ਬੰਗਾ, 26 ਸਤੰਬਰ (ਕੁਲਦੀਪ ਸਿੰਘ ਪਾਬਲਾ)-ਗਰੀਬਾਂ ਦੇ ਮਸੀਹਾ ਤੇ ਲੋੜਵੰਦ ਲੋਕਾਂ ਦੇ ਹਮਦਰਦ ਸਮਾਜ ਸੇਵੀ ਬਾਬਾ ਦਵਿੰਦਰ ਕੌੜਾ ਨੇ ਦੱਸਿਆ ਕਿ ਲੋਕ ਭਲਾਈ ਸੇਵਾ ਸੰਮਤੀ ਵੈਲਫੇਅਰ ਸੁਸਾਇਟੀ ਤੇ ਸਮੂਹ ਸੰਸਥਾ ਦੇ ਸਹਿਯੋਗ ਨਾਲ ਬੰਗਾ ਦੇ ਮਾਤਾ ਸੀਤਲਾ ਮੰਦਰ ਹੀਉਂ ਰੋਡ ਬੰਗਾ ਵਿਖੇ ਲੋੜਵੰਦ ਲੜਕੀਆਂ ਦੇ ਆਨੰਦ ਕਾਰਜ 16 ਨਵੰਬਰ ਨੂੰ ਕਰਵਾਏ ਜਾ ਰਹੇ ਹਨ | ਉਨ੍ਹਾਂ ਸਮੂਹ ਸੇਵਾਦਾਰਾਂ ਦੀ ਇਸ ਸੰਬੰਧੀ ਹੋਈ ਮੀਟਿੰਗ ਤੋਂ ਬਾਅਦ ਕਿਹਾ ਕਿ ਲੋੜਵੰਦ ਲੜਕੀਆਂ ਦੇ ਪਰਿਵਾਰ 15 ਨਵੰਬਰ ਤੱਕ ਕਮੇਟੀ ਕੋਲ ਆਪਣਾ ਨਾਂਅ ਦਰਜ ਕਰਵਾ ਦੇਣ ਤਾਂ ਜੋ ਲੜਕੀਆਂ ਨੂੰ ਰੋਜ਼ਾਨਾ ਵਰਤੋਂ ਵਿਚ ਆਉਣ ਵਾਲਾ ਅਤੇ ਹੋਰ ਘਰੇਲੂ ਸਾਮਾਨ ਦਿੱਤਾ ਜਾ ਸਕੇ | ਉਨ੍ਹਾਂ ਕਿਹਾ ਕਿ ਇਸ ਨੇਕੀ ਦੇ ਕਾਰਜ ਲਈ ਸਮਰੱਥ ਲੋਕਾਂ ਨੂੰ ਵੱਧ ਤੋਂ ਵੱਧ ਅੱਗੇ ਆਉਣਾ ਚਾਹੀਦਾ ਹੈ ਤਾਂ ਕਿ ਸਾਡਾ ਮਨੁੱਖ ਜੀਵਨ ਸਫਲ ਹੋ ਸਕੇ | ਇਸ ਸੰਬੰਧੀ ਬਾਬਾ ਦਵਿੰਦਰ ਕੌੜਾ ਨੇ ਕਿਹਾ ਕਿ ਨੇਕੀ ਦੇ ਕਾਰਜ ਸਾਡੀ ਸਮੂਹ ਸੁਸਾਇਟੀ ਦੇ ਮੈਂਬਰ ਤੇ ਅਹੁਦੇਦਾਰ ਆਪਣੀ ਜ਼ਿੰਦਗੀ ਦੇ ਆਖਰੀ ਸਾਹਾਂ ਤੱਕ ਕਰਦੇ ਰਹਿਣਗੇ |