ਬੰਗਾ, 2 ਜੂਨ (ਕੁਲਦੀਪ ਸਿੰਘ ਪਾਬਲਾ)-ਮਹਿੰਦਰ ਸਿੰਘ ਧਾਮੀ ਐਨ. ਆਰ. ਆਈ. ਉੱਘੇ ਸਮਾਜ ਸੇਵਕ ਕੈਲੀਫੋਰਨੀਆ ਅਮਰੀਕਾ ਦੇ ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆਂ ਵਿਖੇ ਪਹੁੰਚਣ 'ਤੇ ਹਸਪਤਾਲ ਦੇ ਸਟਾਫ ਵਲੋਂ ਸਿਰੋਪਾਓ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਸ. ਧਾਮੀ ਵਲੋਂ ਹਸਪਤਾਲ ਨੂੰ ਚਲਾਉਣ ਲਈ ਆਪ ਅਤੇ ਐਨ. ਆਰ. ਆਈ ਵੀਰਾਂ ਨੂੰ ਉਤਸ਼ਾਹਿਤ ਕਰਕੇ ਵੱਧ ਤੋਂ ਵੱਧ ਫੰਡ ਇਕੱਠਾ ਕਰਕੇ ਵੱਧ ਚੜ੍ਹ ਕੇ ਯੋਗਦਾਨ ਪਾਇਆ | ਉਨ੍ਹਾਂ ਕਿਹਾ ਕਿ ਉਹ ਐਨ.ਆਰ.ਆਈ ਵੀਰਾਂ ਦੇ ਯਤਨਾਂ ਸਦਕਾ ਸਮਾਜ ਦੀ ਸੇਵਾ ਕਰਨ ਵਿੱਚ ਤੱਤਪਰ ਰਹਿਣਗੇ, ਸਟਾਫ ਅਤੇ ਦਵਾਈਆਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਡਾ. ਨਾਮਦੇਵ ਬੰਗੜ ਸੇਵਮੁਕਤ ਐਸ.ਐਮ.ਓ, ਲਲਿਤ ਮਹਾਜਨ ਮੈਨੇਜਰ, ਡਾ. ਬਲਬੀਰ ਸਿੰਘ ਬੱਲ, ਕਿਰਪਾਲ ਸਿੰਘ ਝੱਲੀ ਸੇਵਾਮੁਕਤ ਜ਼ਿਲ੍ਹਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ, ਡਾ. ਵਿਸ਼ਾਲਜੀਤ ਸਿੰਘ, ਸੰਤੋਖ ਦਾਸ ਸੇਵਾਮੁਕਤ ਪਿ੍ੰਸੀਪਲ, ਡਾ. ਮੁਕੇਸ਼ ਕੁਮਾਰ, ਡਾ. ਰਵਿੰਦਰ ਸਿੰਘ, ਡਾ. ਹਰਜੋਤ ਰੰਧਾਵਾ, ਡਾ. ਸਾਗਰਿਕਾ, ਬਲਦੇਵ ਸਿੰਘ ਵਿਰਦੀ ਸੇਵਾ ਮੁਕਤ ਮੈਨੇਜਰ, ਮਨੋਹਰ ਲਾਲ ਬਹਿਰਾਮ ਅਤੇ ਹੋਰ ਸਟਾਫ਼ ਹਾਜ਼ਰ ਸਨ |