ਪਟਿਆਲਾ, 31 ਮਈ (ਧਰਮਿੰਦਰ ਸਿੰਘ ਸਿੱਧੂ)-ਲੋਕਮਾਤਾ ਅਹਿਲਿਆਬਾਈ ਹੋਲਕਰ ਨੂੰ ਐਡ. ਕਾਂਸਲ ਨੇ ਸਾਥੀਆਂ ਸਮੇਤ ਕੀਤੇ ਫੁੱਲ ਅਰਪਣ ਤਿਆਗ, ਧਰਮ, ਸੇਵਾ ਅਤੇ ਚੰਗੇ ਸ਼ਾਸਨ ਦੀ ਪ੍ਰਤੀਕ ਲੋਕਮਾਤਾ ਅਹਿਲਿਆਬਾਈ ਹੋਲਕਰ ਦੇ ਜਨਮ ਦਿਹਾੜੇ ਤੇ ਭਾਜਪਾ ਦੇ ਸੀਨੀਅਰ ਯੁਵਾ ਨੇਤਾ ਐਡ. ਗੁਰਵਿੰਦਰ ਕਾਂਸਲ ਨੇ ਸਾਥੀਆਂ ਨਾਲ ਕੀਤੇ ਫੁੱਲ ਅਰਪਣ | ਜਿਸ ਮੌਕੇ ਭਾਜਪਾ ਦੇ ਯੂਨੀਵਰਸਿਟੀ ਮੰਡਲ ਪ੍ਰਧਾਨ ਇੰਦਰ ਨਾਰੰਗ, ਯੂਨੀਵਰਸਿਟੀ ਮੰਡਲ ਮੀਤ ਪ੍ਰਧਾਨ ਵਿਜੇ ਸ਼ਰਮਾ, ਭੂਸ਼ਣ ਨਿਰੁਲਾ, ਪਰਵੀਨ, ਦੀਪ, ਵਿਕਰਮ ਵੀ ਮੌਜੂਦ ਸਨ | ਇਸ ਮੌਕੇ ਐਡ. ਕਾਂਸਲ ਨੇ ਇਹ ਵੀ ਕਿਹਾ ਕੇ ਲੋਕਮਾਤਾ ਅਹਿਲਿਆਬਾਈ ਹੋਲਕਰ ਨੇ ਆਪਣੇ ਸ਼ਾਸਨ ਦੌਰਾਨ ਮਹਿਲਾ ਨੇਤ੍ਰਤਵ, ਕਰੁਣਾ ਅਤੇ ਇਨਸਾਫ਼ ਦੀ ਮਿਸਾਲ ਕਾਇਮ ਕੀਤੀ ਅਤੇ ਲੋਕਮਾਤਾ ਅਹਿਲਿਆਬਾਈ ਹੋਲਕਰ ਮਹਿਲਾਵਾਂ ਲਈ ਇਕ ਆਦਰਸ਼ ਹਨ, ਨਾਲ ਹੀ ਐਡ. ਕਾਂਸਲ ਨੇ ਲੋਕਮਾਤਾ ਬਾਰੇ ਦਸਦੇ ਇਹ ਵੀ ਕਿਹਾ ਕੇ ਲੋਕਮਾਤਾ ਇਕ ਸ਼ਾਸਕ ਹੋਣ ਦੇ ਨਾਤੇ, ਉਨ੍ਹਾਂ ਨੇ ਲੋਕਾਂ ਦੇ ਸਾਰੇ ਵਰਗਾਂ ਦਾ ਧਿਆਨ ਰੱਖਿਆ, ਜਿਨ੍ਹਾਂ 'ਚ ਕਮਜ਼ੋਰ ਅਤੇ ਪਛੜੇ ਵੀ ਸ਼ਾਮਲ ਸਨ | ਉਨ੍ਹਾਂ ਨੇ ਆਪਣੇ ਰਾਜ ਦੀ ਟੈਕਸ ਪ੍ਰਣਾਲੀ ਨੂੰ ਸੁਚਾਰੂ ਬਣਾਇਆ ਜਿਸ ਕਰਕੇ ਉਨ੍ਹਾਂ ਨੂੰ ਲੋਕਮਾਤਾ ਅਹਿਲਿਆਬਾਈ ਹੋਲਕਰ ਦਾ ਦਰਜਾ ਦਿੱਤਾ ਗਿਆ |