ਮਜਾਰੀ/ਸਾਹਿਬਾ, 5 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਪਿੰਡ ਸਜਾਵਲਪੁਰ ਵਿਖੇ ਗੁੱਗਾ ਜਾਹਰ ਪੀਰ ਪ੍ਰਬੰਧਕ ਕਮੇਟੀ ਵਲੋਂ ਚੇਲਾ ਹਰਕਿ੍ਸ਼ਨ ਸਿੰਘ ਬਿੱਟੂ ਤੇ ਗੁਰਬਖਸ਼ ਸਿੰਘ ਦਿੱਲੀ ਵਾਲਿਆਂ ਦੀ ਅਗਵਾਈ ਹੇਠ ਸਮੂਹ ਨਗਰ ਤੇ ਐਨ. ਆਰ. ਆਈ. ਦੇ ਸਹਿਯੋਗ ਨਾਲ ਸਲਾਨਾ ਛਿੰਝ ਮੇਲਾ ਕਰਵਾਇਆ | ਮੇਲੇ 'ਚ 40 ਦੇ ਕਰੀਬ ਚੋਟੀ ਦੇ ਪਹਿਲਵਾਨਾਂ ਦੀਆਂ ਕੁਸ਼ਤੀਆਂ ਕਰਵਾਈਆਂ ਗਈਆਂ | ਪਟਕੇ ਦੀ ਕੁਸ਼ਤੀ ਪਿ੍ੰਸ ਕੋਹਾਲੀ ਨੇ ਹਰਮਨ ਆਲਮਗੀਰ ਨੂੰ ਹਰਾ ਕੇ ਜਿੱਤੀ | ਜੇਤੂ ਪਹਿਲਵਾਨ ਨੂੰ ਮਣੀ ਸਿੰਘ ਯੂ. ਕੇ. ਵਲੋਂ ਸਪਲੈਂਡਰ ਮੋਟਰਸਾਈਕਲ ਤੇ ਦੂਜੇ ਨੰਬਰ ਦੇ ਪਹਿਲਵਾਨ ਨੂੰ ਦਵਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਯੂ. ਕੇ. ਵਲੋਂ ਸੋਨੇ ਦੀ ਮੁੰਦੀ+11000 ਰੁਪਏ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ | ਪਟਕੇ ਦੀ ਦੂਸਰੇ ਨੰਬਰ ਦੀ ਕੁਸ਼ਤੀ ਗਾਮਾ ਡੂੰਮਛੇੜੀ ਨੇ ਅਨਮੋਲ ਬਾਹੜੋਵਾਲ ਨੂੰ ਹਰਾ ਕੇ ਜਿੱਤੀ | ਦੋਵਾਂ ਪਹਿਲਵਾਨਾਂ ਨੂੰ ਪ੍ਰਬੰਧਕ ਕਮੇਟੀ ਵਲੋਂ 15000+10000 ਰੁਪਏ ਨਕਦ ਦੇ ਕੇ ਸਨਮਾਨ ਕੀਤਾ | ਇਸ ਮੌਕੇ ਸਾਬਕਾ ਸਰਪੰਚ ਮਨਮੋਹਨ ਸਿੰਘ ਖੇਲਾ, ਸਾਬਕਾ ਸਰਪੰਚ ਕੁਲਦੀਪ ਸਿੰਘ ਜੱਸਲ, ਹੁਸਨ ਲਾਲ ਹਰਮੇਸ਼ ਸਿੰਘ, ਜਸਬੀਰ ਸਿੰਘ, ਪਹਿਲਵਾਨ ਗਾਮਾ ਸਾਹਧੜਾ, ਕੁਲਦੀਪ ਸਿੰਘ, ਕੁਲਵਿੰਦਰ ਸਿੰਘ ਗੋਰਾ, ਜਗਤਾਰ ਸਿੰਘ, ਹਰਪਾਲ ਸਿੰਘ, ਰਾਵਲ ਸਿੰਘ, ਅਮਰਜੀਤ ਸਿੰਘ, ਸੁਰਿੰਦਰ ਸਿੰਘ, ਭਗਤ ਰਾਮ, ਲਖਵੀਰ ਸਿੰਘ ਫੌਜੀ, ਜੁਝਾਰ ਸਿੰਘ, ਅਵਤਾਰ ਸਿੰਘ ਕਮੈਂਟਰ ਆਦਿ ਹਾਜ਼ਰ ਸਨ |