ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਟਰੱਕਿੰਗ ਇੰਡਸਟਰੀ 'ਚ ਸੰਗਠਿਤ ਅਪਰਾਧ ਦੇ ਦੋਸ਼

Ad Position 21
No active advertisement
ਅਜੀਤ ਡੈਸਕ 23-09-2025
ਵਿਨੀਪੈਗ, 22 ਸਤੰਬਰ (ਵਰਿੰਦਰ ਸਿੰਘ ਰੰਧਾਵਾ)- ਮੈਨੀਟੋਬਾ ਦੀ ਟਰੱਕਿੰਗ ਇੰਡਸਟਰੀ ਬਾਰੇ ਚਿੰਤਾਜਨਕ ਖੁਲਾਸੇ ਸਾਹਮਣੇ ਆਏ ਹਨ¢ ਉਦਯੋਗ ਦੇ ਜਾਣਕਾਰਾਂ ਮੁਤਾਬਕ, ਮਜ਼ਦੂਰਾਂ ਦੀ ਗਲਤ ਵਰਗੀਕਰਨ, ਇਮੀਗ੍ਰੇਸ਼ਨ ਧੋਖਾਧੜੀ ਅਤੇ ਟੈਕਸ ਚੋਰੀ ਰਾਹੀਂ ਇੱਕ ਵੱਡਾ ਅੰਡਰਗਰਾਊਾਡ ਅਰਥਤੰਤਰ ਚੱਲ ਰਿਹਾ ਹੈ | ਮੈਨੀਟੋਬਾ ਵਰਕਰਜ਼ ਕੰਪਨਸੇਸ਼ਨ ਬੋਰਡ ਦੀਆਂ ਜਾਂਚਾਂ 'ਚ 165 ਮਿਲੀਅਨ ਡਾਲਰ ਤੋਂ ਵੱਧ ਪੇਰੋਲ ਛੁਪਾਇਆ ਜਾਣ ਸਾਹਮਣੇ ਆਇਆ. ਇਸਦੇ ਨਾਲ ਹੀ ਫੈਡਰਲ ਲੈਬਰ ਮਾਰਕਿਟ ਇੰਪੈਕਟ ਅਸੈਸਮੇਂਟ ਪ੍ਰੋਗਰਾਮ ਦਾ ਗਲਤ ਫਾਇਦਾ ਲੈ ਕੇ ਵਿਦੇਸ਼ੀ ਡਰਾਈਵਰਾਂ ਤੋਂ 40 ਹਜ਼ਾਰ ਡਾਲਰ ਤੱਕ ਲਏ ਜਾਂਦੇ ਹਨ¢ ਕਈਆਂ ਨੂੰ ਘੱਟ ਤਨਖਾਹ 'ਤੇ ਕੰਮ ਕਰਵਾਇਆ ਜਾਂਦਾ ਹੈ — ਕਈ ਵਾਰ ਸਿਰਫ਼ 7 ਡਾਲਰ ਪ੍ਰਤੀ ਘੰਟਾ | ਅੰਦਰੂਨੀ ਲੋਕਾਂ ਨੇ ਇਸਨੂੰ 'ਆਧੁਨਿਕ ਗੁਲਾਮੀ' ਅਤੇ ਜਨਤਕ ਸੁਰੱਖਿਆ ਲਈ ਸਿੱਧਾ ਖ਼ਤਰਾ ਕਰਾਰ ਦਿੱਤਾ ਹੈ¢ ਕੁਝ ਡਰਾਈਵਰ ਬਿਨਾਂ ਢੰਗ ਦੇ ਟ੍ਰੇਨਿੰਗ ਸੜਕਾਂ 'ਤੇ ਭੇਜੇ ਜਾਂਦੇ ਹਨ, ਜਦਕਿ ਕੁਝ ਜਾਲਸਾਜ਼ੀ ਵਾਲੇ ਲਾਇਸੈਂਸਾਂ ਨਾਲ ਫੜੇ ਗਏ ਹਨ¢ ਮੈਨੀਟੋਬਾ ਪਬਲਿਕ ਇੰਸ਼ੋਰੈਂਸ 'ਤੇ ਵੀ ਉਂਗਲ ਉਠੀ ਹੈ ਕਿ ਬਿਨਾਂ ਜਾਂਚ ਦੇ ਕੈਰੀਅਰਾਂ ਨੂੰ ਇੰਸ਼ੋਰ ਕੀਤਾ ਗਿਆ, ਜਿਸ ਨਾਲ ਸਾਫ਼-ਸੁਥਰੀਆਂ ਕੰਪਨੀਆਂ ਦੇ ਪ੍ਰੀਮੀਅਮ ਵਧ ਰਹੇ ਹਨ¢ | ਉਦਯੋਗ ਨੇਤਾਵਾਂ ਦਾ ਕਹਿਣਾ ਹੈ ਕਿ ਹੁਣ ਮਜ਼ਬੂਤ ਕਾਰਵਾਈ ਦੀ ਲੋੜ ਹੈ | ਇਕ ਅਧਿਕਾਰੀ ਨੇ ਕਿਹਾ ਕਿ ਜੇ ਇਹ ਅਮਰੀਕਾ ਹੁੰਦਾ, ਤਾਂ ਇਹ ਰੈਕਟੀਅਰਿੰਗ ਕੇਸ ਹੁੰਦਾ | ਇਹ ਸਿਰਫ਼ ਟੈਕਸ ਚੋਰੀ ਨਹੀਂ, ਸਗੋਂ ਸੰਗਠਿਤ ਅਪਰਾਧ ਹੈ | ਵਿਨੀਪੈਗ ਸਨ ਨੇ ਪੁਸ਼ਟੀ ਕੀਤੀ ਹੈ ਕਿ ਕਈ ਕੈਰੀਅਰਾਂ 'ਤੇ ਮਜ਼ਦੂਰੀ, ਟੈਕਸ ਅਤੇ ਇਮੀਗ੍ਰੇਸ਼ਨ ਮਾਮਲਿਆਂ 'ਚ ਜਾਂਚਾਂ ਚੱਲ ਰਹੀਆਂ ਹਨ |
Ad Position 22
No active advertisement
ਪਿਛਲੀ ਖ਼ਬਰ ਵਿਆਹ ਸਮਾਗਮ 'ਚ ਹੋਈ ਗੋਲੀਬਾਰੀ-1 ਮÏਤ ਤੇ 6 ਜ਼ਖ਼ਮੀ ਅਗਲੀ ਖ਼ਬਰ ਚਰਨਜੀਤ ਆਹੂਜਾ ਦੇ ਦਿਹਾਂਤ 'ਤੇ ਦੁੱਖ ਦਾ ਪ੍ਰਗਟਾਵਾ
Ad Position 24
No active advertisement