25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਲਧਾਣਾ ਉੱਚਾ ਵਿਖੇ ਪ੍ਰਕਾਸ਼ ਪੁਰਬ ਤੇ ਸ਼ਹੀਦੀ ਸ਼ਤਾਬਦੀ ਸੰਬੰਧੀ ਇਲਾਕੇ ਦੀ ਸੰਗਤ ਦੀ ਮੀਟਿੰਗ

Ad Position 21
No active advertisement
ਅਜੀਤ ਡੈਸਕ 02-09-2025
ਬੰਗਾ, 1 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਗੁਰੂ ਨਾਨਕ ਮਿਸ਼ਨ ਸੁਸਾਇਟੀ ਨਵਾਂਸ਼ਹਿਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਨੌਵੀਂ ਪਾਤਿਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਹੀ ਸ਼ਤਾਬਦੀ ਨੂੰ ਸਮਰਪਿਤ ਕਰਾਏ ਜਾ ਰਹੇ ਗੁਰਮਤਿ ਸਮਾਗਮਾਂ ਦੇ ਸੰਬੰਧ 'ਚ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਵਿਚ ਕਰਾਏ ਜਾਣ ਵਾਲ ਗੁਰਮਤਿ ਸਮਾਗਮਾਂ ਦੀ ਲੜੀ ਵਿਚ ਸ਼ਾਮਿਲ ਪਿੰਡ ਲਧਾਣਾ ਉੱਚਾ ਦੀਆਂ ਸਮੂਹ ਗੁਰੂ ਘਰਾਂ ਦੀਆਂ ਕਮੇਟੀਆਂ, ਐਨ. ਆਰ. ਆਈ. ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ 16 ਸਤੰਬਰ ਨੂੰ ਕਰਵਾਏ ਜਾ ਰਹੇ ਗੁਰਮਤਿ ਸਮਾਗਮਾਂ ਸੰਬੰਧੀ ਗੁਰਦੁਆਰਾ ਦਸਮੇਸ਼ ਦਰਬਾਰ ਲਧਾਣਾ ਉੱਚਾ ਵਿਖੇ ਮੀਟਿੰਗ ਹੋਈ | ਮੀਟਿੰਗ 'ਚ ਗੁਰੂ ਨਾਨਕ ਮਿਸ਼ਨ ਸੁਸਾਇਟੀ ਦੇ ਮੁੱਖ ਸੇਵਾਦਾਰ ਗਿ. ਸੁਰਜੀਤ ਸਿੰਘ, ਤਰਲੋਚਨ ਸਿੰਘ ਖਟਕੜ ਕਲਾਂ, ਜਗਦੀਪ ਸਿੰਘ, ਕੁਲਜੀਤ ਸਿੰਘ ਖਾਲਸਾ, ਪਲਵਿੰਦਰ ਸਿੰਘ ਕਰਿਆਮ, ਗਿਆਨ ਸਿੰਘ, ਪਰਮਜੀਤ ਸਿੰਘ ਮੂਸਾਪੁਰ, ਦਲਜੀਤ ਸਿੰਘ ਬਡਵਾਲ, ਜਗਜੀਤ ਸਿੰਘ, ਸੁਦਾਗਰ ਸਿੰਘ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਇਸ ਮੌਕੇ ਵੱਖ-ਵੱਖ ਬੁਲਾਰਿਆਂ 'ਚ ਸ਼ਾਮਿਲ ਗਿ. ਸੁਰਜੀਤ ਸਿੰਘ, ਸ. ਮਹਿੰਦਰ ਸਿੰਘ ਲਧਾਣਾ ਉੱਚਾ, ਗਿ. ਪਰਮਜੀਤ ਸਿੰਘ ਸੂਬੇਦਾਰਾਂ ਦੇ, ਗਿ. ਬਲਵੀਰ ਸਿੰਘ ਸਾਬਕਾ ਪੰਚ, ਸੁਖਵਿੰਦਰ ਸਿੰਘ ਰਾਜਾ ਪੰਚ, ਰਾਮ ਲੁਭਾਇਆ ਪੰਚ, ਡਾ. ਅਮਰੀਕ ਸਿੰਘ ਸੋਢੀ, ਮਾ. ਤਰਲੋਚਨ ਸਿੰਘ ਪਠਲਾਵਾ, ਕੁਲਦੀਪ ਸਿੰਘ ਪਠਲਾਵਾ, ਸੁਰਿੰਦਰ ਪਾਲ ਠੇਕੇਦਾਰ, ਗਿਆਨੀ ਸੁਖਵਿੰਦਰ ਸਿੰਘ ਗੋਬਿੰਦਪੁਰੀ, ਗਿ. ਗੁਰਦੀਪ ਸਿੰਘ ਝਿੱਕਾ, ਪਰਮਜੀਤ ਸਿੰਘ ਖਾਲਸਾ ਝਿੱਕਾ, ਜਸਵਿੰਦਰ ਸਿੰਘ ਕਾਹਮਾ, ਸੁਖਵਿੰਦਰ ਸਿੰਘ ਨੌਰਾ, ਗਿ. ਤਰਲੋਚਨ ਸਿੰਘ ਖਟਕੜ ਕਲਾਂ ਨੇ ਸਮਾਗਮ ਦੀ ਸਫ਼ਲਤਾ ਸੰਬੰਧੀ ਕੀਮਤੀ ਸੁਝਾਅ ਦਿੱਤੇ | ਸਮਾਗਮਾਂ ਸੰਬੰਧੀ ਪੋਸਟਰ ਵੀ ਸਮੁੱਚੀ ਹਾਜ਼ਰ ਸੰਗਤ ਵਲੋਂ ਜਾਰੀ ਕੀਤੇ ਗਏ | ਸੰਗਤਾਂ ਵਿਚ ਹਰਵਿੰਦਰ ਸਿੰਘ ਬਿੰਦਾ, ਗਿ. ਹਰਪਾਲ ਸਿੰਘ ਸਰਪੰਚ ਪਠਲਾਵਾ, ਮਾ. ਹਰਬੰਸ ਸਿੰਘ, ਪਰਮਿੰਦਰ ਸਿੰਘ ਕਾਕਾ, ਰਘਵੀਰ ਸਿੰਘ ਟਰਾਂਸਪੋਰਟਰ, ਪ੍ਰਸ਼ੋਤਮ ਲਾਲ ਪ੍ਰਧਾਨ ਸ੍ਰੀ ਗੁਰੂ ਰਵਿਦਾਸ ਕਮੇਟੀ, ਲਾਲ ਚੰਦ ਪੰਚ, ਮਾ. ਸਤੀਸ਼ ਕੁਮਾਰ, ਹਨੀ ਕੁਮਾਰ ਰੱਲ੍ਹ, ਰਾਗੀ ਭਾਈ ਹਰਜਿੰਦਰ ਸਿੰਘ, ਭਾਈ ਜੀਤ ਸਿੰਘ, ਭਾਈ ਅਸ਼ੋਕ ਸਿੰਘ, ਰਾਕੇਸ਼ ਕੁਮਾਰ ਬਿੱਟੂ, ਤਰਲੋਚਨ ਸਿੰਘ, ਅਜਮੇਰ ਸਿੰਘ ਆੜਤੀਆ, ਬਾਬਾ ਕੁਲਵੰਤ ਸਿੰਘ ਜਲੰਧਰ, ਅਜੀਤ ਸਿੰਘ ਟਰਾਂਸਪੋਰਟਰ, ਕੇਵਲ ਸਿੰਘ, ਊਧਮ ਸਿੰਘ ਗੋਬਿੰਦਪੁਰ, ਅਵਤਾਰ ਸਿੰਘ, ਕੁਲਜਿੰਦਰਜੀਤ ਸਿੰਘ ਸੋਢੀ, ਕੀਰਤਨੀਏ ਗੁਰਬਿੰਦਰ ਸਿੰਘ ਤੇ ਸਾਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨੇਤਰਦਾਨ ਸੰਸਥਾ ਨਵਾਂਸ਼ਹਿਰ ਦੇ ਵਫ਼ਦ ਨੇ ਡੀ. ਸੀ. ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਸ਼ਰਧਾ ਨਾਲ ਮਨਾਇਆ
Ad Position 24