ਬੰਗਾ, 1 ਸਤੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਂਦੀਆਂ ਵਿਖੇ ਦਿੱਤੀਆਂ ਜਾ ਰਹੀਆਂ ਡਾਕਟਰੀ ਸਹੂਲਤਾਂ ਕਰਕੇ ਇਹ ਅਦਾਰਾ ਲੋਕਾਂ ਦੀ ਹਰਮਨ ਪਿਆਰਤਾ ਖੱਟ ਰਿਹਾ ਹੈ | ਵਿਸ਼ੇਸ਼ ਤੌਰ 'ਤੇ ਲੋੜਵੰਦ ਮਰੀਜ਼ਾਂ ਲਈ ਇਹ ਹਸਪਤਾਲ ਵਰਦਾਨ ਸਾਬਤ ਹੋ ਰਿਹਾ ਹੈ | ਇਸ ਸੰਬੰਧੀ ਪ੍ਰਬੰਧਕੀ ਸੂਤਰਾਂ ਨੇ ਦੱਸਿਆ ਕਿ ਹਰ ਸਪੈਸ਼ਲਿਸਟ ਡਾਕਟਰ ਦੀ ਫੀਸ ਸਿਰਫ ਦਸ ਰੁਪਏ ਹੈ, ਇਥੇ ਜਨਰਲ ਸਰਜਰੀ ਤੇ ਦੂਰਬੀਨ ਨਾਲ ਆਪ੍ਰੇਸ਼ਨ ਸਿਰਫ 15900 ਵਿਚ ਕੀਤੇ ਜਾਂਦੇ ਹਨ | ਸਮੇਤ ਸਾਰੇ ਖਰਚੇ ਜਿਵੇਂ ਕਿ ਦਵਾਈਆਂ, ਡਾਕਟਰ ਫੀਸ, ਨਰਸਿੰਗ ਫੀਸ, ਬਿਜਲੀ ਦੇ ਖਰਚੇ, ਬੈੱਡ ਚਾਰਜ ਆਦਿ ਨਾਰਮਲ ਡਲਿਵਰੀ 5 ਹਜ਼ਾਰ ਵਿਚ ਕੀਤੀ ਜਾਂਦੀ ਹੈ | ਹਸਪਤਾਲ 'ਚ ਸਜੇਰੀਅਨ 15 ਹਜ਼ਾਰ ਵਿਚ ਕੀਤਾ ਜਾਂਦਾ ਹੈ | ਬੱਚੇਦਾਨੀ ਦਾ ਆਪ੍ਰੇਸ਼ਨ 15900 'ਚ ਕੀਤਾ ਜਾਂਦਾ ਹੈ | ਈ. ਸੀ. ਜੀ 100 ਰੁਪਏ ਵਿਚ ਕੀਤੀ ਜਾਂਦੀ ਹੈ | ਇੱਥੇ ਡਾ. ਜਸਲੀਨ ਪਾਵਾ ਐਮ. ਡੀ. ਮੈਡੀਸਨ, ਡਾ. ਰਿਤਿਕਾ ਐਮ. ਡੀ. ਗਾਇਨੀ ਔਰਤ ਰੋਗਾਂ ਦੇ ਮਾਹਰ, ਡਾ. ਮੁਕੇਸ਼ ਅੱਖਾਂ ਦੇ ਮਾਹਰ, ਡਾ. ਹਰਤੇਸ਼ ਪਾਵਾ ਐਮ. ਡੀ ਬੱਚਿਆਂ ਦੇ ਮਾਹਰ, ਡਾ. ਨਾਮਦੇਵ ਬੰਗੜ ਚਮੜੀ ਰੋਗਾਂ ਦੇ ਮਾਹਰ, ਡਾ. ਬੀ. ਐਸ. ਬੱਲ ਕਰੋਨਿਕ ਡਿਜੀਜ ਦੇ ਮਾਹਰ, ਡਾ. ਜਸਲੀਨ ਕੌਰ ਮੈਡੀਕਲ ਅਫਸਰ, ਡਾ. ਅਰੁਣ ਮੈਡੀਕਲ ਅਫਸਰ ਮੌਜੂਦ ਰਹਿੰਦੇ ਹਨ |