ਰਾਹੋਂ-ਪਿਛਲੇ ਦਿਨੀਂ ਸ. ਹਰਜਿੰਦਰ ਸਿੰਘ ਪੁੱਤਰ ਸ. ਧਰਮ ਸਿੰਘ ਪਿੰਡ ਭਾਰਟਾ ਕਲਾਂ ਜੋ ਕਿ 22 ਅਗਸਤ ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ | ਇਸ ਫ਼ਾਨੀ ਦੁਨੀਆਂ ਤੋਂ ਬੇਸ਼ੱਕ ਹਰ ਕਿਸੇ ਨੇ ਰੁਖ਼ਸਤ ਹੋ ਜਾਣਾ ਹੈ ਪਰ ਸਵ: ਹਰਜਿੰਦਰ ਸਿੰਘ ਨੇਕ ਦਿਲ ਇਨਸਾਨ ਸਨ ਜਿਨ੍ਹਾਂ ਦੇ ਬੇਵਕਤ ਜਾਣ 'ਤੇ ਨਾ ਸਿਰਫ਼ ਹਰ ਅੱਖ ਨਮ ਹੋਈ ਬਲਕਿ ਉਨ੍ਹਾਂ ਦੀਆਂ ਗੱਲਾਂ ਕਰਕੇ ਅੱਜ ਵੀ ਲੋਕਾਂ ਦਾ ਗੱਚ ਭਰ ਆਉਂਦੈ | ਸਵ: ਹਰਜਿੰਦਰ ਸਿੰਘ ਬਹੁਤ ਹੀ ਨੇਕ ਸੁਭਾਅ ਦੇ ਮਾਲਕ ਸਨ ਤੇ ਉਹ ਸਾਰੇ ਹੀ ਸਾਕ ਸੰਬੰਧੀਆਂ ਨਾਲ ਮਿਲਣਸਾਰ ਸਨ | ਉਨ੍ਹਾਂ ਦੀ ਨੇਕੀ ਤੇ ਸਮਾਜ ਸੇਵੀ ਕੰਮਾਂ ਨੂੰ ਭੁਲਾਇਆ ਨਹੀਂ ਜਾ ਸਕਦਾ | ਸਵ: ਹਰਜਿੰਦਰ ਸਿੰਘ ਨਮਿਤ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਅਤੇ ਉਪਰੰਤ ਗੁਰਬਾਣੀ ਦਾ ਕੀਰਤਨ 31 ਅਗਸਤ ਨੂੰ ਦੁਪਹਿਰ 12.30 ਵਜੇ ਗੁਰਦੁਆਰਾ ਅਮਰ ਚਰਨ ਸਿੱਖ ਸੰਗਤ ਭਾਰਟਾ ਕਲਾਂ ਵਿਖੇ ਪਵੇਗਾ | ਉਪਰੰਤ ਅੰਤਿਮ ਅਰਦਾਸ ਹੋਵੇਗੀ | ਜਿਥੇ ਸਮੂਹ ਇਲਾਕਾ ਨਿਵਾਸੀ ਤੇ ਰਿਸ਼ਤੇਦਾਰ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ | -ਉਂਕਾਰ ਸਿੰਘ ਰਾਠੋਰ