07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਜਾਅਲੀ ਸਕੈਨਰ ਰਾਹੀਂ ਠੱਗੀ ਮਾਮਲੇ 'ਚ ਦੋਸ਼ੀ ਗਿ੍ਫ਼ਤਾਰ, ਰਿਮਾਂਡ 'ਤੇ

Ad Position 21
No active advertisement
ਅਜੀਤ ਡੈਸਕ 01-06-2025
ਸਨੌਰ, 31 ਮਈ (ਮੋਹਣ ਸਿੰਘ ਭੱਟੀ)-ਪਿਛਲੇ ਦੋ ਮਹੀਨਿਆਂ ਤੋਂ ਸਨੌਰ ਸ਼ਹਿਰ 'ਚ ਕਰਿਆਨੇ ਦੀਆਂ ਦੁਕਾਨਾਂ 'ਤੇ ਜਾਅਲੀ ਗੂਗਲ ਪੇ ਸਕੈਨਰ ਰਾਹੀਂ ਹੋ ਰਹੀ ਧੋਖਾਧੜੀ ਦੇ ਮਾਮਲੇ 'ਚ ਸਨੌਰ ਪੁਲਿਸ ਵਲੋਂ ਦੋ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਇਨ੍ਹਾਂ ਵਿਅਕਤੀਆਂ ਨੇ ਅਨੇਕਾਂ ਦੁਕਾਨਦਾਰਾਂ ਨੂੰ ਨਕਲੀ ਲੈਣ-ਦੇਣ ਦੀ ਸਕ੍ਰੀਨਸ਼ਾਟ ਵਿਖਾ ਕੇ ਠੱਗ ਲਿਆ | ਜਾਂਚ ਦੌਰਾਨ ਖ਼ੁਲਾਸਾ ਕਰਦਿਆਂ ਸਹਾਇਕ ਥਾਣੇਦਾਰ ਸੁਰਜਨ ਸਿੰਘ ਅਤੇ ਬਗੀਚਾ ਸਿੰਘ ਨੇ ਦੱਸਿਆਂ ਕਿ ਦੋਸ਼ੀ ਗੁਰਦੇਵ ਸਿੰਘ ਅਬਚਲ ਨਗਰ, ਫ਼ੈਕਟਰੀ ਏਰੀਆ ਪਟਿਆਲਾ ਅਤੇ ਸੀਤਲ ਸਿੰਘ ਬਾਬਾ ਦੀਪ ਸਿੰਘ ਕਾਲੋਨੀ, ਪਟਿਆਲਾ ਦੋਵੇਂ ਸਕੂਟੀ ਨੰਬਰ ਪੀ.ਬੀ.-11-ਡੀ.ਏ.-4670 ਰਾਹੀਂ ਦੁਕਾਨਾਂ 'ਤੇ ਪਹੁੰਚਦੇ, ਸਮਾਨ ਖਰੀਦ ਦੇ ਅਤੇ ਭੁਗਤਾਨ ਦੇ ਨਕਲੀ ਪੇਮੈਂਟ ਸਕ੍ਰੀਨਸ਼ਾਟ ਵਿਖਾ ਕੇ ਚਲੇ ਜਾਂਦੇ | ਇਨ੍ਹਾਂ ਦੋਸ਼ੀਆਂ ਨੇ ਕੇਵਲ ਰਮਨ ਕੁਮਾਰ ਦੀ ਹੀ ਨਹੀਂ, ਸਗੋਂ ਕਰਨ ਕੁਮਾਰ ਵਾਸੀ ਸਨੌਰ ਨਾਲ ਵੀ 4800 ਦੀ ਧੋਖਾਧੜੀ ਕੀਤੀ ਸੀ | ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਦੋਸ਼ੀਆਂ ਨੇ ਇਕ ਹੋਰ ਕੱਪੜੇ ਦੀ ਦੁਕਾਨ 'ਤੇ ਫਤਹਿਪੁਰ ਚੌਕ ਵਿਖੇ ਦੋ ਕਰਿਆਨੇ ਦੀਆ ਦੁਕਾਨਾਂ 'ਤੇ ਵੀ ਅਜਿਹੇ ਢੰਗ ਨਾਲ ਹੀ ਠੱਗੀ ਮਾਰੀ ਸੀ | ਥਾਣਾ ਸਨੌਰ ਪੁਲਿਸ ਨੇ ਦੋਵੇਂ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ਉਪਰੰਤ ਦੋ ਦਿਨ ਦੇ ਰਿਮਾਂਡ 'ਤੇ ਲੈ ਕੇ ਹੋਰ ਮਾਮਲੇ ਦੀ ਹੋਰ ਪੜਤਾਲ ਸ਼ੁਰੂ ਕਰ ਦਿੱਤੀ ਹੈ |
Ad Position 22
No active advertisement
ਪਿਛਲੀ ਖ਼ਬਰ ਸ਼ਹਿਰੀ ਥਾਣੇ ਦੀ ਪੁਲਿਸ ਵਲੋਂ 56 ਕਿੱਲੋ ਭੁੱਕੀ ਸਣੇ ਕਾਰ ਸਵਾਰ ਨਸ਼ਾ ਤਸਕਰ ਕਾਬੂ ਅਗਲੀ ਖ਼ਬਰ ਬਾਰਿਸ਼ ਪੈਣ ਕਾਰਨ ਮੰਡੀ 'ਚ ਭਿੱਜੀ ਸੂਰਜਮੁਖੀ ਦੀ ਫਸਲ
Ad Position 24