21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਪਾਵਰਕਾਮ ਦੀ ਦਸ ਦਿਨਾਂ ਤੋਂ ਹੇਠਾਂ ਡਿੱਗੀ ਕੇਬਲ ਵਾਰ-ਵਾਰ ਸ਼ਿਕਾਇਤ ਦਰਜ ਕਰਵਾਉਣ ਉਪਰੰਤ ਵੀ ਨਹੀਂ ਕੀਤੀ ਠੀਕ <br/>

Ad Position 21
No active advertisement
ਅਜੀਤ ਡੈਸਕ 28-09-2025
ਮੁਕੰਦਪੁਰ , 27 ਸਤੰਬਰ (ਅਮਰੀਕ ਸਿੰਘ ਢੀਂਡਸਾ)-ਇਕ ਪਾਸੇ ਪੰਜਾਬ ਸਰਕਾਰ ਦਾਅਵੇ ਕਰਦੀ ਹੈ ਕਿ ਕਿਸਾਨਾਂ ਦੇ 24 ਘੰਟੇ ਦੇ ਅੰਦਰ-ਅੰਦਰ ਖਰਾਬ ਹੋਏ ਟਰਾਂਸਫਰਮਰ ਬਦਲੇ ਜਾਣਗੇ ਦੂਜੇ ਪਾਸੇ 24 ਘੰਟੇ ਬਿਜਲੀ ਦੇਣ ਵਾਲੀ ਸਪਲਾਈ ਦੀ ਦਸ ਦਿਨ ਪਹਿਲਾਂ ਹੇਠਾਂ ਡਿੱਗੀ ਕੇਬਲ ਨੂੰ ਕਈ ਵਾਰ ਸ਼ਿਕਾਇਤ ਨਿਵਾਰਨ ਨੰਬਰ 'ਤੇ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਵੀ ਨੰਗੇ ਜੋੜਾਂ ਵਾਲੀ ਕੇਬਲ ਤਾਰ ਠੀਕ ਕਰਨ ਦਾ ਪਾਵਰਕਾਮ ਮੁਲਾਜ਼ਮਾਂ ਵਲੋਂ ਯਤਨ ਨਹੀਂ ਕੀਤਾ | ਵਰਨਣਯੋਗ ਹੈ ਕਿ ਅਮਰੀਕ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਪਿੰਡ ਰਹਿਪਾ ਦੀ 24 ਘੰਟੇ ਦੀ ਸਪਲਾਈ ਵਾਲੀ ਕੇਬਲ ਕਿਕਰ ਦਾ ਦਰੱਖਤ ਡਿਗਣ ਨਾਲ ਧਰਤੀ 'ਤੇ ਡਿੱਗ ਗਈ, ਜਿਸ ਦੀ ਪਾਵਰਕਾਮ ਸ਼ਿਕਾਇਤ ਨਿਵਾਰਨ ਨੰਬਰ 'ਤੇ ਤਿੰਨ ਵਾਰ ਤੋਂ ਜ਼ਿਆਦਾ ਵਾਰ ਸ਼ਿਕਾਇਤ ਦਰਜ ਕਰਾਉਣ ਦੇ ਬਾਵਜੂਦ ਵੀ ਇਹ ਕੇਬਲ ਠੀਕ ਕਰਨ ਲਈ ਕੋਈ ਵੀ ਕਰਮਚਾਰੀ ਨਹੀਂ ਪਹੁੰਚਿਆ ਜਦ ਕਿ ਜਲਦੀ ਸ਼ਿਕਾਇਤ ਨਿਵਾਰਨ ਦੇ ਅਨੇਕਾਂ ਮੈਸੇਜ ਆ ਚੁੱਕੇ ਹਨ | ਸਿਤਮ ਦੀ ਗੱਲ ਇਹ ਹੈ ਕਿ ਠੀਕ ਕਰਨ ਵਾਲੇ ਮੁਲਾਜ਼ਮ ਬਹੁਤ ਵਾਰ ਕੋਲੋਂ ਦੀ ਲੰਘ ਜਾਂਦੇ ਹਨ ਪਰ ਮੁਲਾਜ਼ਮਾਂ ਨੂੰ ਸ਼ਾਇਦ ਇਹ ਗਿਆਨ ਨਹੀਂ ਕਿ ਇਹ ਨੰਗੀਆਂ ਜੋੜਾਂ ਵਾਲੀ ਕੇਬਲ ਕਿਸੇ ਵੇਲੇ ਵੀ ਕਿਸੇ ਲਈ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ | ਨੰਗੀਆਂ ਤਾਰਾਂ ਦਾ ਵਾਸਤਾ ਪਾਉਣ ਦੇ ਬਾਵਜੂਦ ਵੀ ਅਜੇ ਤੱਕ ਪਾਵਰਕਾਮ ਦੇ ਅਧਿਕਾਰੀਆਂ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ |

Ad Position 22
No active advertisement
ਪਿਛਲੀ ਖ਼ਬਰ ਪਿੰਡ ਬਹਿਲੂਰ ਕਲਾਂ ਵਿਖੇ ਪਰਾਲੀ ਦੀ ਸਾਂਭ-ਸੰਭਾਲ ਸੰਬੰਧੀ ਜਾਗਰੂਕਤਾ ਕੈਂਪ <br/> ਅਗਲੀ ਖ਼ਬਰ ਅਮਰਦੀਪ ਕਾਲਜ ਦੇ ਬੀ. ਸੀ. ਏ. ਸਮੈਸਟਰ ਚੌਥਾ ਦੀ ਸਿਮਰਪ੍ਰੀਤ ਕੌਰ ਯੂਨੀਵਰਸਿਟੀ ਮੈਰਿਟ 'ਚ <br/>
Ad Position 24