ਬਲਾਚੌਰ, 2 ਜੂਨ (ਨਰੇਸ਼ ਧੌਲ)-ਪਿੰਡ ਮਜਾਰਾ-ਮੌਜੇਵਾਲ ਵਿਖੇ ਸਰਪੰਚ ਦਿਲਵਰ ਸਿੰਘ ਖਟਕੜ ਅਤੇ ਸਮੂਹ ਪੰਚਾਇਤ ਮੈਂਬਰਾਂ ਵਲੋਂ ਪਿੰਡ ਦੇ ਟੋਭੇ ਦੀ ਸਫ਼ਾਈ ਦਾ ਕਾਰਜ ਸ਼ੁਰੂ ਕਰਵਾਇਆ ਗਿਆ | ਸਰਪੰਚ ਦਿਲਵਰ ਸਿੰਘ ਨੇ ਦੱਸਿਆ ਕਿ ਬੀ.ਡੀ.ਪੀ.ਓ ਅਸ਼ੋਕ ਕੁਮਾਰ ਅਤੇ ਸੈਕਟਰੀ ਸੁਖਦੇਵ ਸਿੰਘ ਦੇ ਸਹਿਯੋਗ ਨਾਲ ਮਨਰੇਗਾ ਦੇ ਤਹਿਤ ਟੋਭੇ ਦੇ ਸਫ਼ਾਈ ਕਾਰਜ ਲਈ ਪਹਿਲਾਂ ਪੰਪ ਲਗਾ ਕੇ ਪਾਣੀ ਬਾਹਰ ਕੱਢਿਆ ਜਾਵੇਗਾ, ਉਪਰੰਤ ਟੋਭੇ ਦੀ ਚਾਰ ਦੀਵਾਰੀ ਦਾ ਕਾਰਜ ਵੀ ਛੇਤੀ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ | ਇਸ ਮੌਕੇ ਸਰਪੰਚ ਦਿਲਵਰ ਸਿੰਘ ਖਟਕੜ, ਜੋਗਿੰਦਰ ਪਾਲ ਚਾਂਦਲਾ ਪੰਚ, ਨਰਿੰਦਰ ਸਿੰਘ ਰਾਜਾ, ਕਮਲਜੀਤ ਸਿੰਘ, ਤੇਜਵੀਰ ਸਿੰਘ, ਮੱਖਣ ਸਿੰਘ ਗਿੱਲ, ਮੱਖਣ ਸਿੰਘ ਪਾਠੀ, ਸੁੱਚਾ ਸਿੰਘ ਅਤੇ ਪਿੰਡ ਦੀਆਂ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |