07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਗੁਰਦੁਆਰਾ ਸ਼ਹੀਦਾਂ ਸਿੰਘਾਂ ਗਰੂਨਾ ਸਾਹਿਬ ਪਿੰਡ ਪੁੰਨੂ ਮਜਾਰਾ ਵਿਖੇ ਸ਼ਹੀਦੀ ਦਿਹਾੜਾ ਮਨਾਇਆ

Ad Position 21
No active advertisement
ਅਜੀਤ ਡੈਸਕ 01-06-2025
ਨਵਾਂਸ਼ਹਿਰ, 31 ਮਈ (ਹਰਮਿੰਦਰ ਸਿੰਘ ਪਿੰਟੂ)-ਗੁਰਦੁਆਰਾ ਸ਼ਹੀਦਾਂ ਸਿੰਘਾਂ ਗਰੂਨਾ ਸਾਹਿਬ ਪਿੰਡ ਪੁੰਨੂ ਮਜਾਰਾ ਵਿਖੇ ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ | ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਮੈਂਬਰਾਂ ਗੁਰਦੁਆਰਾ ਸ਼ਹੀਦਾਂ ਸਿੰਘਾਂ ਗਰੂਨਾ ਸਾਹਿਬ ਦੇ ਸਮੂਹ ਮੈਂਬਰਾਂ ਨੇ ਦੱਸਿਆ ਕਿ ਸਮੂਹ ਐਨ.ਆਰ.ਆਈ ਵੀਰਾਂ, ਨਗਰ ਨਿਵਾਸੀ ਅਤੇ ਇਲਾਕਾ ਨਿਵਾਸੀ ਸਾਧ ਸੰਗਤ ਦੇ ਸਹਿਯੋਗ ਨਾਲ ਸ਼ਹੀਦੀ ਸਮਾਗਮ ਕਰਵਾਇਆ ਗਿਆ | ਅਖੰਡ ਪਾਠ ਦੇ ਭੋਗ ਪਾਏ ਗਏ | ਉਪਰੰਤ ਦੀਵਾਨ ਹਾਲ 'ਚ ਪੰਥ ਪ੍ਰਸਿੱਧ ਰਾਗੀ ਢਾਡੀ ਜਥੇ ਜਿਸ 'ਚ ਭਾਈ ਸੁਖਬੀਰ ਸਿੰਘ ਜੀ ਗੁਰੂ ਨਾਨਕ ਦਲ ਮੜੀਆ ਵਾਲੇ ਅਤੇ ਭਾਈ ਸਤਨਾਮ ਸਿੰਘ ਜੀ ਲਾਲੂ ਘੁੰਮਣ ਆਦਿ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਨਾਲ ਜੋੜਿਆ | ਠੰਢੇ- ਮਿੱਠੇ ਜਲ ਦੀ ਛਬੀਲ ਅਤੇ ਗੁਰੂ ਦੇ ਲੰਗਰ ਵਰਤਾਏ ਗਏ | ਇਸ ਮੌਕੇ ਪ੍ਰਧਾਨ ਕੁਲਵੀਰ ਸਿੰਘ, ਵਾਈਸ ਪ੍ਰਧਾਨ ਗੁਰਚਰਨ ਸਿੰਘ, ਵਾਈਸ ਪ੍ਰਧਾਨ ਬਲਵੀਰ ਸਿੰਘ, ਅਵਤਾਰ ਸਿੰਘ ਬੈਂਸ ਸਕੱਤਰ, ਮਹਿੰਦਰ ਸਿੰਘ, ਗੁਰਨੇਕ ਸਿੰਘ ਮੱਲੀ, ਮਨਜੀਤ ਸਿੰਘ ਮੱਲੀ, ਜਗਤ ਰਾਮ, ਜਸਵਿੰਦਰ ਸਿੰਘ ਬੈਂਸ, ਅਵਤਾਰ ਸਿੰਘ, ਕੁਲਦੀਪ ਸਿੰਘ ਸਿੱਧੂ, ਰਾਜਦੀਪ ਸਿੰਘ ਸ਼ੁਕਰ, ਅਮਨਦੀਪ ਸਿੰਘ ਸਿੱਧੂ, ਜਸਰਣਜੀਤ ਸਿੰਘ ਮੱਲੀ, ਕਰਮਜੀਤ ਸਿੰਘ, ਰਘਵੀਰ ਸਿੰਘ ਧਾਲੀਵਾਲ, ਜਸਵਿੰਦਰ ਸਿੰਘ ਅਸਟਰੇਲੀਆ, ਬਹਾਦਰ ਸਿੰਘ ਲਿੱਧੜ, ਅਵਤਾਰ ਸਿੰਘ ਥਿੰਦ, ਜਗਤਾਰ ਸਿੰਘ ਰਾਏ, ਅਮਰਜੀਤ ਸਿੰਘ ਰਾਏ, ਦਿਲਾਵਰ ਸਿੰਘ ਸਿੱਧੂ , ਰਾਜਵਿੰਦਰ ਸਿੰਘ ਬੈਂਸ, ਕੁਲਵਿੰਦਰ ਸਿੰਘ ਮੱਲ੍ਹੀ, ਬਲਜੀਤ ਸਿੰਘ, ਬਲਕਾਰ ਸਿੰਘ, ਅਸ਼ਵਨੀ ਕੁਮਾਰ, ਭੁਪਿੰਦਰ ਸਿੰਘ ਮਨਰਾਜ ਸਿੰਘ ਲਿੱਦੜ ਬਲਵੀਰ ਸਿੰਘ ਸਲੋਹ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਭਗਤ ਸਿੰਘ ਸੇਵਾ ਸੁਸਾਇਟੀ ਵਲੋਂ ਬਾਬਾ ਗੋਲਾ ਸਕੂਲ ਬੰਗਾ ਵਿਖੇ ਅਧਿਆਪਕਾਂ ਦਾ ਕੀਤਾ ਸਨਮਾਨ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਸੇਵਾ ਸੁਸਾਇਟੀ ਵਲੋਂ ਬਾਬਾ ਗੋਲਾ ਸਕੂਲ ਬੰਗਾ ਵਿਖੇ ਅਧਿਆਪਕਾਂ ਦਾ ਕੀਤਾ ਸਨਮਾਨ
Ad Position 24