29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2025

ਲਾਇਨਜ਼ ਕਲੱਬ ਮੁਕੰਦਪੁਰ ਐਕਟਿਵ 321. ਡੀ ਦੀ ਮੀਟਿੰਗ ਦੌਰਾਨ ਭਵਿੱਖੀ ਪ੍ਰਾਜੈਕਟਾਂ ਬਾਰੇ ਵਿਚਾਰ-ਵਟਾਂਦਰਾ <br/>

Ad Position 21
No active advertisement
ਅਜੀਤ ਡੈਸਕ 30-08-2025
ਮੁਕੰਦਪੁਰ, 29 ਅਗਸਤ (ਅਮਰੀਕ ਸਿੰਘ ਢੀਂਡਸਾ)-ਲਾਇਨਜ਼ ਕਲੱਬ ਮੁਕੰਦਪੁਰ ਐਕਟਿਵ ਦੀ ਅਹਿਮ ਮੀਟਿੰਗ ਕਲੱਬ ਚਾਰਟਡ ਪ੍ਰਧਾਨ ਚਰਨਜੀਤ ਤਲਵੰਡੀ ਫੱਤੂ ਦੀ ਪ੍ਰਧਾਨਗੀ 'ਚ ਕੀਤੀ ਗਈ | ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਆਫੀਸ਼ੀਅਲ ਵਿਜਿਟ ਕਰਨ ਜ਼ੋਨ ਚੇਅਰਮੈਨ ਕਮਲਜੀਤ ਸਿੰਘ ਐਡਵੋਕੇਟ ਦਾ ਮੀਟਿੰਗ ਵਿਚ ਪਹੁੰਚਣ 'ਤੇ ਕਲੱਬ ਮੈਂਬਰਾਂ ਵਲੋਂ ਹਾਰਦਿਕ ਸਵਾਗਤ ਕੀਤਾ | ਮਾਸਟਰ ਸੁਖਵਿੰਦਰ ਪਾਲ ਨੇ ਮੀਟਿੰਗ ਵਿਚ ਸੰਬੋਧਨ ਕਰਦੇ ਹੋਏ ਕਲੱਬ ਦੁਆਰਾ ਲੋਕ ਭਲਾਈ ਦੇ ਕੀਤੇ ਗਏ ਕਾਰਜਾਂ ਸੰਬੰਧੀ ਗੱਲਬਾਤ ਕੀਤੀ | ਚਾਰਟਡ ਪ੍ਰਧਾਨ ਚਰਨਜੀਤ ਸਿੰਘ ਤਲਵੰਡੀ ਫੱਤੂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਵੱਧ ਤੋਂ ਵੱਧ ਪ੍ਰਾਜੈਕਟ ਕੀਤੇ ਜਾਣਗੇ | ਜਿਵੇਂ ਅੱਖਾਂ ਦਾ ਜਾਂਚ ਕੈਂਪ, ਸ਼ੂਗਰ ਜਾਂਚ ਕੈਂਪ, ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀਆਂ ਕਿੱਟਾਂ ਦੇਣ ਸੰਬੰਧੀ, 5 ਸੰਤਬਰ ਟੀਚਰ ਡੇ 'ਤੇ ਟੀਚਰਾਂ ਨੂੰ ਵੀ ਸਨਮਾਨਿਤ ਕਰਨ ਸੰਬੰਧੀ ਗੱਲਬਾਤ ਕੀਤੀ ਗਈ | ਨਵੇਂ ਬਣੇ ਲਾਇਨ ਕਲੱਬ ਮੈਂਬਰ ਸੰਦੀਪ ਕੁਮਾਰ ਮਹਿਤਾ ਨੂੰ ਪਿੰਨ ਲਾ ਕੇ ਕਲੱਬ ਵਿੱਚ ਜੀ ਆਇਆ ਆਖਦਿਆਂ ਵੱਧ ਤੋਂ ਪ੍ਰਾਜੈਕਟ ਕਰਨ ਲਈਾ ਪ੍ਰੇਰਿਤ ਕੀਤਾ | ਇਸ ਮੌਕੇ ਕਲੱਬ ਦੇ ਸਾਰੇ ਮੈਂਬਰਾਂ ਤੋਂ ਇਲਾਵਾ ਦੋ ਨਵੇਂ ਲਾਇਨ ਮੈਂਬਰ ਬਣਾਏ ਗਏ | ਮੀਟਿੰਗ ਵਿਚ ਹਾਜ਼ਰ ਮੈਂਬਰ ਮਾਸਟਰ ਸੁਖਵਿੰਦਰ ਪਾਲ, ਸੁਖਜਿੰਦਰ ਸਿੰਘ ਮਾਂਲੋ ਮਜਾਰਾ, ਲਵਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਸ਼ਕੁੰਤਲਾ ਸਰੋਆ, ਆਸ਼ਾ ਰਾਣੀ, ਸੁਨੀਤਾ ਰਾਣੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖੇਤਾਂ 'ਚੋਂ ਬਰਸਾਤੀ ਪਾਣੀ ਕੱਢਣ ਲਈ ਰੱਖੇ ਨਾਲੇ 'ਚ ਫੈਲੀ ਗੰਦਗੀ ਤੋਂ ਕਿਸਾਨ ਪ੍ਰੇਸ਼ਾਨ <br/> ਅਗਲੀ ਖ਼ਬਰ ਸਹੂੰਗੜਾ ਦੀਆਂ ਸੜਕਾਂ 'ਤੇ ਸ਼ਰੇਆਮ ਘੁੰਮ ਰਹੇ ਗੰਦੇ ਪਾਣੀ ਦੀ ਸਾਰ ਲੈਣ ਦੀ ਮੰਗ <br/>
Ad Position 24