16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਲੋਕ ਭਲਾਈ ਸੇਵਾ ਸੁਸਾਇਟੀ ਨੇ ਕੀਤਾ ਸ਼ਖ਼ਸੀਅਤਾਂ ਦਾ ਸਨਮਾਨ <br/>

Ad Position 21
repet_subhas-goyals [Copy P29]
Ad Position 21
drinking water
ਲੋਕ ਭਲਾਈ ਸੇਵਾ ਸੁਸਾਇਟੀ ਦੇ ਸਰਪ੍ਰਸਤ ਕੁਲਵਿੰਦਰ ਸਿੰਘ ਭਾਰਟਾ ਕੁਲਦੀਪ ਸਿੰਘ ਸਰਪੰਚ ਅਤੇ ਪੰਚ ਅਮਨ ਕੁਮਾਰ ਦਾ ਸਨਮਾਨ ਕਰਦੇ ਹੋਏ | ਤਸਵੀਰ : ਹਰਮਿੰਦਰ ਸਿੰਘ ਪਿੰਟੂ <br/> 23-09-2025
ਨਵਾਂਸ਼ਹਿਰ, 22 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਲੋਕ ਭਲਾਈ ਸੇਵਾ ਸੁਸਾਇਟੀ ਦੇ ਸਰਪ੍ਰਸਤ ਸਮਾਜ ਸੇਵਕ ਕੁਲਵਿੰਦਰ ਸਿੰਘ ਭਾਰਟਾ ਨੇ ਸਮਾਜ ਸੇਵਾ ਦੇ ਕੰਮਾਂ ਨੂੰ ਅੱਗੇ ਤੋਰਦੇ ਹੋਏ ਹੜ੍ਹ ਪੀੜਤਾਂ ਦੀ ਸਹਾਇਤਾ ਕਰਨ ਵਾਲੀਆਂ ਸ਼ਖ਼ਸੀਅਤਾਂ ਸਰਪੰਚ ਕੁਲਦੀਪ ਸਿੰਘ ਸਤਨੌਰ ਤੇ ਪੰਚਾਇਤ ਮੈਂਬਰ ਅਮਨ ਕੁਮਾਰ ਦਾ ਵਿਸ਼ੇਸ਼ ਸਨਮਾਨ ਕੀਤਾ ਉਥੇ ਹੀ ਹੜ੍ਹਾਂ ਕਾਰਨ ਬਜ਼ੁਰਗ ਔਰਤ ਜਿਸ ਦੇ ਮਕਾਨ ਦੀ ਛੱਤ ਡਿਗ ਗਈ ਸੀ ਉਸ ਦੀ ਸਹਾਇਤਾ ਲਈ ਕੁਲਵਿੰਦਰ ਸਿੰਘ ਭਾਰਟਾ ਵਲੋਂ 11 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਦਿੱਤੀ ਗਈ | ਸ. ਭਾਰਟਾ ਨੇ ਕਿਹਾ ਕੁਲਦੀਪ ਸਿੰਘ ਤੇ ਅਮਨ ਕੁਮਾਰ ਵਲੋਂ ਹੜ੍ਹ ਪੀੜਤਾਂ ਦੀ ਬਹੁਤ ਸਹਾਇਤਾ ਕੀਤੀ ਗਈ ਹੈ | ਜਿਸ ਦੇ ਚੱਲਦਿਆਂ ਲੋਕ ਭਲਾਈ ਸੇਵਾ ਸੁਸਾਇਟੀ ਨੇ ਇਨ੍ਹਾਂ ਦਾ ਸਨਮਾਨ ਕੀਤਾ ਹੈ | ਇਸ ਮੌਕੇ ਚੇਤ ਰਾਮ ਰਤਨ ਸੀਨੀਅਰ ਕੌਂਸਲਰ, ਹਰਬੰਸ ਲਾਲ ਸਾਬਕਾ ਚੇਅਰਮੈਨ, ਰਾਮ ਕੁਮਾਰ ਸਲੋਹ, ਸਰਬਜੀਤ ਸਾਬੀ, ਨਿੰਦੀ ਸਲੋਹ, ਸੰਤੋਖ ਤਾਜਪੁਰੀ, ਸੋਨੂੰ ਰਾਹੋਂ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੜ੍ਹੀ ਨੇ ਪਿੰਡ ਧੁਲੇਤਾ ਦਾ ਦੌਰਾ ਕਰਕੇ ਜ਼ਮੀਨੀ ਵਿਵਾਦ ਸੁਲਝਾਇਆ <br/> ਅਗਲੀ ਖ਼ਬਰ ਜੈਨ ਸਥਾਨਕ ਨਵਾਂਸ਼ਹਿਰ ਵਿਖੇ ਜੈਨ ਸੰਸਕਾਰ ਕੈਂਪ ਲਗਾਇਆ <br/>
Ad Position 24