25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਝਿੰਗੜਾਂ ਵਿਖੇ ਲਾਲਾ ਵਲੀ ਹੰਭੀਰ ਚੰਦ ਦੇ ਧਾਰਮਿਕ ਅਸਥਾਨ 'ਤੇ ਰਾਜਾ ਸਾਹਿਬ ਦੀ ਯਾਦ ਨੂੰ ਸਮਰਪਿਤ ਤਿੰਨ ਦਿਨਾਂ ਸਮਾਗਮ

Ad Position 21
No active advertisement
ਅਜੀਤ ਡੈਸਕ 02-09-2025
ਔੜ/ਝਿੰਗੜਾਂ, 1 ਸਤੰਬਰ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਵਿਖੇ ਲਾਲਾ ਵਲੀ ਹੰਭੀਰ ਚੰਦ ਦੇ ਧਾਰਮਿਕ ਅਸਥਾਨ 'ਤੇ ਮੁੱਖ ਸੇਵਾਦਾਰ ਬਾਬਾ ਸੁਖਵਿੰਦਰ ਸਿੰਘ ਮੰਗਾ ਦੀ ਰਹਿਨੁਮਾਈ ਹੇਠ ਪਿੰਡ ਵਾਸੀਆਂ ਤੇ ਐਨ. ਆਰ. ਆਈ. ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਦੀ ਸਾਲਾਨਾ ਬਰਸੀ ਨੂੰ ਸਮਰਪਿਤ ਤਿੰਨ ਦਿਨਾ ਧਾਰਮਿਕ ਸਮਾਗਮ ਦੇ ਪਹਿਲੇ ਦਿਨ ਸਜਾਏ ਖੁੱਲ੍ਹੇ ਪੰਡਾਲ ਵਿਚ ਗਾਇਕ ਬੂਟਾ ਮੁਹੰਮਦ ਤੇ ਗਾਇਕ ਕਮਲ ਖਾਨ ਵਲੋਂ ਰਾਜਾ ਸਾਹਿਬ ਜੀ ਦੀ ਉਪਮਾ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਸਮਾਗਮ ਵਿਚ ਵਿਧਾਨ ਸਭਾ ਹਲਕਾ ਬੰਗਾ ਦੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਤੇ ਮੋਹਨ ਲਾਲ ਸਾਬਕਾ ਵਿਧਾਇਕ ਬੰਗਾ ਵਿਸ਼ੇਸ਼ ਤੌਰ 'ਤੇ ਪੁੱਜੇ | ਬਾਬਾ ਸੁਖਵਿੰਦਰ ਸਿੰਘ ਮੰਗਾ ਵਲੋਂ ਸਮਾਗਮ ਵਿਚ ਪੁੱਜੀਆਂ ਸਮੂਹ ਸੰਗਤਾਂ ਕਲਾਕਾਰਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਸਹਿਯੋਗ ਦੇਣ ਵਾਲੇ ਸੇਵਾਦਾਰਾਂ, ਵਿਸ਼ੇਸ਼ ਤੌਰ 'ਤੇ ਪੁੱਜੀਆਂ ਸ਼ਖ਼ਸੀਅਤਾਂ ਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਬੀਬੀ ਰੇਸ਼ਮੋ ਮੁੱਖ ਸੇਵਾਦਾਰ ਤਪ ਅਸਥਾਨ ਸ੍ਰੀ ਨਾਭ ਕੰਵਲ ਰਾਜਾ ਸਾਹਿਬ ਛਪੜੀ ਸਾਹਿਬ, ਬੀਬੀ ਗੇਜੋ ਫਾਂਬੜਾ, ਗੁਰਪਾਲ ਸਿੰਘ ਭੱਟੀ ਸਾਬਕਾ ਡਿਪਟੀ ਕਮਿਸ਼ਨਰ ਨਵਾਂਸ਼ਹਿਰ, ਬਹਾਦਰ ਸਿੰਘ ਸ਼ੇਰਗਿੱਲ ਯੂ. ਕੇ., ਪਰਮਿੰਦਰ ਸਿੰਘ ਸ਼ੇਰਗਿੱਲ ਯੂ. ਕੇ., ਸੁੱਚਾ ਸਿੰਘ ਰਾਏਪੁਰ ਡੱਬਾ ਯੂ. ਐਸ. ਏ., ਕਸ਼ਮੀਰ ਸਿੰਘ ਪੱਪੂ ਪ੍ਰਧਾਨ ਗੋਬਿੰਦ ਸਪੋਰਟਸ ਕਲੱਬ ਲਾਲੋ ਮਜਾਰਾ, ਬਿਕਰਮਜੀਤ ਸਿੰਘ ਵਿੱਕੀ ਪ੍ਰਧਾਨ ਸਹਿਕਾਰੀ ਸਭਾ ਰਾਏਪੁਰ ਡੱਬਾ, ਹਰਮਨਪ੍ਰੀਤ ਸਿੰਘ ਮਨੀ ਰਾਏਪੁਰ ਡੱਬਾ, ਬਰਿੰਦਰ ਸਿੰਘ ਪੰਚ, ਅਮਨ ਰਾਜਪਾਲ, ਡਾਕਟਰ ਅਜਵਿੰਦਰ ਸਿੰਘ, ਜਸਵਿੰਦਰ ਸਿੰਘ ਯੂ. ਕੇ., ਓਮ ਲਾਲ, ਪੁਰਸ਼ੋਤਮ ਸਿੰਘ ਲੱਲ੍ਹ, ਅਮਰਜੀਤ ਸਿੰਘ ਲੱਲ੍ਹ ਯੂ. ਐਸ. ਏ., ਸੰਤੋਖ ਸਿੰਘ ਰੱਲ੍ਹ ਯੂ. ਕੇ., ਸੰਤੋਖ ਸਿੰਘ ਯੂ. ਐਸ. ਏ., ਠੇਕੇਦਾਰ ਪਰਸ ਰਾਮ, ਵਰਿੰਦਰ ਕੁਮਾਰ ਹੀਰਾ, ਨਰੇਸ਼ ਕੁਮਾਰ, ਵੈਦ ਸੁਖਬੀਰ ਸਿੰਘ, ਅਵਤਾਰ ਸਿੰਘ ਸ਼ੇਰਗਿੱਲ ਯੂ. ਕੇ., ਨੂਰ ਮੁਹੰਮਦ, ਭੋਲਾ ਰਾਮ, ਨਵਜੋਤ ਕੌਰ, ਹਰਦੀਪ ਕੌਰ, ਪ੍ਰਸ਼ੋਤਮ ਸਿੰਘ ਲੱਲ੍ਹ, ਜਸਕਰਨ ਸਿੰਘ, ਗੁਰਲੀਨ ਕੌਰ, ਅਵਨੂਰ ਸਿੰਘ, ਬਖਸ਼ੀਸ਼ ਸਿੰਘ ਲੁਧਿਆਣਾ, ਮਾ. ਨਿਰਮਲ ਰਾਮ, ਅਮਰੀਕ ਬੱਧਣ ਯੂ. ਕੇ., ਲਵਪ੍ਰੀਤ ਸਿੰਘ ਗਰੀਸ, ਹਰਪ੍ਰੀਤ ਸਿੰਘ, ਦਲਵੀਰ ਸਿੰਘ ਕਲਸੀ, ਪ੍ਰੀਤ ਸਿੰਘ, ਹੀਰਾ ਸਿੰਘ ਮਜਾਰਾ, ਮਨਜੀਤ ਕੌਰ ਕਲਸੀ, ਰਾਜਵਿੰਦਰ ਕੌਰ, ਜਸਵਿੰਦਰ ਕੌਰ, ਰਾਜਵੰਤ ਕੌਰ, ਗੁਰਪਾਲ ਕੌਰ ਮਹਿਮੀ, ਮਨਜੀਤ ਕੌਰ ਮੂਲੇਵਾਲ ਖਹਿਰੇ, ਕੁਲਵਿੰਦਰ ਕੌਰ ਬੀਕਾਨੇਰ, ਚਰਨਜੀਤ ਕੌਰ ਰਾਏਕੋਟ, ਮਨਜੀਤ ਕੌਰ, ਨਿਰਮਲ ਕੌਰ ਬੱਜੋਂ, ਕਿਰਨ ਕੁਮਾਰੀ, ਅਮਨਦੀਪ ਕੌਰ, ਰਣਜੀਤ ਰਾਣੀ, ਲਵਲੀਨ ਕੌਰ, ਹਰਜੀਤ ਕੌਰ, ਹਰਦੀਪ ਕੌਰ, ਸਿਮਰਨਜੀਤ ਕੌਰ, ਸਾਬੀ ਬੱਧਣ, ਸੁੱਚਾ ਸਿੰਘ ਢੰਡਾ, ਸਤਨਾਮ ਸਿੰਘ, ਲਵਪ੍ਰੀਤ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਤੇ 'ਆਪ' ਦੀ ਮਿਲੀਭੁਗਤ ਕਰਕੇ ਪੰਜਾਬ 'ਚ ਹੜ੍ਹਾਂ ਦੀ ਸਥਿਤੀ ਗੰਭੀਰ ਬਣੀ-ਦਿਲਰਾਜ ਸਰਕਾਰੀਆ ਅਗਲੀ ਖ਼ਬਰ ਜੇ. ਪੀ. ਜੀ. ਏ. ਨੇ 10ਵਾਂ ਕਿਸਾਨ ਮੇਲਾ ਹੜ੍ਹਾਂ ਕਾਰਨ ਕੀਤਾ ਮੁਲਤਵੀ
Ad Position 24