16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਨੈਸ਼ਨਲ ਹਾਈਵੇ 'ਤੇ ਸੰਤੁਨਲ ਵਿਗੜਨ ਨਾਲ ਪਲਟਿਆ ਟੈਂਪੂ, ਚਾਲਕ ਜ਼ਖ਼ਮੀ <br/>

Ad Position 21
repet_subhas-goyals [Copy P29]
ਹਾਦਸੇ 'ਚ ਨੁਕਸਾਨਿਆ ਟੈਂਪੂ | <br/> 23-09-2025
ਕਾਠਗੜ੍ਹ, 22 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ-ਬਲਾਚੌਰ ਨੈਸ਼ਨਲ ਹਾਈਵੇ 'ਤੇ ਪਿੰਡ ਟੌਂਸਾ ਦੇ ਨਜ਼ਦੀਕ ਮੱਝਾਂ ਨਾਲ ਭਰਿਆ ਟੈਂਪੂ ਪਲਟਣ ਦਾ ਸਮਾਚਾਰ ਪ੍ਰਾਪਤ ਹੋਇਆ | ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਇਕ ਟੈਂਪੂ, ਜਿਸ ਦਾ ਨੰਬਰ ਪੀ. ਬੀ 07 ਸੀ. ਡੀ. 0641 ਜੋ ਬਲਾਚੌਰ ਸਾਈਡ ਤੋਂ ਰੋਪੜ ਨੂੰ ਜਾ ਰਿਹਾ ਸੀ, ਜਿਸ ਨੂੰ ਬਸੀਮ ਪੁੱਤਰ ਨਸੀਰ ਵਾਸੀ ਬਨੂੜ ਚਲਾ ਰਿਹਾ ਸੀ | ਟੈਂਪੂ ਵਿਚ ਮੱਝਾਂ ਤੇ ਕੱਟਿਆਂ ਲੋਡ ਸਨ | ਜਦੋਂ ਇਹ ਟੈਂਪੂ ਸਨਫਾਰਮਾ ਫੈਕਟਰੀ ਦੇ ਸਾਹਮਣੇ ਪਹੁੰਚਿਆ ਤਾਂ ਟੈਂਪੂ 'ਚ ਲੋਡ ਮੱਝਾਂ ਵਲੋਂ ਝੋਲ ਮਾਰ ਦਿੱਤੀ, ਜਿਸ ਕਾਰਨ ਟੈਂਪੂ ਦਾ ਸੰਤੁਨਲ ਵਿਗੜ ਗਿਆ ਤੇ ਟੈਂਪੂ ਪਲਟ ਕੇ ਡਿਵਾਈਡਰ 'ਤੇ ਜਾ ਚੜਿ੍ਹਆ, ਜਿਸ ਨਾਲ ਟੈਂਪੂ ਨੁਕਸਾਨਿਆ ਗਿਆ ਅਤੇ ਟੈਂਪੂ 'ਚ ਲੋਡ ਪਸ਼ੂਆਂ ਦਾ ਬਚਾਅ ਹੋ ਗਿਆ ਤੇ ਟੈਂਪੂ ਚਾਲਕ ਫੱਟੜ ਹੋ ਗਿਆ | ਨੈਸ਼ਨਲ ਹਾਈਵੇ ਅਥਾਰਿਟੀ ਦੇ ਮੁਲਾਜ਼ਮਾਂ ਵਲੋਂ ਇਸ ਟੈਂਪੂ ਨੂੰ ਡਿਵਾਈਡਰ ਤੋਂ ਸਾਈਡ 'ਤੇ ਕਰਵਾ ਕੇ ਆਵਾਜਾਈ ਨੂੰ ਸੂਚਾਰੁ ਢੰਗ ਨਾਲ ਬਹਾਲ ਕਰਵਾਇਆ |

Ad Position 22
No active advertisement
ਪਿਛਲੀ ਖ਼ਬਰ ਮੈਨੇਜਮੈਂਟ ਕਾਲਜ ਦੇ ਵਿਦਿਆਰਥੀਆਂ ਨੇ ਵਿਗਿਆਪਨਾਂ ਨੂੰ ਨਾਟਕੀ ਅੰਦਾਜ਼ ਨਾਲ ਕਰਕੇ ਦਿਖਾਇਆ <br/> ਅਗਲੀ ਖ਼ਬਰ ਖਟਕੜ ਕਲਾਂ 'ਚ ਨਵਜੋਤ ਸਾਹਿਤ ਸੰਸਥਾ ਵਲੋਂ ਪ੍ਰਤੀਯੋਗਤਾ ਮੁਕਾਬਲਾ <br/>
Ad Position 24