17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਜੇ. ਈ. ਮੋਹਨ ਸਿੰਘ ਬੂਟਾ ਉਟਾਲਾ ਨੂੰ ਸੇਵਾ ਮੁਕਤੀ 'ਤੇ ਕੀਤਾ ਸਨਮਾਨਿਤ

Ad Position 21
No active advertisement
ਅਜੀਤ ਡੈਸਕ 06-09-2025
ਨਵਾਂਸ਼ਹਿਰ, 5 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਪਾਵਰਕਾਮ ਵਿਭਾਗ ਵਿਚ 28 ਸਾਲਾਂ ਤੋਂ ਵੱਧ ਸਮੇਂ ਤੱਕ ਸ਼ਾਨਦਾਰ ਤੇ ਬੇਦਾਗ ਸੇਵਾ ਦੇਣ ਤੋਂ ਬਾਅਦ ਸੇਵਾ ਮੁਕਤ ਹੋਏ ਜੇ. ਈ. ਮੋਹਨ ਸਿੰਘ ਬੂਟਾ ਉਟਾਲਾ ਨੂੰ ਨਵਾਂਸ਼ਹਿਰ ਦੇ ਬੰਗਾ ਰੋਡ ਸਥਿਤ ਸਥਾਨਕ ਰਿਜ਼ੋਰਟਸ ਵਿਖੇ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ ਤੇ ਸਨਮਾਨਿਤ ਕੀਤਾ | ਇਸ ਮੌਕੇ ਐਸ. ਡੀ. ਓ. ਗੁਰਮੇਲ ਸਿੰਘ, ਅਵਤਾਰ ਸਿੰਘ, ਆਤਮਾ ਰਾਮ ਤੇ ਐਸ. ਡੀ. ਦਲਵਾਰਾ ਸਿੰਘ ਨੇ ਸੇਵਾ ਮੁਕਤ ਮੋਹਨ ਸਿੰਘ ਵਲੋਂ ਵਿਭਾਗ 'ਚ ਦਿੱਤੀਆਂ ਬੇਦਾਗ ਸੇਵਾਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੇਵਾ ਕਾਲ ਦੌਰਾਨ ਵਿਭਾਗ ਪ੍ਰਤੀ ਸਖ਼ਤ ਮਿਹਨਤ ਸਮਰਪਣ ਤੇ ਵਫਾਦਾਰੀ ਅੱਜ ਦੀ ਪੀੜ੍ਹੀ ਦੇ ਕਰਮਚਾਰੀਆਂ ਲਈ ਪ੍ਰੇਰਨਾ ਸਰੋਤ ਹੈ | ਦੱਸਣਾ ਜ਼ਰੂਰੀ ਹੈ ਕਿ ਮੋਹਨ ਸਿੰਘ ਬੂਟਾ ਉਟਾਲਾ ਨੇ ਖੂਨਦਾਨ ਲਹਿਰ ਵਿਚ ਵੀ ਵਿਸ਼ੇਸ਼ ਯੋਗਦਾਨ ਪਾਇਆ ਹੈ | ਉਨ੍ਹਾਂ ਵਲੋਂ ਕੀਤੀਆਂ ਬੇਦਾਗ ਸੇਵਾਵਾਂ ਨੂੰ ਅੱਜ ਹਰੇਕ ਕੋਈ ਯਾਦ ਕਰ ਰਿਹਾ ਸੀ ਅਤੇ ਉਨ੍ਹਾਂ ਵਲੋਂ ਚਲਾਈ ਖੂਨ ਦਾਨ ਲਹਿਰ ਪ੍ਰਤੀ ਵੀ ਲੋਕਾਂ ਨੇ ਬਹੁਤ ਸ਼ਲਾਘਾ ਕੀਤੀ | ਇਸ ਮੌਕੇ ਵੱਖ-ਵੱਖ ਜਥੇਬੰਦੀਆਂ ਵਲੋਂ ਮਹਿਕਮੇ ਦੇ ਅਧਿਕਾਰੀਆਂ ਵਲੋਂ ਬੁਲਟ ਮੋਟਰਸਾਈਕਲ ਤੋਂ ਇਲਾਵਾ ਹੋਰ ਵੀ ਬੜੇ ਇਨਾਮ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਉਨ੍ਹਾਂ ਦੀ ਪਤਨੀ ਪਿੰਡ ਉਟਾਲ ਦੀ ਸਾਬਕਾ ਸਰਪੰਚ ਰਾਜਵਿੰਦਰ ਕੌਰ, ਇੰਜੀਨੀਅਰ ਗੁਰਪ੍ਰਤਾਪ ਸਿੰਘ, ਦਿਲਬਾਗ ਸਿੰਘ, ਕੰਵਰ ਜਸਵਿੰਦਰ ਪਾਲ ਸਿੰਘ, ਮੋਹਨ ਸਿੰਘ ਲੰਗੜੋਆ ਸੂਬਾ ਸਕੱਤਰ ਇੰਪਲਾਈਜ ਫੈਡਰੇਸ਼ਨ ਪੰਜਾਬ, ਫਕੀਰ ਚੰਦ ਜੱਸਲ ਡਿਪਟੀ ਚੀਫ ਇੰਜੀਨੀਅਰ, ਅਰੁਣ ਸ਼ੇਖਰ, ਜਤਿੰਦਰ ਸਿੰਘ, ਇੰਜੀਨੀਅਰ ਕਮਲਜੀਤ ਸਿੰਘ, ਜਤਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ ਕਰਮਚਾਰੀ ਫੈਡਰੇਸ਼ਨ ਸਰਕਲ ਨਵਾਂਸ਼ਹਿਰ ਤੇ ਬਲਿਹਾਰ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਸਪਤਾਲ ਢਾਹਾਂ ਕਲੇਰਾਂ ਸੱਪ ਦੇ ਡੰਗੇ ਦਾ ਬਣਿਆ ਸਫਲ ਇਲਾਜ ਕੇਂਦਰ ਅਗਲੀ ਖ਼ਬਰ ਸੇਵਾ ਮੁਕਤ ਕਾਨੂੰਗੋ/ਪਟਵਾਰੀਆਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ 9 ਨੂੰ -ਚੌਧਰੀ
Ad Position 24