4 ਗ੍ਰਾਮ ਹੈਰੋਇਨ ਸਮੇਤ ਸਿਟੀ ਪੁਲਿਸ ਬੰਗਾ ਵਲੋਂ ਵਿਅਕਤੀ ਕਾਬੂ
ਸਿਟੀ ਥਾਣਾ ਬੰਗਾ ਦੇ ਐਸ. ਐਚ. ਓ. ਵਰਿੰਦਰ ਕੁਮਾਰ ਕਥਿਤ ਦੋਸ਼ੀ ਸੰਬੰਧੀ ਜਾਣਕਾਰੀ ਦੇਣ ਸਮੇਂ | ਤਸਵੀਰ : ਕੁਲਦੀਪ ਸਿੰਘ ਪਾਬਲਾ
<br/>
23-09-2025
ਬੰਗਾ, 22 ਸਤੰਬਰ (ਕੁਲਦੀਪ ਸਿੰਘ ਪਾਬਲਾ)-ਨਸ਼ਿਆਂ ਦੇ ਸਮੱਗਲਰਾਂ ਨੂੰ ਫੜਨ ਲਈ ਪੰਜਾਬ ਪੁਲਿਸ ਅਹਿਮ ਭੂਮਿਕਾ ਨਿਭਾ ਰਹੀ ਹੈ, ਜਿਸ ਤਹਿਤ ਬੀਤੇ ਕੱਲ੍ਹ ਬੰਗਾ ਸ਼ਹਿਰ ਦੀ ਪੁਲਿਸ ਵਲੋਂ 4 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ | ਐਸ. ਐਚ. ਓ. ਚੌਧਰੀ ਵਰਿੰਦਰ ਕੁਮਾਰ ਨੇ ਆਖਿਆ ਕਿ ਪੁਲਿਸ ਪਾਰਟੀ ਜਦੋਂ ਬੰਗਾ ਤੋਂ ਕਚਹਿਰੀ ਰੋਡ, ਝਿੱਕਾ ਵੱਲ ਜਾ ਰਹੀ ਸੀ ਤੇ ਜਦੋਂ ਝਿੱਕਾ ਪਿੰਡ ਦੀ ਪੁਲੀ ਕੋਲ ਪੁੱਜੀ ਤਾਂ ਉਥੇ ਪੁਲਿਸ ਪਾਰਟੀ ਨੂੰ ਸ਼ੱਕੀ ਵਿਅਕਤੀ ਦਿਖਾਈ ਦਿੱਤਾ | ਸ਼ੱਕ ਦੇ ਆਧਾਰ 'ਤੇ ਉਸ ਕੋਲੋ ਤਲਾਸ਼ੀ ਲੈਣ 'ਤੇ ਉਸ ਵਲੋਂ ਸੁੱਟੀ ਲਿਫਾਫੀ 'ਚੋਂ 4 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਪੁਲਿਸ ਪਾਰਟੀ ਵਲੋਂ ਉਨ੍ਹਾਂ ਨੂੰ ਮੌਕੇ 'ਤੇ ਕਾਬੂ ਕਰਕੇ ਅਗਲੀ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ | ਥਾਣਾ ਮੁਖੀ ਨੇ ਆਖਿਆ ਕਿ ਕਥਿਤ ਦੋਸ਼ੀ ਨੂੰ ਗਿ੍ਫਤਾਰ ਕਰ ਲਿਆ ਹੈ, ਜਿਸ ਦੀ ਪਹਿਚਾਣ ਜੋਗਿੰਦਰ ਰਾਮ ਉਰਫ ਨੋਨੀ ਪੁੱਤਰ ਗਵਰਧਨ ਵਾਸੀ ਮੁਕਤਪੁਰਾ ਮੁਹੱਲਾ ਸਿਟੀ ਬੰਗਾ ਵਜੋਂ ਹੋਈ ਹੈ | ਕਥਿਤ ਦੋਸ਼ੀ ਨੂੰ ਅਦਾਲਤ ਵਿਚ ਪੇਸ਼ ਕਰਕੇ ਹੋਰ ਤਫ਼ਤੀਸ਼ ਲਈ ਰਿਮਾਂਡ ਹਾਸਿਲ ਕੀਤਾ ਜਾਵੇਗਾ | ਇਸ ਮੌਕੇ ਪੁਲਿਸ ਪਾਰਟੀ ਮੌਜੂਦ ਸੀ |