07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਬਾਰਿਸ਼ ਪੈਣ ਕਾਰਨ ਮੰਡੀ 'ਚ ਭਿੱਜੀ ਸੂਰਜਮੁਖੀ ਦੀ ਫਸਲ

Ad Position 21
No active advertisement
ਅਜੀਤ ਡੈਸਕ 01-06-2025
ਰਾਜਪੁਰਾ, 31 ਮਈ (ਰਣਜੀਤ ਸਿੰਘ)-ਰਾਜਪੁਰਾ ਸ਼ਹਿਰ ਅਤੇ ਆਲੇ ਦੁਆਲੇ ਦਾ ਖੇਤਰ ਸਵੇਰ ਤੋਂ ਭੱਠ ਵਾਂਗ ਤਪ ਰਿਹਾ ਸੀ ਪਰ ਸ਼ਾਮ ਸਮੇਂ ਇਕ ਦਮ ਤੇਜ਼ ਹਵਾ ਹਨੇਰੀ ਬਣ ਗਈ | ਇਸ ਤੋਂ ਬਾਅਦ ਭਰਵੀਂ ਬਾਰਸ਼ ਹੋਈ | ਭਾਵੇਂ ਕਿ ਇਸ ਨਾਲ ਆਮ ਲੋਕਾਂ ਨੇ ਗਰਮੀ ਤੋਂ ਰਾਹਤ ਮਹਿਸੂਸ ਕੀਤੀ ਪਰ ਅਨਾਜ ਮੰਡੀ ਵਿਚ ਆਈ ਕਿਸਾਨਾਂ ਦੀ ਸੂਰਜਮੁਖੀ ਦੀ ਫ਼ਸਲ ਭਿੱਜ ਗਈ | ਇਸ 'ਤੇ ਕਿਸਾਨ ਆਪਣੀ ਕਿਸਮਤ ਅਤੇ ਕੁਦਰਤ ਤੇ ਗਿੱਲੇ ਸ਼ਿਕਵੇ ਕਰਦੇ ਨਜਰੀ ਆਏ | ਅਨਾਜ ਮੰਡੀ ਵਿਚ ਕਿਸਾਨਾਂ ਦੀ ਸੂਰਜ ਮੁਖੀ ਦੀ ਫ਼ਸਲ ਬਾਰਿਸ਼ ਵਿਚ ਬੁਰੀ ਤਰ੍ਹਾਂ ਨਾਲ ਭਿੱਜਦੀ ਵੀ ਵੇਖੀ ਗਈ | ਇਸ ਸੰਬੰਧੀ 'ਅਜੀਤ' ਨੰੂ ਜਾਣਕਾਰੀ ਦਿੰਦੇ ਹੋਏ ਮੁਖ਼ਤਿਆਰ ਸਿੰਘ, ਕਸ਼ਮੀਰ ਸਿੰਘ, ਤੇਜਪਾਲ ਸਿੰਘ, ਲਛਮਣ ਸਿੰਘ ਅਤੇ ਹੋਰ ਕਿਸਾਨਾਂ ਨੇ ਦੱਸਿਆ ਕਿ ਅੱਜ ਮੰਡੀ ਵਿਚ ਕਈ ਕਿਸਾਨ ਸੂਰਜਮੁਖੀ ਦੀ ਫ਼ਸਲ ਲੈ ਕੇ ਆਏ ਸਨ | ਅਚਾਨਕ ਆਈ ਬਾਰਸ਼ ਕਾਰਨ ਕਿਸਾਨਾਂ ਦੀ ਸੂਰਜ ਮੁਖੀ ਦੀ ਫ਼ਸਲ ਭਿੱਜ ਗਈ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਮੁੜ ਤੋਂ ਸੂਰਜਮੁਖੀ ਦੀ ਭਿੱਜੀ ਹੋਈ ਫ਼ਸਲ ਨੂੰ ਸੁਕਾਉਣਾ ਪਵੇਗਾ ਤਾਂ ਕਿਤੇ ਜਾ ਕੇ ਕਿਸਾਨ ਦੇ ਪੱਲੇ ਚਾਰ ਪੈਸੇ ਪੈਣਗੇ |
Ad Position 22
No active advertisement
ਪਿਛਲੀ ਖ਼ਬਰ ਜਾਅਲੀ ਸਕੈਨਰ ਰਾਹੀਂ ਠੱਗੀ ਮਾਮਲੇ 'ਚ ਦੋਸ਼ੀ ਗਿ੍ਫ਼ਤਾਰ, ਰਿਮਾਂਡ 'ਤੇ ਅਗਲੀ ਖ਼ਬਰ ਭਾਜਪਾ ਆਗੂ ਐਡ. ਕਾਂਸਲ ਨੇ ਲੋਕਮਾਤਾ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਟ
Ad Position 24