29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਨਵਾਂਸ਼ਹਿਰ 'ਚ ਬਹੁਜਨ ਸਮਾਜ ਪਾਰਟੀ ਵਲੋਂ ਰੋਸ ਮੁਜ਼ਾਹਰਾ <br/>

Ad Position 21
No active advertisement
ਨਵਾਂਸ਼ਹਿਰ ਵਿਖੇ ਬਹੁਜਨ ਸਮਾਜ ਪਾਰਟੀ ਦੇ ਆਗੂ ਰੋਸ ਮਾਰਚ ਕਰਨ ਸਮੇਂ ਨਾਲ ਮੰਗ-ਪੱਤਰ ਦਿੰਦੇ ਹੋਏ ਡਾਕਟਰ ਨਛੱਤਰ ਪਾਲ ਵਿਧਾਇਕ ਹਲਕਾ ਨਵਾਂਸ਼ਹਿਰ, ਪਰਵੀਨ ਬੰਗਾ, ਗੁਰਮੁਖ ਨੌਰਦ, ਸਰਬਜੀਤ ਜਾਫਰਪੁਰ ਜ਼ਿਲ੍ਹਾ ਪ੍ਰਧਾਨ ਤੇ ਹੋਰ | ਤਸਵੀਰਾਂ : ਜਸਬੀਰ ਸਿੰਘ ਨੂਰਪੁਰ <br/> 30-08-2025
ਨਵਾਂਸ਼ਹਿਰ, 29 ਅਗਸਤ (ਜਸਬੀਰ ਸਿੰਘ ਨੂਰਪੁਰ)-ਬਹੁਜਨ ਸਮਾਜ ਪਾਰਟੀ ਵਲੋਂ ਵਿਧਾਇਕ ਡਾ. ਨਛੱਤਰ ਪਾਲ ਦੀ ਅਗਵਾਈ 'ਚ ਨਵਾਂਸ਼ਹਿਰ ਵਿਖੇ ਧਲੇਤਾ ਮਾਮਲੇ ਸੰਬੰਧੀ ਵਿਸ਼ਾਲ ਰੋਸ ਮਾਰਚ ਕੱਢਿਆ, ਜਿਸ ਵਿਚ ਵੱਡੀ ਗਿਣਤੀ 'ਚ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੇ ਹਿੱਸਾ ਲਿਆ | ਰੋਸ ਮਾਰਚ ਕਰਨ ਉਪਰੰਤ ਵਰਕਰਾਂ ਵਲੋਂ ਵਧੀਕ ਕਮਿਸ਼ਨਰ ਨੂੰ ਮੰਗ-ਪੱਤਰ ਦਿੱਤਾ | ਡਾਕਟਰ ਨਛੱਤਰ ਪਾਲ ਨੇ ਆਖਿਆ ਕਿ ਪੰਜਾਬ ਸਰਕਾਰ ਦੀ ਸ਼ਹਿ 'ਤੇ ਬਹੁਜਨ ਸਮਾਜ ਦੇ ਧਾਰਮਿਕ ਸਥਾਨਾਂ 'ਤੇ ਸਾਜਿਸ਼ ਤਹਿਤ ਹਮਲੇ ਕੀਤੇ ਜਾ ਰਹੇ ਹਨ | ਉਹਨਾਂ ਆਖਿਆ ਕਿ ਕਦੇ ਡਾਕਟਰ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕੀਤੀ ਜਾਂਦੀ ਹੈ ਤੇ ਕਦੇ ਧਾਰਮਿਕ ਸਥਾਨਾਂ 'ਚ ਗੁਰੂ ਰਵਿਦਾਸ ਮਹਾਰਾਜ ਜੀ ਦੇ ਅਸਥਾਨ ਦੀ ਅਣਦੇਖੀ ਕੀਤੀ ਜਾਂਦੀ ਹੈ | ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਦਲਿਤ ਵਰਗ ਦੇ ਮਾਮਲਿਆਂ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ, ਜਿਸ ਕਰਕੇ ਬਹੁਜਨ ਸਮਾਜ ਨੂੰ ਸੜਕਾਂ 'ਤੇ ਉਤਰਨਾ ਪੈ ਰਿਹਾ ਹੈ | ਉਨ੍ਹਾਂ ਆਖਿਆ ਕਿ ਸਰਕਾਰ ਨੂੰ ਚਿਤਾਵਨੀ ਹੈ ਕਿ ਉਹ ਕਥਿਤ ਦੋਸ਼ੀਆਂ 'ਤੇ ਕਾਰਵਾਈ ਕਰੇ ਅਤੇ ਉਨ੍ਹਾਂ 'ਤੇ ਮਾਮਲਾ ਦਰਜ ਕਰਕੇ ਬਹੁਜਨ ਸਮਾਜ ਨੂੰ ਇਨਸਾਫ ਦੇਣ ਦਾ ਉਪਰਾਲਾ ਕੀਤਾ ਜਾਵੇ | ਇਸ ਮੌਕੇ ਬਹੁਜਨ ਸਮਾਜ ਪਾਰਟੀ ਦੇ ਸੀਨੀਅਰ ਆਗੂ ਪ੍ਰਵੀਨ ਬੰਗਾ ਜਨਰਲ ਸੈਕਟਰੀ, ਸਰਬਜੀਤ ਜਾਫਰਪੁਰ ਜ਼ਿਲ੍ਹਾ ਪ੍ਰਧਾਨ ਨੇ ਵੀ ਵਿਚਾਰ ਰੱਖੇ ਤੇ ਉਨ੍ਹਾਂ ਆਖਿਆ ਕੇ ਜਦੋਂ ਤੱਕ ਬਹੁਜਨ ਸਮਾਜ ਨੂੰ ਇਨਸਾਫ ਨਹੀਂ ਮਿਲਦਾ ਇਸੇ ਤਰ੍ਹਾਂ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਰਸ਼ਪਾਲ ਮਹਾਲੋਂ, ਚਰਨਜੀਤ ਸੁਮਨ, ਸਤਪਾਲ ਰਟੈਡਾ ਸਾਰੇ ਵਿਧਾਨ ਸਭਾ ਪ੍ਰਧਾਨ, ਮਨੋਹਰ ਕਮਾਮ, ਗੁਰਮੁਖ ਨੌਰਥ ਵਾਈਸ ਪ੍ਰਧਾਨ ਨਗਰ ਕੌਂਸਲ, ਗਿਆਨ ਚੰਦ ਦਫ਼ਤਰ ਇੰਚਾਰਜ, ਚਮਨ ਲਾਲ, ਕਰਨੈਲ ਦਰਦੀ, ਸਰਵਨ ਰਾਮ, ਕੇਸਰ ਸੱਲ੍ਹਣ, ਮਾ. ਹਰਮੇਸ਼ ਨੌਰਦ, ਜੈਪਾਲ ਸੁੰਡਾ, ਵਿਜੇ ਗੁਣਾਚੌਰ, ਸਤਪਾਲ ਰਟੈਂਡਾ, ਮਨਜੀਤ ਸੂਦ, ਭੁਪਿੰਦਰ ਬੇਗਮਪੁਰ, ਸੁਰਜੀਤ ਕਰੀਹਾ, ਅਮਰੀਕ ਸਿੰਘ ਬੰਗਾ, ਮੇਜਰ ਘਟਾਰੋਂ, ਵਕੀਲ ਰਾਜ ਕੁਮਾਰ, ਵਕੀਲ ਮੁਕੇਸ਼ ਕੁਮਾਰ, ਹਰਬਲਾਸ ਬੱਧਣ, ਕਸ਼ਮੀਰ ਸਿੰਘ, ਹਾਰਬਲਾਸ ਬਸਰਾ, ਰਾਮਲਾਲ, ਅਸ਼ਵਨੀ ਕੁਮਾਰ, ਜਸਵੰਤ ਕਲਸੀ, ਓਾਕਾਰ ਸਿੰਘ, ਦਲੀਪ ਕੁਮਾਰ, ਮਾ. ਕੇਵਲ ਕਿ੍ਸ਼ਨ, ਪਰਸ਼ੋਤ ਲੱਧੜ, ਚਰਨਜੀਤ, ਵਕੀਲ ਹਰਗੋਪਾਲ, ਦਿਲਬਾਗ ਰਾਏ ਸਕਤਰ ਪੰਜਾਬ, ਦਵਿੰਦਰ ਸ਼ੀਹਮਰ, ਰਾਕੇਸ਼ ਕੁਮਾਰ, ਬਲਦੇਵ ਮਾਹੀ, ਮਦਨ ਲਾਲ, ਸ਼ੁਸ਼ੀਲ ਕੁਮਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਪਠਲਾਵਾ ਸੰਸਥਾ ਨੇ ਡੇਰਾ ਬਾਬਾ ਨਾਨਕ ਹੜ੍ਹ ਪੀੜਤਾਂ ਲਈ ਭੇਜੀ ਸਮੱਗਰੀ-ਵਾਰੀਆ <br/> ਅਗਲੀ ਖ਼ਬਰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਜਗਾਉ-ਪੰਜਾਬ ਬਚਾਓ ਰੈਲੀ ਦਾ ਆਗਾਜ
Ad Position 24