ਬੰਗਾ, 22 ਸਤੰਬਰ (ਕੁਲਦੀਪ ਸਿੰਘ ਪਾਬਲਾ)-ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 556 ਸਾਲਾ ਤੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜੋ 25 ਗੁਰਮਤਿ ਸਮਾਗਮਾਂ ਦੀ ਲੜੀ ਚਲਾਈ ਜਾ ਰਹੀ ਹੈ, ਉਸ ਦਾ 19ਵਾਂ ਸਮਾਗਮ ਗੁਰਦੁਆਰਾ ਨਵੀਂ ਨਿਰਮਲ ਕੁਟੀਆ ਅਟਾਰੀ ਰਾਮਪੁਰ ਵਿਖੇ ਕਰਵਾਇਆ ਜਾ ਰਿਹਾ ਹੈ | ਸਮਾਗਮ ਕਰਵਾਉਣ ਲਈ ਮੀਟਿੰਗ ਗੁਰਦੁਆਰਾ ਨਵੀਂ ਨਿਰਮਲ ਕੁਟੀਆ ਵਿਖੇ ਸੰਤ ਬਾਬਾ ਜੋਗਿੰਦਰ ਸਿੰਘ ਨੇਕੀ ਵਾਲਿਆਂ ਦੀ ਰਹਿਨੁਮਾਈ ਹੇਠ ਬੁਲਾਈ ਗਈ | ਇਸ ਤੋਂ ਪਹਿਲਾਂ ਸੁਖਵਿੰਦਰ ਸਿੰਘ ਗੋਬਿੰਦਪੁਰ ਤੇ ਨਵੀਂ ਨਿਰਮਲ ਕੁਟੀਆ ਦੇ ਬੁਲਾਰੇ ਹਰਜਿੰਦਰ ਸਿੰਘ ਅਟਾਰੀ ਨੇ ਸਮਾਗਮ ਬਾਰੇ ਦੱਸਿਆ ਕਿ 1 ਅਕਤੂਬਰ ਨੂੰ ਕਰਵਾਏ ਜਾਣੇ ਜਾਣ ਵਾਲੇ ਸਮਾਗਮ 'ਚ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕਾਰਜ ਸਿੰਘ, ਗਿਆਨੀ ਸਰਬਜੀਤ ਸਿੰਘ ਲੁਧਿਆਣੇ ਵਾਲੇ ਇਨ੍ਹਾਂ ਸਮਾਗਮਾਂ 'ਚ ਹਾਜ਼ਰੀ ਭਰਨਗੇ | ਉਨ੍ਹਾਂ ਦੱਸਿਆ ਕਿ ਸੰਗਤਾਂ ਨੂੰ ਲਿਆਉਣ ਲਈ ਸੁਸਾਇਟੀ ਦੇ ਸਹਿਯੋਗ ਨਾਲ ਮੁਫ਼ਤ ਬੱਸ ਸੇਵਾ ਦੇ ਪ੍ਰਬੰਧ ਵੀ ਕੀਤੇ ਗਏ ਹਨ | ਇਸ ਮੌਕੇ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਸੰਗਤਾਂ ਨੂੰ 25, 26 ਤੇ 27 ਅਕਤੂਬਰ ਨੂੰ ਨਵਾਂਸ਼ਹਿਰ ਵਿਖੇ ਹੋਣ ਵਾਲੇ ਮਹਾਨ ਕੀਰਤਨ ਦਰਬਾਰ ਦੌਰਾਨ ਵੱਧ ਚੜ੍ਹ ਕੇ ਹਾਜ਼ਰੀਆਂ ਭਰਨ ਲਈ ਅਪੀਲ ਕੀਤੀ | ਮੀਟਿੰਗ 'ਚ ਪਰਮਜੀਤ ਸਿੰਘ ਪੰਜੌੜ, ਕਮਲਜੀਤ ਸਿੰਘ ਪੰਜੌੜ, ਭੁਪਿੰਦਰ ਸਿੰਘ, ਸਤਨਾਮ ਸਿੰਘ ਮਖਸੂਸਪੁਰ, ਜਸਵਿੰਦਰ ਸਿੰਘ ਅਟਾਰੀ, ਅਮਰਜੀਤ ਸਿੰਘ ਰਾਮਪੁਰ, ਰਣਵੀਰ ਸਿੰਘ ਅਟਾਰੀ, ਮਾਸਟਰ ਹਰੀ ਸਿੰਘ ਰਾਮਪੁਰ, ਹੇਮਰਾਜ ਰਾਮਪੁਰ, ਡਾ. ਅਮਰੀਕ ਸਿੰਘ ਲਧਾਣਾ-ਉੱਚਾ, ਡਾ. ਜਸਵੰਤ ਸਿੰਘ ਹੀਂਓ, ਤਰਲੋਕ ਸਿੰਘ ਫਲੌਰਾ, ਇੰਦਰਜੀਤ ਸਿੰਘ, ਊਧਮ ਸਿੰਘ ਗੋਬਿੰਦਪੁਰ, ਸੁੱਚਾ ਸਿੰਘ, ਅਜੀਤ ਸਿੰਘ ਖ਼ਾਲਸਾ, ਹਰਭਜਨ ਸਿੰਘ, ਮਨਜੀਤ ਸਿੰਘ, ਬਖ਼ਸ਼ੀਸ਼ ਸਿੰਘ, ਰਘਵੀਰ ਸਿੰਘ, ਹਰਦੀਪ ਸਿੰਘ ਦੀਪਾ, ਸੋਨੀ ਠੀਡਾ, ਸਤਬੀਰ ਸਿੰਘ ਗੋਨੀ, ਕੁਲਜਿੰਦਰਜੀਤ ਸਿੰਘ ਸੋਢੀ, ਜਥੇਦਾਰ ਗੁਰਨਾਮ ਸਿੰਘ ਬੰਗਾ, ਜੀਤ ਸਿੰਘ, ਅਸ਼ੋਕ ਸਿੰਘ, ਅਮਨਦੀਪ ਗਿੱਲ, ਅਜੇ ਅਟਾਰੀ, ਜਸਵਿੰਦਰ ਸਿੰਘ ਵੀ ਮੌਜੂਦ ਸਨ |