ਪਟਿਆਲਾ, 31 ਮਈ (ਧਰਮਿੰਦਰ ਸਿੰਘ ਸਿੱਧੂ)-ਸ.ਸੀ.ਸੈ. ਸਕੂਲ ਮਾਡਲ ਟਾਊਨ ਪਟਿਆਲਾ ਵਿਖੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਖੇਤਰ ਦਫ਼ਤਰ ਪਟਿਆਲਾ ਦੁਆਰਾ ਵਿਸ਼ਵ ਵਾਤਾਵਰਨ ਦਿਵਸ 2025 ਮਨਾਇਆ ਗਿਆ | ਇਸ ਮੌਕੇ ਸਮਾਗਮ ਦੇ ਮੁੱਖ ਮਹਿਮਾਨ ਇੰਜ. ਗੁਰਸ਼ਰਨਦਾਸ ਗਰਗ, ਸੀਨੀਅਰ ਵਾਤਾਵਰਨ ਇੰਜੀਨੀਅਰ, ਜ਼ੋਨਲ ਦਫ਼ਤਰ-1, ਇੰਜੀਨੀਅਰ ਗੁਰਕਰਨ ਸਿੰਘ, ਵਾਤਾਵਰਨ ਇੰ., ਇੰਜੀਨੀਅਰ ਮੋਹਿਤ ਬਿਸ਼ਟ ਵਾਤਾਵਰਨ ਇੰ. ਤੇ ਇੰਜੀਨੀਅਰ ਅੰਕਾਕਸ਼ਾ ਸਹਾਇਕ ਵਾਤਾਵਰਨ ਇੰ. ਅਤੇ ਰੀਨਾ ਚੱਡਾ ਜੀ.ਐਮ (ਆਈ.ਪੀ.ਸੀ.ਏ.) ਨੇ ਸ਼ਿਰਕਤ ਕੀਤੀ | ਇਸ ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਵਿੱਚ ਵਾਤਾਵਰਨ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਲਈ ਵਾਤਾਵਰਨ ਦਿਵਸ ਦੀ ਥੀਮ 'ਪਲਾਸਟਿਕ ਪ੍ਰਦੂਸ਼ਣ ਦਾ ਅੰਤ' ਵਿਚ ਪੇਂਟਿੰਗ ਮੁਕਾਬਲਾ ਕਰਵਾਇਆ ਗਿਆ | ਇਸ ਪੇਂਟਿੰਗ ਮੁਕਾਬਲੇ ਦੀ ਤਿਆਰੀ ਸਕੂਲ ਦੀ ਫਾਈਨ ਆਰਟਸ ਲੈਕਚਰਾਰ ਜਸਕਿਰਨ ਕੌਰ ਦੁਆਰਾ ਕਰਵਾਈ ਗਈ | ਇਸ ਤੋਂ ਇਲਾਵਾ ਮੰਥਨ ਆਰਟ ਐਂਡ ਥੀਏਟਰ ਸੋਸਾਇਟੀ ਵਲੋਂ ਨੁੱਕੜ ਨਾਟਕ ਪੇਸ਼ ਕੀਤਾ ਗਿਆ | ਉਪਰੰਤ ਮੈਡਮ ਰੀਨਾ ਚੱਡਾ ਨੇ ਵੱਖ-ਵੱਖ ਗਤੀਵਿਧੀਆਂ ਦੁਆਰਾ ਕੂੜੇ ਨੂੰ ਵੱਖ ਕਰਨ ਬਾਰੇ ਵਿਦਿਆਰਥੀਆਂ ਨੂੰ ਦੱਸਿਆ | ਸਕੂਲ ਪਿ੍ੰਸੀਪਲ ਨਰੇਸ਼ ਅਤੇ ਸਕੂਲ ਇਕੋ ਕਲੱਬ ਕੋਆਰਡੀਨੇਟਰ ਸੋਨੀਆ ਚਾਵਲਾ ਸਾਇੰਸ ਨੇ ਵਿਦਿਆਰਥੀਆਂ ਨੂੰ ਗਿੱਲਾ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕੂੜੇਦਾਨ ਵਿਚ ਪਾਉਣ ਬਾਰੇ ਦੱਸਿਆ | ਇਸ ਮੌਕੇ 'ਤੇ ਇਕਨਾਮਿਕਸ ਲੈਕਚਰਾਰ ਅਮਨਪ੍ਰੀਤ ਕੌਰ ਅਤੇ ਸਾਇੰਸ ਮਿਸਟਰ ਦਮਨਦੀਪ ਕੌਰ ਵੀ ਹਾਜ਼ਰ ਸਨ | ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵਲੋਂ ਵਿਦਿਆਰਥੀਆਂ ਨੂੰ ਕੱਪੜੇ ਦੇ ਥੈਲੇ ਵੰਡੇ ਗਏ |