ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਖੇਤੀਬਾੜੀ ਕਾਲਜ ਤੇ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਦਿਆਰਥੀਆਂ ਤੇ ਕਿਸਾਨਾਂ ਲਈ ਹੋ ਰਿਹੈ ਵਰਦਾਨ ਸਾਬਤ-ਬਿ੍ਗੇਡੀਅਰ ਰਾਜ ਕੁਮਾਰ <br/>

Ad Position 21
No active advertisement
ਖੇਤੀਬਾੜੀ ਕਾਲਜ ਤੇ ਖੇਤਰੀ ਖੋਜ ਕੇਂਦਰ ਬੱਲੋਵਾਲ ਸੌਂਖੜੀ ਵਿਖੇ ਬਿ੍ਗੇਡੀਅਰ ਰਾਜ ਕੁਮਾਰ ਅਤੇ ਉਨ੍ਹਾਂ ਦੇ ਸਾਥੀ ਡੀਨ ਮਨਮੋਹਨਜੀਤ ਸਿੰਘ ਨਾਲ ਕੀਤੀ ਗਈ ਵਿਸ਼ੇਸ਼ ਮੁਲਾਕਾਤ ਦੌਰਾਨ | ਤਸਵੀਰ : ਨਰੇਸ਼ ਧੋਲ <br/> 23-09-2025
ਬਲਾਚੌਰ, 22 ਸਤੰਬਰ (ਨਰੇਸ਼ ਧੌਲ)-ਖੇਤੀਬਾੜੀ ਕਾਲਜ ਬਲੋਵਾਲ ਸੌਂਖੜੀ ਜਿਥੇ ਵਿਦਿਆਰਥੀਆਂ ਲਈ ਵਰਦਾਨ ਸਾਬਤ ਹੋ ਰਿਹਾ ਹੈ ਉਥੇ ਖੇਤਰੀ ਖੋਜ ਕੇਂਦਰ ਵੀ ਕਿਸਾਨਾਂ ਲਈ ਭਾਰੀ ਲਾਹੇਵੰਦ ਸਾਬਤ ਹੋ ਰਿਹਾ ਹੈ | ਇਹ ਪ੍ਰਗਟਾਵਾ ਸੀਨੀਅਰ 'ਆਪ' ਆਗੂ ਚੇਅਰਮੈਨ ਪੰਜਾਬ ਬਿ੍ਗੇਡੀਅਰ ਰਾਜ ਕੁਮਾਰ ਨੇ ਬੱਲੋਵਾਲ ਸੌਂਖੜੀ ਵਿਖੇ ਵਿਸ਼ੇਸ਼ ਫੇਰੀ ਦੌਰਾਨ ਡੀਨ ਡਾ. ਮਨਮੋਹਨਜੀਤ ਸਿੰਘ ਨਾਲ ਮੁਲਾਕਾਤ ਕਰਨ ਸਮੇਂ ਕੀਤਾ | ਉਨ੍ਹਾਂ ਕਿਹਾ ਕਿ ਕੰਢੀ ਦੇ ਇਲਾਕੇ ਅੰਦਰ ਇਹੋ ਜਿਹੀ ਸੰਸਥਾ, ਖੋਜ ਕੇਂਦਰ ਦਾ ਹੋਣਾ ਤੇ ਨਾਲ ਹੀ ਸੂਝਵਾਨ ਸ਼ਖ਼ਸੀਅਤ ਡਾ. ਮਨਮੋਹਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਦੂਰ ਅੰਦੇਸ਼ੀ ਸੋਚ ਸਦਕਾ ਕੀਤੀ ਜਾ ਰਹੀ ਸਮੁੱਚੀ ਕਾਰਜ ਪ੍ਰਣਾਲੀ ਵੀ ਭਰਪੂਰ ਸ਼ਲਾਘਾਯੋਗ ਹੈ | ਡਾ. ਮਨਮੋਹਨਜੀਤ ਸਿੰਘ ਨੇ ਬਿ੍ਗੇਡੀਅਰ ਰਾਜ ਕੁਮਾਰ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵੱਡੇ ਸਹਿਯੋਗ ਨਾਲ ਸਾਲ ਵਿਚ ਦੋ ਕਿਸਾਨ ਮੇਲੇ ਬੱਲੋਵਾਲ ਸੌਂਖੜੀ ਵਿਖੇ ਲਗਾਏ ਜਾਂਦੇ ਹਨ ਜਿਨ੍ਹਾਂ ਰਾਹੀਂ ਕਿਸਾਨਾਂ ਨੂੰ ਹਰ ਤਰਾਂ ਦੀਆਂ ਖੋਜਾਂ ਤੇ ਫ਼ਸਲਾਂ ਸੰਬੰਧੀ ਭਰਪੂਰ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ | ਬਿ੍ਗੇਡੀਅਰ ਰਾਜ ਕੁਮਾਰ ਨੇ ਖੇਤੀਬਾੜੀ ਕਾਲਜ ਤੇ ਖੋਜ ਕੇਂਦਰ ਦੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ | ਇਸ ਮੌਕੇ ਤੇਜ਼ਵਿੰਦਰ ਸਿੰਘ ਜੈਲਦਾਰ ਤੇ ਹੋਰ ਵੱਖ-ਵੱਖ ਸ਼ਖ਼ਸੀਅਤਾਂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਜੈਨ ਸਥਾਨਕ ਨਵਾਂਸ਼ਹਿਰ ਵਿਖੇ ਜੈਨ ਸੰਸਕਾਰ ਕੈਂਪ ਲਗਾਇਆ <br/> ਅਗਲੀ ਖ਼ਬਰ ਨਗਰ ਕੌਂਸਲ ਨੇ ਸਟਰੀਟ ਵੈਂਡਰਾਂ ਨੂੰ ਸਵੈ ਨਿਧੀ ਸਕੀਮ ਦੇ ਲਾਭ ਬਾਰੇ ਰੈਲੀ ਕੱਢ ਕੇ ਕੀਤਾ ਜਾਗਰੂਕ
Ad Position 24
No active advertisement