ਫ਼ਤਹਿਗੜ੍ਹ ਸਾਹਿਬ, 22 ਸਤੰਬਰ (ਬਲਜਿੰਦਰ ਸਿੰਘ)-ਨਗਰ ਕੌਂਸਲ ਸਰਹਿੰਦ-ਫ਼ਤਹਿਗੜ੍ਹ ਸਾਹਿਬ ਵਲੋਂ ਸਰਕਾਰ ਦੀਆਂ ਹਦਾਇਤਾਂ ਤਹਿਤ ਸਟਰੀਟ ਵੈਂਡਰਾਂ ਲਈ ਚਲਾਏ ਜਾ ਰਹੇ ਲੋਕ ਕਲਿਆਣ ਮੇਲੇ ਸਬੰਧੀ ਸਵੱਛਤਾ ਹੀ ਸੇਵਾ ਜਾਗਰੂਕਤਾ ਰੈਲੀ ਕੱਢੀ ਗਈ, ਜਿਸ ਦੌਰਾਨ ਸ਼ਹਿਰ ਅੰਦਰ ਕੰਮ ਕਰ ਰਹੇ ਸਟਰੀਟ ਵੈਡਰਾਂ ਨੂੰ ਸਵੈ ਨਿਧੀ ਅਤੇ 'ਸਵੈਨਿਧੀ ਸੇ ਸਮਰਿਧੀ' ਸਕੀਮ ਦਾ ਲਾਭ ਲੈਣ ਲਈ ਜਾਗਰੂਕ ਕੀਤਾ ਗਿਆ | ਇਸ ਮੌਕੇ ਇੰਸਪੈਕਟਰ ਸਤਪਾਲ ਅਤੇ ਸੀ.ਐੱਮ.ਐੱਮ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਰਕਾਰ ਦੁਆਰਾ ਸਟਰੀਟ ਵੈਡਰਾਂ ਲਈ ਸਵੈ ਨਿਧੀ ਸਕੀਮ ਤਹਿਤ ਪਹਿਲਾ 15 ਹਜ਼ਾਰ ਰੁਪਏ, ਦੂਜਾ 25 ਹਜ਼ਾਰ ਅਤੇ ਤੀਜਾ 50 ਹਜ਼ਾਰ ਰੁਪਏ ਦੇ ਕਰਜ਼ ਦੀ ਸਹੂਲਤ ਬੈਂਕਾਂ ਦੇ ਸਹਿਯੋਗ ਨਾਲ ਪ੍ਰਦਾਨ ਕੀਤੀ ਜਾ ਰਹੀ ਹੈ, ਜਿਸ ਸੰਬੰਧੀ ਨਗਰ ਕੌਂਸਲ ਦਫ਼ਤਰ ਵਿਖੇ ਸਟਰੀਟ ਵੈਡਰਾਂ ਦੀ ਸਹੂਲਤ ਲਈ 17 ਸਤੰਬਰ ਤੋਂ 2 ਅਕਤੂਬਰ ਤੱਕ ਸਵੇਰੇ 10 ਤੋਂ ਦੁਪਹਿਰ 2 ਵਜੇ ਤੱਕ ਲੋਕ ਕਲਿਆਣ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਸਵੈ ਨਿਧੀ ਸਕੀਮ ਤਹਿਤ ਜਿਨ੍ਹਾਂ ਸਟਰੀਟ ਵੈਡਰਾਂ ਨੇ ਨਗਰ ਕੌਂਸਲ ਰਾਹੀ ਬੈਂਕਾਂ ਤੋਂ ਕਰਜ਼ ਲਿਆ ਹੈ | ਉਨ੍ਹਾਂ ਦੇ ਪਰਿਵਾਰਾਂ ਨੂੰ ਸਵੈ ਨਿਧੀ ਤੋਂ ਸਮਰਿਧੀ ਸਕੀਮ ਰਾਹੀਂ ਸਰਕਾਰ ਦੀਆਂ ਵੱਖ-ਵੱਖ ਸਕੀਮਾਂ ਅਧੀਨ ਲਾਭ ਦਵਾਇਆ ਜਾਵੇਗਾ | ਇਸ ਮੌਕੇ ਸੁਪਰਡੈਂਟ ਸੈਨੀਟੇਸ਼ਨ ਅਮਰਪ੍ਰੀਤ ਸਿੰਘ, ਸਤਪਾਲ ਇੰਸਪੈਕਟਰ (ਜ), ਰਘਬੀਰ ਸਿੰਘ ਐਸ.ਆਈ.,ਹਰਪ੍ਰੀਤ ਕੌਰ ਸੀ.ਐੱਫ., ਇੰਦਰਜੀਤ ਢੰਡ ਜੂਨੀਅਰ ਸਹਾਇਕ, ਜਗਤਾਰ ਸਿੰਘ, ਦਵਿੰਦਰ ਸਿੰਘ ਕਲਰਕ, ਰੌਬਿਨ ਜਲੋਟਾ, ਕੁਲਦੀਪ ਕੌਰ, ਓਮ ਪ੍ਰੀਤੀ, ਗੁਰਦੀਪ ਸਿੰਘ ਤੋਂ ਇਲਾਵਾ ਸਫ਼ਾਈ ਕਰਮਚਾਰੀ ਵੀ ਹਾਜ਼ਰ ਸਨ |