ਇਸ ਮੌਕੇ ਉਨ੍ਹਾਂ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਅਧਿਆਪਕਾਂ ਦੀ ਤਰ੍ਹਾਂ ਆਪਣੇ ਬੱਚਿਆਂ ਨੂੰ ਚੰਗੇ ਸਸਕਾਰ ਦੇਣ, ਤਾਂ ਜੋ ਇਹ ਬੱਚੇ ਵੱਡੇ ਹੋ ਕੇ ਦੇਸ਼ ਸੇਵਾ ਵਿੱਚ ਬਣਦਾ ਯੋਗਦਾਨ ਪਾ ਸਕਣ | ਇਸ ਮੌਕੇ ਸੂਬੇਦਾਰ ਰਾਮ ਪਾਲ, ਕੁਲਦੀਪ ਕੁਮਾਰ ਸਕੂੁਲ ਇੰਚਾਰਜ, ਕੁਲਦੀਪ ਕੋਰ ਸਰਪੰਚ ਮੰਗੂਪੁਰ, ਰਾਹੁਲ ਕੁਮਾਰ ਇੰਚਾਰਜ ਈਕੋ ਕਲੱਬ,ਰਿੰਮੀ ਰਾਣੀ,ਆਸ਼ਾ ਰਾਣੀ,ਰੀਨਾ ਰਾਣੀ, ਸੋਹਣ ਲਾਲ ਪੱਪੂ ਅਤੇ ਈਸ਼ਾ ਰਾਣੀ ਆਦਿ ਵੀ ਹਾਜਰ ਸਨ |