ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਜੈਨ ਸਥਾਨਕ ਨਵਾਂਸ਼ਹਿਰ ਵਿਖੇ ਜੈਨ ਸੰਸਕਾਰ ਕੈਂਪ ਲਗਾਇਆ <br/>

Ad Position 21
No active advertisement
ਜੈਨ ਸਥਾਨਕ ਨਵਾਂਸ਼ਹਿਰ ਵਿਖੇ ਲਗਾਏ ਜੈਨ ਸੰਸਕਾਰ ਕੈਂਪ ਮੌਕੇ ਬੱਚਿਆਂ ਦਾ ਸਨਮਾਨ ਕਰਦੇ ਹੋਏ | ਤਸਵੀਰ : ਹਰਮਿੰਦਰ ਸਿੰਘ ਪਿੰਟੂ <br/> 23-09-2025
ਨਵਾਂਸ਼ਹਿਰ, 22 ਸਤੰਬਰ (ਹਰਮਿੰਦਰ ਸਿੰਘ ਪਿੰਟੂ)-ਜੈਨ ਸਥਾਨਕ ਨਵਾਂਸ਼ਹਿਰ ਵਿਖੇ ਮਹਾਂਸਾਧਵੀ ਪਿ੍ਯਦਰਸ਼ਨਾ, ਕਿਰਨ ਪ੍ਰਭਾ, ਰਤਨ ਜੋਤੀ, ਵਿਚਕਸ਼ਨ, ਅਰਪਿਤਾ, ਵੰਦਿਤਾ ਤੇ ਮੋਕਸ਼ਦਾ ਦੀ ਮੌਜੂਦਗੀ 'ਚ ਅਤੇ ਪ੍ਰਧਾਨ ਸੁਰਿੰਦਰ ਜੈਨ ਦੀ ਅਗਵਾਈ 'ਚ ਇਕ ਸਾਦਾ ਪ੍ਰੋਗਰਾਮ ਕਰਵਾਇਆ | ਇਸ 'ਚ ਜੈਨ ਸੰਸਕਾਰ ਕੈਂਪ ਵਲੋਂ ਜੈਨ ਸਮਾਜ ਨਵਾਂਸ਼ਹਿਰ ਦੇ ਬੱਚਿਆਂ ਨੂੰ ਸਾਮਾਈਕ ਪਾਠ ਅਤੇ ਪ੍ਰਤੀਕਰਮਣ ਆਦਿ ਧਾਰਮਿਕ ਪਾਠ ਸਿੱਖਣ ਲਈ ਸਨਮਾਨਿਤ ਕੀਤਾ | ਕੈਂਪ ਵਿਚ ਸਮੇਂ ਸਿਰ ਪਹੁੰਚਣ ਵਾਲੇ ਬੱਚਿਆਂ 'ਚੋਂ ਤਿੰਨ ਖੁਸ਼ਕਿਸਮਤ ਜੇਤੂਆਂ ਨੂੰ ਸਨਮਾਨਿਤ ਕੀਤਾ | ਪ੍ਰੋਗਰਾਮ 'ਚ ਜੈਨ ਸਭਾ ਦੇ ਪ੍ਰਧਾਨ ਸੁਰਿੰਦਰ ਜੈਨ, ਜਨਰਲ ਸਕੱਤਰ ਰਤਨ ਕੁਮਾਰ ਜੈਨ, ਸਲਾਹਕਾਰ ਅਚਲ ਜੈਨ, ਖਜ਼ਾਨਚੀ ਰਾਕੇਸ਼ ਜੈਨ ਬੱਬੀ, ਮਦਰਾਸ ਦੇ ਗੁਰੂ ਸ਼ਰਧਾਲੂ ਸ਼ਾਂਤੀਲਾਲ, ਮੋਨਾ ਨੇ ਮਾਧਵ, ਨਮਨ, ਸਾਨਵੀ, ਹੰਸਿਕਾ, ਜਯਨਾ, ਆਦੀਸ਼, ਦਕਸ਼, ਹੀਰਕ, ਚਿਰਾਂਸ਼ੀ, ਮੋਕਸ਼ਾ, ਲੱਵਧੀ ਨਿਵਾਨ ਸਮਾਇਰਾ ਉਨੀਸ਼ ਅਤੇ ਰਿਸ਼ਾਸ ਨੂੰ ਸਨਮਾਨਿਤ ਕੀਤਾ | ਇਸ ਮੌਕੇ ਮਹਾਂਸਾਧਵੀ ਰਤਨ ਮਹਾਰਾਜ ਤੇ ਵਿਚਕਸ਼ਨ ਮਹਾਰਾਜ ਨੇ ਕਿਹਾ ਕਿ ਜੋ ਬੱਚੇ ਧਾਰਮਿਕ ਗ੍ਰੰਥਾਂ ਨੂੰ ਯਾਦ ਕਰਕੇ ਅਤੇ ਧਰਮ ਬਾਰੇ ਗਿਆਨ ਪ੍ਰਾਪਤ ਕਰਕੇ ਧਰਮ ਨਾਲ ਜੁੜਦੇ ਹਨ, ਉਹ ਆਪਣੇ ਜੀਵਨ ਵਿਚ ਚੰਗੇ ਇਨਸਾਨ ਬਣਦੇ ਹਨ | ਇਸ ਮੌਕੇ ਜੈਨ ਸੰਸਕਾਰ ਕੈਂਪ ਦੀ ਡਾਇਰੈਕਟਰ ਤੇ ਚੰਦਨਬਾਲਾ ਜੈਨ ਯੁਵਤੀ ਮੰਡਲ ਦੀ ਮੁਖੀ ਰਿਤੂ ਜੈਨ ਅਤੇ ਸ੍ਰੀਮਤੀ ਨੀਤੀਕਾ ਜੈਨ ਨੇ ਕਿਹਾ ਕਿ ਬੱਚਿਆਂ ਨੂੰ ਧਾਰਮਿਕ ਗਤੀਵਿਧੀਆਂ ਕਰਨ ਲਈ ਪ੍ਰੇਰਿਤ ਕਰਨ ਦਾ ਸਨਮਾਨ ਮਿਲਦਾ ਹੈ | ਉਨ੍ਹਾਂ ਖੁਸ਼ੀ ਪ੍ਰਗਟ ਕੀਤੀ ਕਿ ਜੈਨ ਭਾਈਚਾਰੇ ਦੇ ਬਹੁਤ ਸਾਰੇ ਬੱਚੇ ਇਨ੍ਹਾਂ ਕੈਂਪਾਂ ਵਿਚ ਸ਼ਾਮਿਲ ਹੋਏ ਹਨ ਤੇ ਧਾਰਮਿਕ ਗਿਆਨ ਪ੍ਰਾਪਤ ਕੀਤਾ ਹੈ | ਅੱਜ ਮਹਾਸਾਧਵੀ ਪਿ੍ਯਦਰਸ਼ਨ ਮਹਾਰਾਜ ਤੋਂ ਪ੍ਰੇਰਿਤ ਹੋ ਕੇ ਵਿਚਕਸ਼ਨ ਨੇ ਸਾਰੇ ਗੁਰੂ ਭਗਤਾਂ ਨੂੰ ਰੋਜ਼ਾਨਾ 12 ਵਾਰ ਆਪਣੀਆਂ ਨੋਟ ਬੁੱਕਾਂ 'ਚ ਮਹਾਮੰਤਰ ਨਵਕਾਰ ਲਿਖਣ ਲਈ ਉਤਸ਼ਾਹਿਤ ਕੀਤਾ ਤੇ ਇਸ ਤੋਂ ਹੋਣ ਵਾਲੀ ਭੌਤਿਕ ਅਤੇ ਅਧਿਆਤਮਿਕ ਤਰੱਕੀ ਬਾਰੇ ਦੱਸਿਆ | ਪ੍ਰੋਗਰਾਮ ਦੇ ਅੰਤ ਵਿਚ ਗੁਰੂ ਭਗਤ ਸ਼ਾਂਤੀਲਾਲ ਮਦਰਾਸ ਤੋਂ, ਪਦਮ ਪ੍ਰਕਾਸ਼ ਜੈਨ ਦੁਆਰਾ ਪ੍ਰਸ਼ਾਦ ਵੰਡਿਆ ਗਿਆ |

Ad Position 22
No active advertisement
ਪਿਛਲੀ ਖ਼ਬਰ ਲੋਕ ਭਲਾਈ ਸੇਵਾ ਸੁਸਾਇਟੀ ਨੇ ਕੀਤਾ ਸ਼ਖ਼ਸੀਅਤਾਂ ਦਾ ਸਨਮਾਨ <br/> ਅਗਲੀ ਖ਼ਬਰ ਖੇਤੀਬਾੜੀ ਕਾਲਜ ਤੇ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਦਿਆਰਥੀਆਂ ਤੇ ਕਿਸਾਨਾਂ ਲਈ ਹੋ ਰਿਹੈ ਵਰਦਾਨ ਸਾਬਤ-ਬਿ੍ਗੇਡੀਅਰ ਰਾਜ...
Ad Position 24
No active advertisement