07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਸ਼ਹੀਦ ਭਗਤ ਸਿੰਘ ਸੇਵਾ ਸੁਸਾਇਟੀ ਵਲੋਂ ਬਾਬਾ ਗੋਲਾ ਸਕੂਲ ਬੰਗਾ ਵਿਖੇ ਅਧਿਆਪਕਾਂ ਦਾ ਕੀਤਾ ਸਨਮਾਨ

Ad Position 21
No active advertisement
ਅਜੀਤ ਡੈਸਕ 01-06-2025
ਬੰਗਾ, 31 ਮਈ (ਕੁਲਦੀਪ ਸਿੰਘ ਪਾਬਲਾ) - ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੰਗਾ ਦੀ ਵਿਦਿਆਰਥਣ ਬਬੀਤਾ ਕੁਮਾਰੀ ਦੇ ਦਸਵੀਂ ਵਿੱਚੋਂ ਮੈਰਿਟ ਵਿੱਚ ਆਪਣਾ ਨਾਂਅ ਦਰਜ ਕਰਵਾਉਣ 'ਤੇ ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਨੇ ਬਬੀਤਾ ਕੁਮਾਰੀ ਨੂੰ ਦੋ ਸਾਲ ਲਈ ਸ਼ਹੀਦ ਭਗਤ ਸਿੰਘ ਸਕਾਲਰਸ਼ਿਪ ਦੇਣ ਦਾ ਐਲਾਨ ਕੀਤਾ | ਇਸ ਸਕਾਲਰਸ਼ਿਪ ਦਾ ਪਹਿਲਾ ਚੈੱਕ ਅਤੇ ਸਨਮਾਨ ਚਿੰਨ੍ਹ ਦੇ ਕੇ ਬਬੀਤਾ ਕੁਮਾਰੀ ਨੂੰ ਸਨਮਾਨ ਕਰਦੇ ਹੋਏ ਸੁਸਾਇਟੀ ਨੇ ਮਾਣ ਮਹਿਸੂਸ ਕੀਤਾ | ਨਾਲ ਹੀ ਸੁਸਾਇਟੀ ਵਲੋਂ ਸਕੂਲ ਦੇ ਸਟਾਫ਼ ਜਿਨ੍ਹਾਂ ਨੇ ਬਬੀਤਾ ਨੂੰ ਇਸ ਮੁਕਾਮ ਤੱਕ ਪਹੁੰਚਣ ਵਿੱਚ ਅਣਥੱਕ ਮਿਹਨਤ ਕੀਤੀ, ਦਾ ਵੀ ਸਨਮਾਨ ਚਿੰਨ੍ਹ ਦੇ ਕੇ ਮਾਣ ਵਧਾਇਆ | ਸੁਸਾਇਟੀ ਵੱਲੋਂ ਸਕੂਲ ਇੰਚਾਰਜ ਜਸਵਿੰਦਰ ਕੌਰ ਨੂੰ ਵੀ ਇਸ ਮੌਕੇ ਸਨਮਾਨਿਤ ਕੀਤਾ ਗਿਆ | ਸੁਸਾਇਟੀ ਦੀ ਪ੍ਰਧਾਨ ਮਨਜੀਤ ਕੌਰ ਬੋਲਾ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਐਲਾਨ ਕੀਤਾ ਕਿ ਭਵਿੱਖ ਵਿੱਚ ਵੀ ਇਸ ਸਕੂਲ ਦੇ ਜਿਹੜੇ ਵਿਦਿਆਰਥੀ ਬੋਰਡ ਦੀ ਮੈਰਿਟ ਲਿਸਟ 'ਚ ਆਉਣਗੇ ਉਹਨਾਂ ਸਭ ਨੂੰ ਹੀ ਸ਼ਹੀਦ ਭਗਤ ਸਿੰਘ ਸਕਾਲਰਸ਼ਿਪ ਪ੍ਰਦਾਨ ਕੀਤੀ ਜਾਵੇਗੀ | ਇਸ ਮੌਕੇ ਸਾਰੇ ਵਿਦਿਆਰਥੀਆਂ ਸਮੇਤ ਸਕੂਲ ਇੰਚਾਰਜ ਜਸਵਿੰਦਰ ਕੌਰ ਅਤੇ ਸਮੂਹ ਸਟਾਫ਼, ਸ਼ਹੀਦ ਭਗਤ ਸਿੰਘ ਸੇਵਾ ਸਿੱਖਿਆ ਸੁਸਾਇਟੀ ਦੇ ਕਾਰਜਕਾਰੀ ਮੈਂਬਰ ਮੈਡਮ ਹਰਪ੍ਰੀਤ ਕੌਰ, ਮੈਡਮ ਗੁਰਮਿੰਦਰ ਕੌਰ, ਗਾਇਕ ਅਮਰਦੀਪ ਬੰਗਾ, ਕੁਲਬੀਰ ਸਿੰਘ ਪਾਬਲਾ, ਸਰਦਾਰ ਜਰਨੈਲ ਸਿੰਘ ਕਾਹਮਾ, ਸਰਬਜੀਤ ਸਿੰਘ ਮੰਗੂਵਾਲ, ਮੈਡਮ ਮਨਜੀਤ ਕੌਰ ਬੋਲਾ ਅਤੇ ਬਬੀਤਾ ਕੁਮਾਰੀ ਦੇ ਮਾਤਾ ਪਿਤਾ ਨੇ ਸ਼ਿਰਕਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਮਾਡਲ ਟਾਊਨ ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਅਗਲੀ ਖ਼ਬਰ ਗੁਰਦੁਆਰਾ ਸ਼ਹੀਦਾਂ ਸਿੰਘਾਂ ਗਰੂਨਾ ਸਾਹਿਬ ਪਿੰਡ ਪੁੰਨੂ ਮਜਾਰਾ ਵਿਖੇ ਸ਼ਹੀਦੀ ਦਿਹਾੜਾ ਮਨਾਇਆ
Ad Position 24