14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਰਾਸ਼ਟਰੀ ਉਪ ਪ੍ਰਧਾਨ ਤੇਜ ਪ੍ਰਕਾਸ਼ ਖਾਸਾ ਸ਼ਹੀਦ ਭਗਤ ਸਿੰਘ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ

Ad Position 21
No active advertisement
ਅਜੀਤ ਡੈਸਕ 27-09-2025
ਕਾਠਗੜ੍ਹ, 26 ਸਤੰਬਰ (ਹਰਸਿਮਰਨ ਜੋਤ ਸਿੰਘ ਕਲੇਰ)-ਮਹਾਰਾਸ਼ਟਰ ਦੇ ਲਾਤੂਰ ਵਿਚ ਮਰਾਠਵਾੜਾ ਮੁਕਤੀ ਸੰਗਰਾਮ ਦਿਵਸ ਮੌਕੇ 17/18 ਸਤੰਬਰ 2025 ਦੋ ਦਿਨ ਚੱਲੇ ਕੌਮੀ ਸਾਲਾਨਾ ਸੰਮੇਲਨ ਵਿਚ ਪੰਜਾਬ ਦੇ ਰਾਸ਼ਟਰੀ ਉਪ ਪ੍ਰਧਾਨ ਤੇਜ ਪ੍ਰਕਾਸ਼ ਖਾਸਾ ਨੂੰ ਸ਼ਹੀਦ ਭਗਤ ਸਿੰਘ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ |
ਮਰਾਠਵਾੜਾ ਮੁਕਤੀ ਸੰਗ੍ਰਾਮ ਦਿਵਸ ਅਤੇ ਅਖਿਲ ਭਾਰਤੀਯ ਭਿ੍ਸ਼ਟਾਚਾਰ ਵਿਰੋਧੀ ਸੰਘਰਸ਼ ਸੰਮਤੀ ਅਤੇ ਬਿ੍ਕਸ ਮਨੁੱਖੀ ਅਧਿਕਾਰ ਮਿਸ਼ਨ ਦੀ ਕੌਮੀ ਸਾਲਾਨਾ ਕਨਵੈਨਸ਼ਨ ਵਿਚ ਸੰਮਤੀ ਦੇ ਰਾਸ਼ਟਰੀ ਉਪ ਪ੍ਰਧਾਨ ਤੇਜ ਪ੍ਰਕਾਸ਼ ਖਾਸਾ ਨੂੰ ਉਨ੍ਹਾਂ ਵਲੋਂ ਕੀਤੇ ਭਿ੍ਸ਼ਟਾਚਾਰ ਵਿਰੋਧੀ ਕੰਮਾਂ ਲਈ ਸ਼ਹੀਦ ਭਗਤ ਸਿੰਘ ਰਾਸ਼ਟਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ | ਉਨ੍ਹਾਂ ਨੂੰ ਇਹ ਸਨਮਾਨ ਰਾਸ਼ਟਰੀ ਪ੍ਰਧਾਨ ਬਾਬਾ ਪ੍ਰਦੀਪ ਪਾਟਿਲ ਖੰਡਾਪੁਰਕਰ ਤੇ ਅਮੋਲ ਨਾਜਰੇਕਰ ਨੇ ਪ੍ਰਣਵ ਮੰਗਲ ਕਾਰਾਲਿਆ ਆਡੀਟੋਰੀਅਮ, ਲਾਤੂਰ ਮਹਾਂਰਾਸ਼ਟਰ ਵਿਖੇ ਦਿੱਤਾ | ਇਸ ਮੌਕੇ ਅਖਿਲ ਭਾਰਤੀਯ ਭਿ੍ਸ਼ਟਾਚਾਰ ਰੋਕੂ ਸੰਘਰਸ਼ ਸਮਿਤੀ ਪੰਜਾਬ ਪ੍ਰਧਾਨ ਵਿਜੇ ਭਾਟੀਆ, ਵਾਈਸ ਪ੍ਰਧਾਨ ਪੰਜਾਬ ਡਾ. ਸੁਪਿੰਦਰ ਸਿੰਘ ਢਿੱਲੋਂ, ਪੰਜਾਬ ਕਾਰਜਕਾਰੀ ਪ੍ਰਧਾਨ ਬਹਾਦਰ ਚੰਦ ਅਰੋੜਾ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪ੍ਰਧਾਨ ਮਨਮੋਹਨ ਸਿੰਘ ਗੁਲਾਟੀ, ਪੰਜਾਬ ਉਪ ਪ੍ਰਧਾਨ ਤਰੁਣ ਵਰਮਾ, ਪੰਜਾਬ ਜਰਨਲ ਸੈਕਟਰੀ ਠੇਕੇਦਾਰ ਗੁਰਚਰਨ ਸਿੰਘ, ਅਰੁਣ ਮੁਰਗਾਬੀ, ਬਾਲ ਕਿ੍ਸ਼ਨ ਆਨੰਦ, ਦਰਸ਼ਨ ਦਰਦੀ, ਵਾਸਦੇਵ ਪ੍ਰਦੇਸੀ, ਮਹੇਸ਼ ਕੁਮਾਰ ਪਰਦੇਸੀ, ਪੰਜਾਬ ਯੂਥ ਉਪ ਪ੍ਰਧਾਨ ਅੰਕੁਸ਼ ਠਾਕੁਰ, ਵਿਜੇ ਰਾਣਾ, ਪੰਜਾਬ ਯੂਥ ਪ੍ਰਧਾਨ ਦਲਜੀਤ ਸਿੰਘ, ਅਰਜੁਨ ਸਿੰਘ ਅੰਮਿ੍ਤਸਰ, ਮਨੋਜ ਪਾਠਕ ਨਵਾਂਸ਼ਹਿਰ, ਨਰਿੰਦਰ ਸ਼ਰਮਾ ਮਲੇਰਕੋਟਲਾ, ਨਾਜਰ ਅਲੀ ਮਲੇਰਕੋਟਲਾ, ਪ੍ਰਭਜੋਤ ਜੌਰਾ ਅੰਮਿ੍ਤਸਰ, ਸੋਨੂ ਸ਼ਰਮਾ, ਸੁਖਪਾਲ ਸਿੰਘ ਅੰਮਿ੍ਤਸਰ, ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਜਲਾਲਪੁਰ, ਵਿਧਾਇਕ ਸੰਤੋਸ਼ ਕਟਾਰੀਆ, ਜ਼ਿਲ੍ਹਾ ਪ੍ਰਧਾਨ ਅਜੇ ਮੰਗੂਪੁਰ, ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਲੱਕੀ, ਜਤਿੰਦਰ ਪਾਲ ਸਿੰਘ ਕਲੇਰ, ਦੀਦਾਰ ਸਿੰਘ ਬਲਾਚੌਰ, ਚੇਅਰਮੈਨ ਸਤੀਸ਼ ਸ਼ਰਮਾ ਕਾਠਗੜ੍ਹ, ਪ੍ਰਧਾਨ ਹੈਪੀ ਰਾਣਾ, ਬੰਟੀ ਕਰੀਮਪੁਰ ਧਿਆਨੀ, ਜਗਤਾਰ ਸਿੰਘ, ਮੋਹਿਤ ਕੁਮਾਰ, ਸਮਰਦੀਪ ਸਿੰਘ, ਜਸਵਿੰਦਰ ਸਿੰਘ ਬੈਂਸ, ਜਸਵਿੰਦਰ ਮਜ਼ਾਰਾ, ਡਾਕਟਰ ਤਜਿੰਦਰ ਜੋਤ, ਡੀ.ਐਸ.ਪੀ ਬਲਾਚੌਰ ਸ਼ਾਮ ਸੁੰਦਰ ਸ਼ਰਮਾ, ਐਸ.ਐਚ.ਓ ਸਿਟੀ ਥਾਣਾ ਬਲਾਚੌਰ ਸਤਨਾਮ ਸਿੰਘ, ਜਸਪ੍ਰੀਤ ਧਿਮਾਨ, ਸਿਮਰਨ ਜੋਤ ਸਿੰਘ ਕਲੇਰ, ਰਾਜੇਸ਼ ਕੁਮਾਰ ਕਾਠਗੜ੍ਹ, ਪੰਜਾਬ ਮਹਿਲਾ ਪ੍ਰਧਾਨ ਰਜਿੰਦਰ ਕੌਰ ਖਾਸਾ, ਯੋਗੇਸ਼ ਮਲਹੋਤਰਾ, ਚੰਦਰ ਮੋਹਨ ਜੇਡੀ ਨੇ ਰਾਸ਼ਟਰੀ ਸ਼ਹੀਦ ਭਗਤ ਸਿੰਘ ਪੁਰਸਕਾਰ ਨਾਲ ਸਨਮਾਨਿਤ ਹੋਣ 'ਤੇ ਤੇਜ ਪ੍ਰਕਾਸ਼ ਖਾਸਾ ਨੂੰ ਵਧਾਈਆਂ ਦਿੱਤੀਆਂ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਧਾਨ ਸਭਾ ਚੋਣਾਂ 'ਚ 'ਆਪ' ਭਾਰੀ ਬਹੁਮਤ ਪ੍ਰਾਪਤ ਕਰੇਗੀ-ਡਾ. ਸੁੱਖੀ ਅਗਲੀ ਖ਼ਬਰ ਮਾਸਟਰ ਕੁਲਵਿੰਦਰ ਸਿੰਘ ਢੇਸੀ ਵਲੋਂ ਭੀਣ ਸਕੂਲ ਨੂੰ 10 ਹਜ਼ਾਰ ਰੁਪਏ ਦੀ ਰਾਸ਼ੀ ਭੇਟ
Ad Position 24