ਨਵਾਂਸ਼ਹਿਰ, 22 ਸਤੰਬਰ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ 'ਤੇ ਸਥਿਤ ਕੇ. ਸੀ. ਐਸ. ਐਮ. ਸੀ. ਏ. ਕਾਲਜ ਦੇ ਬੀ. ਬੀ. ਏ. ਤੇ ਬੀ. ਕਾਮ ਵਿਭਾਗਾਂ ਨੇ ਡਾ. ਵਿਕਾਸ ਕੁਮਾਰ ਦੀ ਨਿਗਰਾਨੀ ਹੇਠ ਸਿਲੇਬਸ ਦੇ ਆਧਾਰ 'ਤੇ ਵਿਦਿਆਰਥੀਆਂ ਦੀ ਇਕ ਐਡ-ਓ ਮਾਨਿਆ ਐਡਵਰਟਾਇਜਿੰਗ ਸੰਬੰਧੀ ਐਕਟੀਵਿਟੀ ਕਰਵਾਈ ਗਈ, ਜਿਸ 'ਚ 6 ਗਰੁੱਪਾਂ 'ਚ 24 ਵਿਦਿਆਰਥੀਆਂ ਨੇ ਹਿੱਸਾ ਲਿਆ | ਵਿਭਾਗ ਮੁਖੀ ਸਹਾਇਕ ਪ੍ਰੋਫੈਸਰ ਜਸਦੀਪ ਕੌਰ ਤੇ ਸਹਾਇਕ ਪ੍ਰੋਫੈਸਰ ਵਰਸ਼ਾ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਨਾਟਕੀ ਪ੍ਰਦਰਸ਼ਨਾਂ ਰਾਹੀਂ ਸਾਬਣ, ਤੇਲ, ਟੁੱਥਪੇਸਟ, ਸਨਸਕ੍ਰੀਨ, ਅੰਡੇ ਦੇ ਬਾਇਲਰ ਤੇ ਸਟੀਲ ਦੀਆਂ ਬੋਤਲਾਂ ਸਮੇਤ ਵੱਖੋ-ਵੱਖ ਕੰਪਨੀਆਂ ਦੇ ਉਤਪਾਦਾਂ ਨੂੰ ਵੇਚਣ ਦੀ ਕਲਾ ਦਾ ਪ੍ਰਦਰਸ਼ਨ ਕੀਤਾ | ਸਾਰਿਆਂ ਨੇ ਮੰਚ 'ਤੇ ਆਕੇ ਆਪਣੇ-ਆਪਣੇ ਪ੍ਰੋਡਕਟ ਨੂੰ ਸੇਲ ਕਰਨ ਦੀ ਅਦਭੁੱਤ ਕਲਾ ਨਾਲ ਪਲਾਸਟਿਕ ਅਤੇ ਰਸਾਇਣਕ ਉਤਪਾਦਾਂ ਤੋਂ ਬਚਣ ਦੀ ਮਹੱਤਤਾ 'ਤੇ ਜ਼ੋਰ ਦਿੰਦੇ ਹੋਏ, ਆਪਣੀ ਸ਼ਾਨਦਾਰ ਵਿਕਰੀ ਦਾ ਪ੍ਰਦਰਸ਼ਨ ਕੀਤਾ | ਡਾ. ਵਿਕਾਸ ਕੁਮਾਰ ਨੇ ਸਮਝਾਇਆ ਕਿ ਕੁਝ ਵੀ ਵੇਚਣ ਦੀ ਕਲਾ 'ਚ ਮੁਹਾਰਤ ਹਾਸਿਲ ਕਰਨ ਲਈ ਸਾਨੂੰ ਆਪਣੇ ਵਿਚਾਰਾਂ ਨੂੰ ਵਿਗਿਆਪਨ 'ਚ ਬਦਲਣਾ ਚਾਹੀਦਾ ਹੈ | ਵਿਗਿਆਪਣ ਇਕ ਕਲਾ ਹੈ, ਜੋ ਮਨੋਵਿਗਿਆਨਕ ਤੇ ਵਿਗਿਆਨਕ ਦੋਵਾਂ ਤਰੀਕਿਆਂ ਦੀ ਵਰਤੋਂ ਕਰਦੀ ਹੈ | ਵਿਗਿਆਪਨਾਂ ਨੂੰ ਖਪਤਕਾਰਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਅਤੇ ਦਿ੍ਸ਼ਟੀਗਤ ਤੌਰ 'ਤੇ ਆਕਰਸ਼ਕ ਹੋਣਾ ਚਾਹੀਦਾ ਹੈ | ਮੰਚ ਸੰਚਾਲਨ ਸਾਰਿਕਾ ਤੇ ਆਵਿਦਾ ਨੇ ਕੀਤਾ | ਮੌਕੇ 'ਤੇ ਸਹਾਇਕ ਪ੍ਰੋਫੈਸਰ ਪ੍ਰਭਜੋਤ ਕੌਰ, ਨਿਸ਼ਾ, ਸੁਖਵਿੰਦਰ ਸਿੰਘ, ਵਿਪਨ ਕੁਮਾਰ ਹਾਜ਼ਰ ਰਹੇ |