ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਮੋਟਰ ਕੁਨੈਕਸ਼ਨ ਧੋਖਾਧੜੀ ਨਾਲ ਵੇਚਣ 'ਤੇ ਮਾਮਲਾ ਦਰਜ <br/>

Ad Position 21
No active advertisement
ਅਜੀਤ ਡੈਸਕ 23-09-2025
ਨਵਾਂਸ਼ਹਿਰ, 22 ਸਤੰਬਰ (ਜਸਬੀਰ ਸਿੰਘ ਨੂਰਪੁਰ)-ਜ਼ਿਲ੍ਹਾ ਪੁਲਿਸ ਵਲੋਂ ਇਕ ਵਿਦੇਸ਼ ਰਹਿੰਦੇ ਵਿਅਕਤੀ ਦੇ ਖੇਤਾਂ 'ਚ ਲੱਗੇ ਟਿਊਬਵੈੱਲ ਕੁਨੈਕਸ਼ਨ ਨੂੰ ਇਕ ਵਿਅਕਤੀ ਵਲੋਂ ਕਿਸੇ ਦੂਜੇ ਵਿਅਕਤੀ ਦੇ ਨਾਂਅ 'ਤੇ ਤਬਦੀਲ ਕਰਨ ਤਹਿਤ ਧੋਖਾਧੜੀ ਕਰਨ ਦਾ ਮਾਮਲਾ ਦਰਜ ਕੀਤਾ | ਸਿਮਰਨਜੀਤ ਸਿੰਘ ਕੰਗ ਪੁੱਤਰ ਭੁਪਿੰਦਰ ਸਿੰਘ ਵਾਸੀ ਖੜਕੂਵਾਲ ਨੇ ਦੋਸ਼ ਲਾਇਆ ਕਿ ਅਨੂਪ ਕੁਮਾਰ ਨਾਂਅ ਦੇ ਵਿਅਕਤੀ ਵਲੋਂ ਉਸ ਦੇ ਬਹਿਨੋਈ ਬਲਜਿੰਦਰ ਸਿੰਘ ਪੁੱਤਰ ਜਸਵੀਰ ਸਿੰਘ ਵਾਸੀ ਗੁਜਰਪੁਰ ਕਲਾਂ ਦਾ ਲੱਗਾ ਟਿਊਬਵੈੱਲ ਕੁਨੈਕਸ਼ਨ ਉਕਤ ਵਿਅਕਤੀ ਵਲੋਂ ਇਕ ਮੁਕੱਦਮੇ ਦੇ ਮਾਮਲੇ 'ਚ ਦਿੱਤੇ ਆਮ ਮੁਖਤਿਆਰਨਾਮੇ ਦੀ ਦੁਰਵਰਤੋਂ ਕਰਦਿਆਂ ਇਹ ਕੁਨੈਕਸ਼ਨ ਵਿਨੇ ਪੁੱਤਰ ਬਨਾਰਸੀ ਦਾਸ ਨੂੰ ਵੇਚ ਦਿੱਤਾ | ਉਨ੍ਹਾਂ ਦੋਸ਼ ਲਾਇਆ ਕਿ ਉਸ ਦੇ ਰਿਸ਼ਤੇਦਾਰ ਵਿਦੇਸ਼ ਵਿਚ ਰਹਿੰਦੇ ਹਨ ਤੇ ਉਨ੍ਹਾਂ ਨੇ ਕਿਸੇ ਮਾਮਲੇ 'ਚ ਇਕ ਮੁਖਤਿਆਰਨਾਮਾ ਅਨੂਪ ਕੁਮਾਰ ਨੂੰ ਦਿੱਤਾ ਸੀ, ਜਿਸ ਨੂੰ ਜ਼ਮੀਨ ਵੇਚਣ ਜਾਂ ਕੁਨੈਕਸ਼ਨ ਵੇਚਣ ਵਾਸਤੇ ਕੋਈ ਅਧਿਕਾਰ ਨਹੀਂ ਦਿੱਤਾ | ਜਦੋਂ ਇਸ ਮਾਮਲੇ 'ਚ ਉਹ ਵਿਦੇਸ਼ ਤੋਂ ਆਏ ਤਾਂ ਉਨ੍ਹਾਂ ਦੇ ਖੇਤਾਂ 'ਚ ਟਿਊਬਵੈੱਲ ਕੁਨੈਕਸ਼ਨ ਨਹੀਂ ਸੀ ਤਾਂ ਉਨ੍ਹਾਂ ਨੇ ਬਿਜਲੀ ਬੋਰਡ ਤੋਂ ਇਸ ਸੰਬੰਧੀ ਪੜਤਾਲ ਕੀਤੀ ਤਾਂ ਦੱਸਿਆ ਕਿ ਅਨੂਪ ਕੁਮਾਰ ਨਾਂਅ ਦੇ ਵਿਅਕਤੀ ਨੇ ਇਹ ਕੁਨੈਕਸ਼ਨ ਵਿਨੇ ਪੁੱਤਰ ਬਨਾਰਸੀ ਦਾਸ ਨੂੰ ਵੇਚ ਦਿੱਤਾ | ਅਦਾਲਤ ਦੇ ਜੱਜ ਤੁਸ਼ਾਰ ਕੌਰ ਥਿੰਦ ਵਲੋਂ ਕੀਤੀ ਸਖਤਾਈ 'ਤੇ ਇਹ ਮਾਮਲਾ ਸਾਹਮਣੇ ਆਇਆ ਅਤੇ ਪੁਲਿਸ ਨੇ ਕਥਿਤ ਦੋਸ਼ੀ 'ਤੇ ਮਾਮਲਾ ਦਰਜ ਕਰ ਲਿਆ |

Ad Position 22
No active advertisement
ਪਿਛਲੀ ਖ਼ਬਰ ਰੇਲਵੇ ਰੋਡ ਦੇ ਦੁਕਾਨਦਾਰ ਅੱਜ ਕਰਨਗੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਹੋਟਲ ਇਕਬਾਲ ਇਨ 'ਚ ਗਰਬਾ ਪ੍ਰੋਗਰਾਮ ਲਈ ਤਿਆਰੀ ਜੋਰਾਂ 'ਤੇ
Ad Position 24
No active advertisement