ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਰੇਲਵੇ ਰੋਡ ਦੇ ਦੁਕਾਨਦਾਰ ਅੱਜ ਕਰਨਗੇ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 23-09-2025

ਨਵਾਂਸ਼ਹਿਰ, 22 ਸਤੰਬਰ (ਜਸਬੀਰ ਸਿੰਘ ਨੂਰਪੁਰ)-ਰੇਲਵੇ ਰੋਡ ਦੇ ਦੁਕਾਨਦਾਰ ਤੇ ਸਮਾਜ ਸੇਵਕ ਮਨਮੋਹਨ ਸਿੰਘ ਗੁਲਾਟੀ ਨੇ ਕਿਹਾ ਕਿ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਨੂੰ ਸ਼ਾਂਤ ਕਰਨ ਲਈ ਇਕ ਵਾਰ ਫਿਰ ਜੇ. ਸੀ. ਬੀ. ਮਸ਼ੀਨ ਦੀ ਵਰਤੋਂ ਕੀਤੀ ਗਈ ਹੈ | ਹੁਣ ਦੁਕਾਨਦਾਰਾਂ ਨੂੰ ਮੂਰਖ ਨਹੀਂ ਬਣਾਇਆ ਜਾਵੇਗਾ ਤੇ ਉਨ੍ਹਾਂ ਦਾ ਅੱਜ ਐਲਾਨਿਆ ਵਿਰੋਧ ਉਥੇ ਹੀ ਰਹੇਗਾ | ਵਿਰੋਧ ਪ੍ਰਦਰਸ਼ਨ ਸ਼ੁਰੂ ਵਿਚ ਸਿਰਫ਼ ਤਿੰਨ ਘੰਟੇ, ਸਵੇਰੇ 9 ਵਜੇ ਤੋਂ ਦੁਪਹਿਰ 12 ਵਜੇ ਤੱਕ ਹੋਵੇਗਾ | ਜੇਕਰ ਪ੍ਰਸ਼ਾਸਨ ਉਨ੍ਹਾਂ ਨੂੰ ਇਸ ਕੰਮ ਲਈ ਦਸਤਾਵੇਜ਼ ਨਹੀਂ ਦਿਖਾਉਂਦਾ ਹੈ ਤਾਂ ਵਿਰੋਧ ਪ੍ਰਦਰਸ਼ਨ ਵਧਾਇਆ ਜਾਵੇਗਾ | ਵਿਰੋਧੀ ਧਿਰ ਦੇ ਕੌਂਸਲਰ ਪ੍ਰਵੀਨ ਭਾਟੀਆ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਪਿਛਲੇ 22 ਸਾਲਾਂ ਤੋਂ ਵਪਾਰ ਮੰਡਲ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਰਹੇ ਹਨ ਤੇ ਵਪਾਰੀਆਂ ਨੂੰ ਦਰਪੇਸ਼ ਹਰ ਮੁਸ਼ਕਿਲ ਤੋਂ ਜਾਣੂ ਹਨ | ਇਸ ਸੜਕ ਦਾ ਨਿਰਮਾਣ ਬਹੁਤ ਜਲਦੀ ਸ਼ੁਰੂ ਹੋ ਜਾਣਾ ਚਾਹੀਦਾ ਸੀ | ਹਾਲਾਂਕਿ ਕੁੱਝ ਵਿਅਕਤੀਆਂ ਦੇ ਲਾਲਚ ਕਾਰਨ, ਕੰਮ ਵਿਚ ਦੇਰੀ ਹੋਈ | ਸ਼ੁਰੂ ਵਿਚ ਲਗਪਗ 6.49 ਕਰੋੜ, ਫਿਰ 5.49 ਕਰੋੜ ਅਤੇ ਹੁਣ 2.88 ਕਰੋੜ ਦੇ ਟੈਂਡਰ ਜਾਰੀ ਕੀਤੇ ਗਏ ਸਨ | ਉਨ੍ਹਾਂ ਕਿਹਾ ਕਿ ਹੁਣ 2.88 ਕਰੋੜ ਦਾ ਕੀਤਾ ਜਾ ਰਿਹਾ ਕੰਮ ਪਹਿਲਾਂ ਪੂਰਾ ਹੋ ਜਾਣਾ ਚਾਹੀਦਾ ਸੀ |

Ad Position 22
No active advertisement
ਪਿਛਲੀ ਖ਼ਬਰ ਸਤਲੁਜ ਪਬਲਿਕ ਸਕੂਲ ਬੰਗਾ ਅੱਜ ਮਨਾਏਗਾ ਵਿਸ਼ਵ ਪੰਜਾਬੀ ਦਿਵਸ <br/> ਅਗਲੀ ਖ਼ਬਰ ਮੋਟਰ ਕੁਨੈਕਸ਼ਨ ਧੋਖਾਧੜੀ ਨਾਲ ਵੇਚਣ 'ਤੇ ਮਾਮਲਾ ਦਰਜ <br/>
Ad Position 24
No active advertisement