ਸੜੋਆ-ਸੀ. ਐਚ. ਸੀ. ਸੜੋਆ ਵਿਖੇ ਲੰਮੇ ਸਮੇਂ ਤੋਂ ਸਿਹਤ ਵਿਭਾਗ 'ਚ ਸੇਵਾਵਾਂ ਨਿਭਾ ਰਹੇ ਪ੍ਰੇਮ ਲਤਾ ਦਾ ਜਨਮ 21-8-1967 ਨੂੰ ਪਿੰਡ ਤਖ਼ਤਗੜ੍ਹ ਨੂਰਪੁਰ ਬੇਦੀ ਜ਼ਿਲ੍ਹਾ ਰੋਪੜ ਵਿਖੇ ਪਿਤਾ ਬਚਨਾ ਰਾਮ ਮਾਤਾ ਸੁਰਜੀਤ ਕੌਰ ਦੀ ਕੁੱਖੋਂ ਹੋਇਆ | ਉਨ੍ਹਾਂ ਨੇ ਪੰਜਵੀਂ ਤੋਂ ਲੈ ਕੇ ਮੈਟਿ੍ਕ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਵਿਚ ਕੀਤੀ | ਉਸ ਤੋਂ ਬਾਅਦ 1998 ਵਿਚ ਬਤੌਰ ਏ. ਐਨ. ਐਮ. ਭਰਤੀ ਹੋਏ ਤੇ ਉਨ੍ਹਾਂ ਦੀ ਪਹਿਲੀ ਜੁਆਇਨਿੰਗ ਪਿੰਡ ਬੂਥਗੜ੍ਹ ਜ਼ਿਲ੍ਹਾ ਰੋਪੜ ਵਿਚ ਹੋਈ | ਉਨ੍ਹਾਂ ਦਾ ਵਿਆਹ 1991 ਵਿਚ ਸੁਖਜਿੰਦਰ ਕੁਮਾਰ ਸਮੁੰਦੜਾ ਤਹਿਸੀਲ ਗੜ੍ਹਸ਼ੰਕਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਹੋਇਆ | 1993 ਵਿਚ ਸਬ ਸੈਂਟਰ ਮਾਹੀਪੁਰ ਸੀ. ਐਚ. ਸੀ. ਸੜੋਆ ਵਿਖੇ ਬਦਲੀ ਹੋਈ | ਸਰਕਾਰ ਵਲੋਂ ਮਹਿਕਮੇ ਪ੍ਰਤੀ ਕੰਮਕਾਜ ਨੂੰ ਦੇਖਦੇ ਹੋਏ 2022 ਵਿਚ ਉਨ੍ਹਾਂ ਨੂੰ ਪ੍ਰਮੋਟ ਕਰਕੇ ਐਲ. ਐਚ. ਵੀ. ਬਣਾਇਆ ਗਿਆ | ਪ੍ਰੇਮ ਲਤਾ ਐਲ. ਐਚ. ਵੀ. ਆਪਣੀਆਂ ਸਿਹਤ ਵਿਭਾਗ ਨੂੰ ਸੇਵਾਵਾਂ ਦੇਣ ਉਪਰੰਤ 30-8-2025 ਨੂੰ ਸੇਵਾ ਮੁਕਤ ਹੋ ਰਹੇ ਹਨ ਅਤੇ ਸੀ. ਐਚ. ਸੀ. ਸੜੋਆ ਵਿਖੇ ਸੇਵਾ ਮੁਕਤੀ ਮੌਕੇ ਸਮੂਹ ਸਟਾਫ਼ ਵਲੋਂ ਸ਼ਾਨਦਾਰ ਪਾਰਟੀ ਵੀ ਕੀਤੀ ਜਾ ਰਹੀ ਹੈ | -ਹਰਮੇਲ ਸਹੂੰਗੜਾ