ਟੋਰਾਂਟੋਂ, 22 ਸਤੰਬਰ (ਹਰਜੀਤ ਸਿੰਘ ਬਾਜਵਾ)-ਉੱਘੇ ਸੰਗੀਤ ਸਮਰਾਟ ਚਰਨਜੀਤ ਅਹੂਜਾ ਦੀ ਮੌਤ 'ਤੇ ਇੱਥੇ ਸੰਗੀਤ ਪ੍ਰੇਮੀਆਂ 'ਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ, ਜਿਸ ਬਾਰੇ ਰੇਡੀਓ ਜਿੰਦਾਬਾਦ ਦੇ ਸੰਚਾਲਕ ਮੇਜਰ ਸਿੰਘ ਚੱਕਸਾਬੂ ਨੇ ਆਖਿਆ ਕਿ ਸੰਗੀਤ ਦੇ ਇਕ ਯੁੱਗ ਦਾ ਅੰਤ ਹੋ ਗਿਆ ਹੈ, ਉੱਘੇ ਸੰਗੀਤਕਾਰ ਰਾਜਿੰਦਰ ਸਿੰਘ ਰਾਜ ਨੇ ਆਖਿਆ ਕਿ ਉਹਨਾਂ ਦੇ ਪੁਰਾਣੇ ਸਾਥੀ ਉਹਨਾਂ ਨੂੰ ਸਦਾ ਲਈ ਵਿਛੋੜਾ ਦੇ ਗਏ ਹਨ, ਨੌਜਵਾਨ ਗਾਇਕ ਤੇ ਸੰਗੀਤਕਾਰ ਹੈਰੀ ਸੰਧੂ, ਨੌਜਵਾਨ ਗਾਇਕ ਬੌਬੀ ਪੰਧੇਰ, ਵਿਨੋਦ ਹਰਪਾਲਪੁਰੀ,ਭੁਪਿੰਦਰ ਸਿੰਘ ਰਤਨ, ਮਨਿੰਦਰ ਛਿੰਦਾ, ਇਕਬਾਲ ਬਰਾੜ, ਰਿੱਕੀ ਬਰਾੜ, ਹਰਵਿੰਦਰ ਸੰਘਾ, ਮਨਜੀਤ ਬਰਾੜ ਤੇ ਹੋਰਨਾਂ ਵੱਲੋਂ ਵੀ ਚਰਨਜੀਤ ਅਹੂਜਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਦੁਖੀ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ |