06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਕੌਮਾਂਤਰੀ ਤੰਬਾਕੂ ਵਿਰੋਧੀ ਦਿਵਸ ਮਨਾਇਆ

Ad Position 21
No active advertisement
ਅਜੀਤ ਡੈਸਕ 01-06-2025
ਕਟਾਰੀਆਂ, 31 ਮਈ (ਪ੍ਰੇਮੀ ਸੰਧਵਾਂ)-ਆਯੂਸ਼ਮਾਨ ਅਰੋਗਿਆ ਕੇਂਦਰ ਮਕਸੂਦਪੁਰ-ਸੂੰਢ ਵਿਖੇ ਕਮਿਊਨਟੀ ਹੈਲਥ ਅਫ਼ਸਰ ਡਾ. ਗੁਰਤੇਜ ਸਿੰਘ ਸਿੱਧੂ ਦੀ ਦੇਖ ਰੇਖ ਵਿੱਚ ਨਸ਼ੀਲੇ ਪਦਾਰਥਾਂ ਦੀ ਵਰਤੋਂ ਅਤੇ ਤੰਬਾਕੂ ਵਿਰੋਧੀ ਅੰਤਰਰਾਸ਼ਟਰੀ ਦਿਵਸ ਮਨਾਇਆ ਗਿਆ | ਇਸ ਦੌਰਾਨ ਡਾ. ਗੁਰਤੇਜ ਸਿੰਘ ਸਿੱਧੂ ਨੇ ਹਾਜ਼ਰੀਨ ਨੂੰ ਤੰਬਾਕੂ ਦੇ ਕੁਪ੍ਰਭਾਵਾਂ ਸਬੰਧੀ ਵਿਸਥਾਰ ਨਾਲ ਸਮਝਾਇਆ ਤੇ ਇਸ ਦੇ ਵਿਰੁੱਧ ਮੁਹਿੰਮ ਛੇੜਨ ਲਈ ਸਹੁੰ ਚੁਕਵਾਈ ਗਈ | ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਤੰਬਾਕੂ ਦੀ ਵਰਤੋਂ ਕਾਰਨ ਮੂੰਹ, ਫੇਫੜਿਆਂ, ਮਿਹਦੇ ਆਦਿ ਦਾ ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ | ਤੰਬਾਕੂ ਦੀ ਵਰਤੋਂ ਸਿਗਰੇਟ, ਬੀੜੀ, ਹੁੱਕਾ ਦੇ ਰੂਪ ਵਿੱਚ ਕਰਨ ਨਾਲ ਵਾਤਾਵਰਣ ਵੀ ਪ੍ਰਦੂਸ਼ਿਤ ਹੁੰਦਾ ਹੈ | ਦਿਲ ਦੇ ਮਰੀਜ਼ਾਂ 'ਚ ਤੰਬਾਕੂ ਕਾਰਨ ਨਾੜੀਆਂ ਹੋਰ ਤੰਗ ਹੋ ਜਾਂਦੀਆਂ ਹਨ ਤੇ ਅਚਨਚੇਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਜਾਂਦੀ ਹੈ | ਸਾਨੂੰ ਸਾਰਿਆਂ ਨੂੰ ਇਸ ਵਰਤਾਰੇ ਪ੍ਰਤੀ ਸੁਚੇਤ ਰਹਿਣ ਦੀ ਲੋੜ ਦੇ ਨਾਲ ਬੱਚਿਆਂ ਨੂੰ ਤੰਬਾਕੂ ਤੋਂ ਦੂਰ ਰਹਿਣ ਲਈ ਪ੍ਰੇਰਿਆ | ਇਸ ਸਬੰਧੀ ਗਲਤਫ਼ਹਿਮੀਆਂ ਬਾਰੇ ਵੀ ਚਰਚਾ ਕੀਤੀ ਗਈ | ਇਸ ਮੌਕੇ ਸਿਹਤ ਅਧਿਕਾਰੀ ਦਰਬਾਰਾ ਸਿੰਘ ਕੰਗਰੌੜ, ਏ.ਐਨ.ਐਮ ਨਵਦੀਪ ਕੌਰ, ਹਰਜਿੰਦਰ ਕੌਰ, ਰੇਨੂੰ ਬਾਲਾ, ਰਵੀ ਕੁਮਾਰ, ਚਰਨਜੀਤ ਕੌਰ, ਹਰਚਰਨ ਸਿੰਘ, ਅਮਰਜੀਤ ਸਿੰਘ, ਦਲਵਿੰਦਰ ਸਿੰਘ, ਸੁਰਿੰਦਰਪਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਤੰਬਾਕੂ ਰਹਿਤ ਦਿਵਸ ਸੰਬੰਧੀ ਪੇਂਟਿੰਗ ਮੁਕਾਬਲੇ ਕਰਵਾਏ ਅਗਲੀ ਖ਼ਬਰ 'ਵਿਕਸਿਤ ਕਿ੍ਸ਼ੀ ਸੰਕਲਪ ਅਭਿਆਨ' ਤਹਿਤ ਬਲਾਕ ਔੜ ਦੇ ਪਿੰਡ ਕਮਾਮ ਵਿਖੇ ਲਗਾਇਆ ਜਾਗਰੂਕਤਾ ਕੈਂਪ
Ad Position 24