ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਕੌਂਸਲਰ ਨਵਜੋਤ ਕੌਰ ਭਾਰਤੀ ਨਹੀਂ ਰਹੇ

Ad Position 21
No active advertisement
ਕੌਂਸਲਰ ਨਵਜੋਤ ਕੌਰ ਭਾਰਤੀ <br/> 23-09-2025

ਰਾਹੋਂ, 22 ਸਤੰਬਰ (ਉਂਕਾਰ ਸਿੰਘ ਰਾਠੋਰ)-ਨਵਜੋਤ ਕੌਰ ਭਾਰਤੀ ਮਿਊਾਸੀਪਲ ਕੌਂਸਲਰ ਰਾਹੋਂ ਧਰਮ ਪਤਨੀ ਬਲਦੇਵ ਭਾਰਤੀ ਕਨਵੀਨਰ ਨੈਸ਼ਨਲ ਲੇਬਰ ਆਰਗੇਨਾਈਜ਼ੇਸ਼ਨ ਅੱਜ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ | ਉਹ ਇਸ ਸਮੇਂ ਪੀ. ਜੀ. ਆਈ. ਚੰਡੀਗੜ੍ਹ ਵਿਖੇ ਜ਼ੇਰੇ ਇਲਾਜ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਸਨ | ਅਤਿ ਸਾਊ ਤੇ ਨਰਮ ਸੁਭਾਅ ਦੀ ਮਾਲਕ ਨਵਜੋਤ ਕੌਰ ਭਾਰਤੀ ਆਪਣੇ ਸ਼ਹਿਰ ਵਾਸੀਆਂ ਦੇ ਪਿਆਰ ਤੇ ਸਤਿਕਾਰ ਸਦਕਾ ਨਗਰ ਕੌਂਸਲ ਰਾਹੋਂ ਵਿਚ ਸਾਲ 2003-08 ਅਤੇ ਸਾਲ 2021-26 ਦੌਰਾਨ 2 ਵਾਰ ਕੌਂਸਲਰ ਚੁਣੇ ਗਏ | ਉਨ੍ਹਾਂ ਇਸ ਤੋਂ ਵਿਚਕਾਰਲੇ ਸਮੇਂ ਸਾਲ 2008-20 ਦੌਰਾਨ ਆਪਣੇ ਪਤੀ ਬਲਦੇਵ ਭਾਰਤੀ ਨੂੰ 2 ਵਾਰ ਲਗਾਤਾਰ ਮਿਊਾਸਪਲ ਕੌਂਸਲਰ ਬਣਾਉਣ ਵਿਚ ਅਹਿਮ ਰੋਲ ਅਦਾ ਕੀਤਾ | ਉਨ੍ਹਾਂ ਦੇ ਪਰਿਵਾਰ ਵਿਚ ਦੋ ਲੜਕੀਆਂ ਜਸਕਰਨਜੋਤ ਕੌਰ, ਸਿਮਰਨਜੋਤ ਕੌਰ ਤੇ ਇਕ ਲੜਕਾ ਹਰਸ਼ਦੀਪ ਹਨ | ਉਨ੍ਹਾਂ ਦਾ ਪਰਿਵਾਰ ਸਮਰਪਿਤ ਸਮਾਜ ਸੇਵੀ ਹੋਣ ਕਾਰਨ ਨਵਜੋਤ ਕੌਰ ਭਾਰਤੀ ਨੇ ਵੱਡੇ ਉਤਰਾਅ ਚੜ੍ਹਾਅ ਵੇਖੇ ਤੇ ਵੱਡੇ ਤਿਆਗ ਕੀਤੇ | ਕੁਦਰਤ ਨੇ ਅਕਾਲ ਪੁਰਖ ਦੀ ਰਜ਼ਾ ਵਿਚ ਰਹਿਣ ਵਾਲੀ ਧਾਰਮਿਕ ਖ਼ਿਆਲਾਂ ਦੀ ਨਵਜੋਤ ਕੌਰ ਭਾਰਤੀ ਵਿਚ ਸਬਰ ਸੰਤੋਖ ਦੀ ਭਾਵਨਾ ਕੁੱਟ-ਕੁੱਟ ਕੇ ਭਰੀ ਹੋਈ ਸੀ | ਉਨ੍ਹਾਂ ਦਾ ਅੰਤਿਮ ਸੰਸਕਾਰ 23 ਸਤੰਬਰ ਨੂੰ ਦੁਪਹਿਰ 1 ਵਜੇ ਸ਼ਮਸ਼ਾਨ ਭੂਮੀ ਮਾਛੀਵਾੜਾ ਰੋਡ ਰਾਹੋਂ ਵਿਖੇ ਕੀਤਾ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ 'ਚ ਅਹਿਮ ਮਤੇ ਪਾਸ <br/> ਅਗਲੀ ਖ਼ਬਰ ਦਿਵਯ ਜੋਤਿ ਜਾਗਿ੍ਤੀ ਸੰਸਥਾਨ ਨੇ ਕਰਵਾਇਆ ਨਵਾਂਸ਼ਹਿਰ ਵਿਖੇ ਸਤਿਸੰਗ
Ad Position 24
No active advertisement