ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਵਿਆਹ ਸਮਾਗਮ 'ਚ ਹੋਈ ਗੋਲੀਬਾਰੀ-1 ਮÏਤ ਤੇ 6 ਜ਼ਖ਼ਮੀ

Ad Position 21
No active advertisement
ਅਜੀਤ ਡੈਸਕ 23-09-2025
ਸੈਕਰਾਮੈਂਟੋ, 22 ਸਤੰਬਰ (ਹੁਸਨ ਲੜੋਆ ਬੰਗਾ)-ਨੈਸ਼ੂਆ, ਨਿਊ ਹੈਂਪਸ਼ਾਇਰ 'ਚ ਸਕਾਈ ਮੀਡੋਅ ਕਾਊਾਟੀ ਕਲੱਬ 'ਚ ਇਕ ਵਿਆਹ ਸਮਾਗਮ ਦÏਰਾਨ ਹੋਈ ਗੋਲੀਬਾਰੀ 'ਚ ਇਕ ਵਿਅਕਤੀ ਦੇ ਮਾਰੇ ਜਾਣ ਤੇ 6 ਹੋਰਨਾਂ ਦੇ ਜ਼ਖਮੀ ਹੋ ਜਾਣ ਦੀ ਖਬਰ ਹੈ | ਮÏਕੇ ਦੇ ਗਵਾਹਾਂ ਅਨੁਸਾਰ ਗੋਲੀਬਾਰੀ ਉਪਰੰਤ ਕਲੱਬ 'ਚ ਅਫਰਾ ਤਫਰੀ ਦਾ ਮਹÏਲ ਬਣ ਗਿਆ ਤੇ ਲੋਕਾਂ ਨੇ ਆਪਣੇ ਆਪ ਨੂੰ ਬਚਾਉਣ ਲਈ ਇਧਰ ਉਧਰ ਭੱਜਣਾ ਸ਼ੁਰੂ ਕਰ ਦਿੱਤਾ¢ ਸਟੇਟ ਅਟਾਰਨੀ ਜਨਰਲ ਜÏਹਨ ਐਮ ਫਾਰਮੇਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਸਿਆ ਕਿ ਗੋਲੀਬਾਰੀ 'ਚ 59 ਸਾਲਾ ਰਾਬਰਟ ਸਟੀਵਨ ਡੀਸੈਸਾਰੇ ਦੀ ਮÏਤ ਹੋ ਗਈ ਜਦ ਕਿ 2 ਹੋਰ ਗੋਲੀਆਂ ਵੱਜਣ ਕਾਰਨ ਜ਼ਖਮੀ ਹੋਏ ਹਨ | ਭਾਜੜ ਮਚਣ ਕਾਰਨ 4 ਹੋਰ ਜ਼ਖਮੀ ਹੋਏ ਹਨ ਤੇ ਉਨਾਂ ਦੇ ਗੋਲੀਆਂ ਨਹੀਂ ਵੱਜੀਆਂ ਹਨ | ਨੈਸ਼ੂਆ ਪੁਲਿਸ ਮੁਖੀ ਕੈਵਿਨ ਰÏਰਕੇ ਨੇ ਕਿਹਾ ਹੈ ਕਿ ਜ਼ਖਮੀਆਂ 'ਚੋਂ ਇਕ ਜੋ ਕਲੱਬ ਦਾ ਮੁਲਾਜ਼ਮ ਹੈ, ਦੀ ਹਾਲਤ ਗੰਭੀਰ ਪਰ ਸਥਿੱਰ ਹੈ | ਉਸ ਨੂੰ ਹੈਲੀਕਾਪਟਰ ਰਾਹੀਂ ਮੈਸਾਚੂਸੈਟਸ ਜਨਰਲ ਹਸਪਤਾਲ ਲਿਜਾਇਆ ਗਿਆ ਹੈ | ਦੋਸ਼ੀ 23 ਸਾਲਾ ਹੰਟਰ ਨੈਡੀਊ ਜੋ ਕਲੱਬ ਦਾ ਸਾਬਕਾ ਮੁਲਾਜ਼ਮ ਹੈ, ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਤੇ ਉਸ ਵਿਰੁੱਧ ਦੂਸਰਾ ਦਰਜਾ ਹੱਤਿਆ ਦੇ ਦੋਸ਼ ਲਾਏ ਗਏ ਹਨ |
Ad Position 22
No active advertisement
ਪਿਛਲੀ ਖ਼ਬਰ ਓਲਡਬਰੀ ਇਲਾਕੇ 'ਚ ਸਿੱਖ ਲੜਕੀ ਨਾਲ ਜਬਰ ਜਨਾਹ ਮਾਮਲੇ ਦੇ ਵਿਰੋਧ 'ਚ ਲੈਸਟਰ 'ਚ ਹੋਇਆ ਵੱਖ-ਵੱਖ ਧਰਮਾਂ ਦਾ ਵੱਡਾ ਇਕੱਠ... ਅਗਲੀ ਖ਼ਬਰ ਟਰੱਕਿੰਗ ਇੰਡਸਟਰੀ 'ਚ ਸੰਗਠਿਤ ਅਪਰਾਧ ਦੇ ਦੋਸ਼
Ad Position 24
No active advertisement