ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਅੰਤਰਰਾਜੀ ਪਟਿਆਲਾ-ਪਿਹੇਵਾ ਹਾਈਵੇ 'ਤੇ ਟਰਾਲਾ ਟੋਏ 'ਚ ਡਿੱਗਾ, ਆਵਾਜਾਈ ਠੱਪ-ਲੋਕ ਪਰੇਸ਼ਾਨ

Ad Position 21
No active advertisement
ਅਜੀਤ ਡੈਸਕ 23-09-2025
ਦੇਵੀਗੜ੍ਹ, 22 ਸਤੰਬਰ (ਰਾਜਿੰਦਰ ਸਿੰਘ ਮੌਜੀ)-ਅੰਤਰਰਾਜੀ ਪਟਿਆਲਾ-ਪਿਹੇਵਾ ਹਾਈਵੇ 'ਤੇ ਅੱਜ ਸਵੇਰੇ ਪਿੰਡ ਹਰੀਗੜ੍ਹ ਨੇੜੇ ਇੱਕ ਵੱਡਾ ਟਰਾਲਾ ਸੜਕ ਦੇ ਕਿਨਾਰੇ ਧੱਸਣ ਕਾਰਨ ਹਾਦਸੇ ਦਾ ਸ਼ਿਕਾਰ ਹੋ ਗਿਆ | ਇਸ ਹਾਦਸੇ ਕਾਰਨ ਪਟਿਆਲਾ-ਪਿਹੇਵਾ ਮਾਰਗ 'ਤੇ ਵੱਡੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਬੰਦ ਹੋ ਗਈ ਹੈ, ਜਿਸ ਨਾਲ ਯਾਤਰੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਅਨੁਸਾਰ, ਇੱਕ ਭਾਰੀ ਭਰਿਆ ਟਰਾਲਾ ਪਿਹੇਵਾ ਤੋਂ ਪਟਿਆਲਾ ਵੱਲ ਆ ਰਿਹਾ ਸੀ, ਜਦੋਂ ਇਹ ਪਿੰਡ ਹਰੀਗੜ੍ਹ ਨੇੜੇ ਸੜਕ ਦੇ ਕਿਨਾਰੇ ਬਣੀ ਪੁਲੀ ਦੀ ਦੀਵਾਰ ਨਾ ਹੋਣ ਕਾਰਨ ਉਸ ਦੇ ਭਾਰ ਨਾਲ ਮਿੱਟੀ ਧੱਸ ਗਈ ਅਤੇ ਟਰਾਲਾ ਡੂੰਘੇ ਟੋਏ ਵਿੱਚ ਜਾ ਡਿੱਗਾ | ਹਾਦਸੇ ਤੋਂ ਬਾਅਦ ਸਿਰਫ਼ ਮੋਟਰਸਾਈਕਲਾਂ ਨੂੰ ਹੀ ਲੰਘਣ ਦੀ ਇਜਾਜ਼ਤ ਦਿੱਤੀ ਜਾ ਰਹੀ ਸੀ | ਇਸ ਟਰਾਲੇ ਨੂੰ ਬਾਹਰ ਕੱਢਣ ਲਈ ਇੱਕ ਹਾਈਡਰਾ ਮਸ਼ੀਨ ਮੰਗਵਾਈ ਗਈ | ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜਦੋਂ ਤੱਕ ਟਰਾਲੇ ਨੂੰ ਬਾਹਰ ਨਹੀਂ ਕੱਢ ਲਿਆ ਜਾਂਦਾ, ਉਦੋਂ ਤੱਕ ਆਵਾਜਾਈ ਬੰਦ ਰਹੇਗੀ | ਇਸ ਹਾਦਸੇ ਨੇ 2023 ਦੇ ਹੜ੍ਹਾਂ ਦੌਰਾਨ ਟੁੱਟੀਆਂ ਸੜਕਾਂ ਅਤੇ ਪੁਲੀਆਂ ਦੀ ਮਾੜੀ ਹਾਲਤ ਨੂੰ ਮੁੜ ਤੋਂ ਉਜਾਗਰ ਕਰ ਦਿੱਤਾ | ਪਿੰਡ ਬੁਧਮੋਰ ਦੇ ਸਰਪੰਚ ਸਵਿੰਦਰ ਸਿੰਘ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਇਸ ਇਲਾਕੇ ਵਿੱਚ ਹੜ੍ਹਾਂ ਨੂੰ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਪ੍ਰਸ਼ਾਸਨ ਨੇ ਇਨ੍ਹਾਂ ਸੜਕਾਂ ਦੀ ਮੁਰੰਮਤ 'ਤੇ ਕੋਈ ਧਿਆਨ ਨਹੀਂ ਦਿੱਤਾ | ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਅੰਤਰਰਾਜੀ ਹਾਈਵੇ ਦੀ ਜਲਦੀ ਤੋਂ ਜਲਦੀ ਮੁਰੰਮਤ ਕਰਵਾਈ ਜਾਵੇ | ਉਨ੍ਹਾਂ ਕਿਹਾ ਕਿ ਪਹਿਲਾਂ ਪਿੰਡ ਹਰੀਗੜ੍ਹ ਵਾਲੀ ਪੁਲੀ ਦੀ ਮੁਰੰਮਤ ਕੀਤੀ ਜਾਵੇ ਜਿਸ ਵਿਚ ਇਹ ਟਰਾਲਾ ਡਿੱਗਿਆ | ਜਿਸ ਕਰਕੇ ਲੋਕਾਂ ਨੂੰ ਆਪਣੇ ਵਾਹਨ ਹਰਿਆਣਾ ਤੋਂ ਘੁੰਮਾ ਕੇ ਆਪਣੀ ਮੰਜਲ ਤੱਕ ਪਹੁੰਚਾਉਣ ਵਿਚ ਕਾਫੀ ਮੁਸ਼ੱਕਤ ਕਰਨੀ ਪਈ |
Ad Position 22
No active advertisement
ਪਿਛਲੀ ਖ਼ਬਰ 4 ਗ੍ਰਾਮ ਹੈਰੋਇਨ ਸਮੇਤ ਸਿਟੀ ਪੁਲਿਸ ਬੰਗਾ ਵਲੋਂ ਵਿਅਕਤੀ ਕਾਬੂ ਅਗਲੀ ਖ਼ਬਰ ਪਹਿਲੇ ਨਰਾਤੇ ਮੌਕੇ ਸ਼ਰਧਾਲੂਆਂ ਨੇ ਮੰਦਰਾਂ 'ਚ ਟੇਕਿਆ ਮੱਥਾ
Ad Position 24
No active advertisement