ਬੰਗਾ, 5 ਸਤੰਬਰ (ਧਰਮਵੀਰ ਪਾਲ)-ਬੀਤੇ ਦਿਨੀ ਹੋਈ ਚੌਥੀ ਐਸ. ਕੇ. ਐਸ. ਏ. ਨੌਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ ਵਿਚ ਕਰਾਟੇ ਕੋਚ ਰਾਜਵੀਰ ਸਿੰਘ ਦੀ ਅਗਵਾਈ ਹੇਠ ਵੀਰ ਫਾਈਟਰ ਕਰਾਟੇ ਕਲੱਬ ਬੰਗਾ ਰਜਿ. ਦੇ ਖਿਡਾਰੀਆਂ ਨੇ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਸੋਨ ਤਗਮੇ, ਤਿੰਨ ਚਾਂਦੀ ਦੇ ਤਗਮੇ ਤੇ ਪੰਜ ਕਾਂਸੀ ਦੇ ਤਗਮੇ ਜਿੱਤ ਕੇ ਆਪਣੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਪ੍ਰਭਵੀਰ ਸਿੰਘ ਕੈਂਥ, ਮਨਕੀਰਤ ਕੌਰ ਕੈਂਥ ਤੇ ਜਸਨੂਰ ਕੌਰ ਨੇ ਸੋਨਤ ਤਗਮੇ ਜਿੱਤੇ ਇਸ ਤਰ੍ਹਾਂ ਸਕਸ਼ਮ, ਦਿਵਜੋਤ ਤੇ ਏਕਮ ਬੀਰ ਸਿੰਘ ਨੇ ਚਾਂਦੀ ਦੇ ਤਗਮੇ ਅਤੇ ਹਰਜੱਸ ਸਿੰਘ, ਪਿ੍ੰਸ ਬੱਗੜ, ਹਰਜੱਸ ਸਿੰਘ, ਅਰਨਵ ਬੈਂਸ, ਦਿਵਾਂਸ਼ੂ ਢੰਡੇ ਨੇ ਕਾਂਸੀ ਦੇ ਤਗਮੇ ਜਿੱਤੇ ਕੇ ਆਪਣੇ ਮਾਂ ਬਾਪ ਦਾ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਇਸ ਮੌਕੇ ਕਰਵਾਏ ਸਨਮਾਨ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਵਰਿੰਦਰ ਕੁਮਾਰ ਐਸ. ਐਚ. ਓ. ਸਿਟੀ ਬੰਗਾ ਨੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਤੇ ਹੌਸਲਾ ਅਫਜਾਈ ਕੀਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਕਰਾਟੇ ਕੋਚ ਰਾਜਵੀਰ ਸਿੰਘ ਕੈਂਥ ਬੀਤੇ ਕਈ ਸਾਲਾਂ ਤੋਂ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਦੇ ਖਿਡਾਰੀ ਤਿਆਰ ਕਰ ਚੁੱਕੇ ਹਨ | ਉਨ੍ਹਾਂ ਨੇ ਬੱਚਿਆਂ ਨੂੰ ਕਿਹਾ ਕਿ ਜਿੰਦਗੀ ਵਿਚ ਅੱਗੇ ਵੱਧਣ ਲਈ ਹੋਰ ਮਿਹਨਤ ਕਰਨ ਦੀ ਲੋੜ ਹੈ | ਇਸ ਮੌਕੇ ਇੰਦਰਜੀਤ ਸਿੰਘ ਮਾਨ, ਅਰਜਿੰਦਰ ਪਾਲ ਸਿੰਘ, ਪਰਮਜੀਤ ਸਿੰਘ ਪੰਮਾ, ਕੁਸਮ ਭੰਡਾਰੀ, ਗੋਬਿੰਦ ਰਾਮ, ਮਨਪ੍ਰੀਤ ਆਦਿ ਹਾਜਰ ਸਨ |