ਦਿਵਯ ਜੋਤਿ ਜਾਗਿ੍ਤੀ ਸੰਸਥਾਨ ਨੇ ਕਰਵਾਇਆ ਨਵਾਂਸ਼ਹਿਰ ਵਿਖੇ ਸਤਿਸੰਗ
ਦਿਵਯ ਜੋਤਿ ਜਾਗਿ੍ਤੀ ਸੰਸਥਾਨ ਦੇ ਆਸ਼ਰਮ ਨਵਾਂਸ਼ਹਿਰ ਵਿਖੇ ਸੰਬੋਧਨ ਕਰਦੇ ਹੋਏ ਸਾਧਵੀ ਬਲਜੀਤ ਭਾਰਤੀ |
<br/>
23-09-2025
ਨਵਾਂਸ਼ਹਿਰ, 22 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਸਾਧਵੀ ਬਲਜੀਤ ਭਾਰਤੀ ਨੇ ਸਥਾਨਕ ਚੰਡੀਗੜ੍ਹ ਰੋਡ ਵਿਖੇ ਦਿਵਯ ਜੋਤਿ ਜਾਗਿ੍ਤੀ ਸੰਸਥਾਨ ਦੇ ਆਸ਼ਰਮ ਵਿਖੇ ਆਪਣੇ ਸੰਬੋਧਨ 'ਚ ਕਿਹਾ ਕਿ ਪ੍ਰਮਾਤਮਾ ਨੂੰ ਵੇਖਣ ਲਈ ਇਹ ਨੇਤਰ ਕਾਫ਼ੀ ਨਹੀਂ ਹਨ | ਜਦੋਂ ਸਤਿਗੁਰੂ ਜੀਵਨ 'ਚ ਆਉਂਦੇ ਹਨ ਤਾਂ ਦਿਵਯ ਦਿ੍ਸ਼ਟੀ ਪ੍ਰਾਪਤ ਹੁੰਦੀ ਹੈ ਤੇ ਈਸ਼ਵਰ-ਦਰਸ਼ਨ ਹੁੰਦਾ ਹੈ | ਇਹ ਦਿ੍ਸ਼ਟੀ ਤੁਹਾਨੂੰ ਪੂਰਨ ਸੱਚਾਈ ਤੇ ਅਸਲੀਅਤ ਦਿਖਾਉਂਦੀ ਹੈ, ਕੋਈ ਭੈਅ ਪੈਦਾ ਨਹੀਂ ਕਰਦੀ | ਤੁਹਾਡੀ ਮਨੋਂ ਸਥਿਤੀ, ਭਾਵਾਂ, ਵਿਚਾਰਾਂ ਤੋਂ ਪ੍ਰਭਾਵਿਤ ਦਿ੍ਸ਼ ਪੇਸ਼ ਨਹੀਂ ਕਰਦਾ | ਤੁਸੀਂ ਉਸ ਨਾਲ ਇਕਮਿਕ ਹੋਏ ਮਹਿਸੂਸ ਕਰਦੇ ਹੋ | ਬ੍ਰਹਮਾ, ਬਿਸ਼ਨ, ਮਹੇਸ਼ ਨੂੰ ਆਪਣੇ ਅੰਦਰ ਹੀ ਅਨੁਭਵ ਕਰਦੇ ਹੋ, ਇਹੋ ਹੀ ਹਿੰਦੂ ਦਰਸ਼ਨ ਹੈ | ਤੁਸੀਂ ਸ਼ਾਖਸ਼ਾਤ ਈਸ਼ਵਰ ਦਰਸ਼ਨ ਕਰ ਰਹੇ ਹੁੰਦੇ ਹੋ | ਇਸ ਮੌਕੇ ਵੱਡੀ ਗਿਣਤੀ 'ਚ ਸੰਗਤਾਂ ਹਾਜ਼ਰ ਸਨ |