29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਲਜ ਬਲਾਚੌਰ ਵਿਖੇ ਰਾਸ਼ਟਰੀ ਖੇਡ ਦਿਵਸ ਸਮਾਗਮ ਮਨਾਇਆ <br/>

Ad Position 21
No active advertisement
ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਲਜ ਬਲਾਚੌਰ ਵਿਖੇ ਮਨਾਏ ਗਏ ਰਾਸ਼ਟਰੀ ਖੇਡ ਦਿਵਸ ਮੌਕੇ ਪਿ੍ੰਸੀਪਲ ਡਾਕਟਰ ਸਤੀਸ਼ ਕੁਮਾਰ ਧੀਮਾਨ ਸਮੁੱਚੇ ਸਟਾਫ਼ ਮੈਂਬਰ ਅਤੇ (ਹੇਠਾਂ) ਹਾਜ਼ਰ ਵਿਦਿਆਰਥੀ | ਤਸਵੀਰ : ਨਰੇਸ਼ ਧੌਲ <br/> 30-08-2025
ਬਲਾਚੌਰ, 29 ਅਗਸਤ (ਨਰੇਸ਼ ਧੌਲ)-ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਂਸਟੀਚਿਊਐਂਟ ਕਾਲਜ ਬਲਾਚੌਰ ਵਿਖੇ ਯੁਵਾ ਮਾਮਲਿਆਂ ਤੇ ਖੇਡ ਮੰਤਰਾਲੇ ਦੁਆਰਾ ਸ਼ੁਰੂ ਕੀਤੇ ਰਾਸ਼ਟਰ ਪੱਧਰੀ ਥੀਮ 'ਏਕ ਘੰਟਾ, ਖੇਡ ਕੇ ਮੈਦਾਨ ਮੇਂ' ਦੇ ਤਹਿਤ ਪਿ੍ੰਸੀਪਲ ਡਾਕਟਰ ਸਤੀਸ਼ ਕੁਮਾਰ ਧਮਾਨ ਦੀ ਅਗਵਾਈ ਹੇਠ ਰਾਸ਼ਟਰੀ ਖੇਡ ਦਿਵਸ ਮਨਾਇਆ | ਇਹ ਦਿਨ ਮੇਜਰ ਧਿਆਨ ਚੰਦ ਦੇ ਜਨਮ ਦਿਨ ਦੇ ਸਨਮਾਨ ਵਜੋਂ ਮਨਾਇਆ ਜਾਂਦਾ ਹੈ, ਜਿਨ੍ਹਾਂ ਨੂੰ ਹਾਕੀ ਦੇ ਜਾਦੂਗਰ ਵਜੋਂ ਪਿਆਰ ਨਾਲ ਯਾਦ ਕੀਤਾ ਜਾਂਦਾ ਹੈ | ਇਹ ਪ੍ਰੋਗਰਾਮ ਸਰੀਰਕ ਸਿੱਖਿਆ ਵਿਭਾਗ ਦੁਆਰਾ ਡਾ. ਹਰਨਾਮ ਸਿੰਘ, ਨੰਦਿਨੀ ਮੋਦਗਿਲ, ਡਾ. ਹਰੀ ਨਾਥ, ਡਾ. ਸਚਿਨ ਚਾਹਲ, ਸੁਖਜੀਤ ਨਾਹਰ, ਸ਼ਿਆਨਾ ਚੌਧਰੀ, ਸੰਦੀਪ ਕੌਰ, ਡਾ. ਅੰਜਲੀ ਪਾਠਕ ਤੇ ਸਤਨਾਮ ਸਿੰਘ ਦੇ ਸਹਿਯੋਗ ਨਾਲ ਕਰਵਾਇਆ ਗਿਆ | ਇਹ ਪ੍ਰੋਗਰਾਮ ਸਰੀਰਕ ਗਤੀਵਿਧੀਆਂ ਦੀ ਮਹੱਤਤਾ ਬਾਰੇ ਜਾਗਰੂਕਤਾ ਸੈਸ਼ਨ ਨਾਲ ਸ਼ੁਰੂ ਹੋਇਆ, ਜਿਸ ਵਿਚ ਇਸ ਸਾਲ ਦੀ ਚਲਾਈ ਜਾ ਰਹੀ ਮੁਹਿੰਮ ਫਿੱਟ ਇੰਡੀਆ ਮਿਸ਼ਨ ਦੇ ਉਦੇਸ਼ਾਂ ਬਾਰੇ ਦੱਸਿਆ ਗਿਆ | ਓਲੰਪਿਕ ਆਦਰਸ਼ਾਂ-ਉੱਤਮਤਾ, ਦੋਸਤੀ ਅਤੇ ਸਤਿਕਾਰ ਅਤੇ ਪੈਰਾਲੰਪਿਕ ਸਿਧਾਂਤਾਂ-ਹਿੰਮਤ, ਦਿ੍ੜਤਾ, ਪ੍ਰੇਰਨਾ ਅਤੇ ਸਮਾਨਤਾ ਦੇ ਮੁੱਲਾਂ ਬਾਰੇ ਵੀ ਵਿਦਿਆਰਥੀਆਂ ਨੂੰ ਦੱਸਿਆ ਗਿਆ | ਸਰੀਰਕ ਅਤੇ ਮਾਨਸਿਕ ਤੰਦਰੁਸਤੀ ਲਈ ਸੁਰਿੰਦਰ ਕੁਮਾਰ ਦੁਆਰਾ ਇਕ ਯੋਗਾ ਸੈਸ਼ਨ ਕਰਵਾਇਆ, ਜਿਸ ਵਿਚ ਕਾਲਜ ਫੈਕਲਟੀ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ | ਸੈਸ਼ਨ ਵਿਚ ਜੀਵਨ ਸ਼ੈਲੀ ਨਾਲ ਸੰਬੰਧਤ ਬਿਮਾਰੀਆਂ ਨੂੰ ਰੋਕਣ ਅਤੇ ਸੰਪੂਰਨ ਸਿਹਤ ਬਣਾਈ ਰੱਖਣ ਲਈ ਰੋਜ਼ਾਨਾ ਘੱਟੋ-ਘੱਟ 60 ਮਿੰਟ ਖੇਡਾਂ ਜਾਂ ਸਰੀਰਕ ਗਤੀਵਿਧੀ ਲਈ ਸਮਰਪਿਤ ਕਰਨ 'ਤੇ ਜ਼ੋਰ ਦਿੱਤਾ ਗਿਆ | ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਾਲਜ ਦੇ ਪਿ੍ੰਸੀਪਲ ਡਾ. ਸਤੀਸ਼ ਕੁਮਾਰ ਧੀਮਾਨ ਨੇ ਸਮੁੱਚੀ ਤੰਦਰੁਸਤੀ ਵਿਚ ਸਿਹਤਮੰਦ ਜੀਵਨ ਸ਼ੈਲੀ ਤੇ ਖੇਡਾਂ ਦੀ ਭੂਮਿਕਾ 'ਤੇ ਜ਼ੋਰ ਦਿੱਤਾ | ਪ੍ਰੋਗਰਾਮ ਵਿਚ ਫੈਕਲਟੀ ਮੈਂਬਰਾਂ ਤੇ ਲਗਪਗ 120 ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੇਖੀ ਗਈ |

Ad Position 22
No active advertisement
ਪਿਛਲੀ ਖ਼ਬਰ ਗਣੇਸ਼ ਉਤਸਵ ਦੇ ਦੂਜੇ ਦਿਨ ਸਰਬਜੀਤ ਮੱਟੂ ਨੇ ਗਣਪਤੀ ਦਾ ਕੀਤਾ ਗੁਣਗਾਨ <br/> ਅਗਲੀ ਖ਼ਬਰ ਭੋਗ 'ਤੇ ਵਿਸ਼ੇਸ਼-ਸਵ: ਹਰਜਿੰਦਰ ਸਿੰਘ
Ad Position 24