ਇਮਾਨਦਾਰੀ ਜ਼ਿੰਦਾ ਹੈ..ਮੋਬਾਈਲ ਫੋਨ ਮਾਲਕ ਦੇ ਕੀਤਾ ਸਪੁਰਦ
ਬਲਾਚੌਰ, 20 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਅੱਜ ਦੇ ਸਮੇਂ ਦੌਰਾਨ ਵੀ ਸਬਰ ਸੰਤੋਖ ਵਾਲੀਆਂ ਸ਼ਖਸ਼ੀਅਤਾਂ ਨੇ ਇਮਾਨਦਾਰੀ ਦਾ ਪੱਲਾ ਛੱਡਿਆ ਨਹੀ, ਜਿਸਦੀ ਮਿਸਾਲ ਇਲਾਕੇ ਦੇ ਨਾਮਵਰ ਹਲਵਾਈ ਸੁਰਿੰਦਰ ਸਿੰਘ ਨੇ ਕਿਸੇ ਵਿਆਕਤੀ ਦਾ ਡਿੱਗਿਆ ਕੀਮਤੀ ਮੋਬਾਇਲ ਫੋਨ ਵਾਪਿਸ ਕਰਕੇ ਸਾਬਿਤ ਕੀਤੀ। ਹੋਇਆ ਇੰਝ ਕਿ ਰਾਣਾ ਸ਼ੁਭਾਸ਼ ਚੰਦਰ ਮੈਰਿਜ ਪੈਲੇਸ ਵਿਖੇ ਵਿਆਹ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਉਪਰੰਤ ਆਪਣੇ ਸਾਥੀ ਰਾਣਾ ਬਲਵੀਰ ਸਿੰਘ ਪ੍ਰਧਾਨ ਲੱਕੜ ਮੰਡੀ ਨਾਲ ਮੋਟਰ ਸਾਈਕਲ ‘ਤੇ ਵਾਪਿਸ ਪਰਤ ਰਿਹਾ ਸੀ ਤੇ ਘਰ ਜਾ ਕੇ ਦੇਖਿਆ ਕਿ ਉਸਦਾ ਮੋਬਾਇਲ ਫੋਨ ਨਹੀ ਮਿਲ ਰਿਹਾ।
ਬਲਾਚੌਰ, 20 ਨਵੰਬਰ (ਦੀਦਾਰ ਸਿੰਘ ਬਲਾਚੌਰੀਆ)-ਅੱਜ ਦੇ ਸਮੇਂ ਦੌਰਾਨ ਵੀ ਸਬਰ ਸੰਤੋਖ ਵਾਲੀਆਂ ਸ਼ਖਸ਼ੀਅਤਾਂ ਨੇ ਇਮਾਨਦਾਰੀ ਦਾ ਪੱਲਾ ਛੱਡਿਆ ਨਹੀ, ਜਿਸਦੀ ਮਿਸਾਲ ਇਲਾਕੇ ਦੇ ਨਾਮਵਰ ਹਲਵਾਈ ਸੁਰਿੰਦਰ ਸਿੰਘ ਨੇ ਕਿਸੇ ਵਿਆਕਤੀ ਦਾ ਡਿੱਗਿਆ ਕੀਮਤੀ ਮੋਬਾਇਲ ਫੋਨ ਵਾਪਿਸ ਕਰਕੇ ਸਾਬਿਤ ਕੀਤੀ। ਹੋਇਆ ਇੰਝ ਕਿ ਰਾਣਾ ਸ਼ੁਭਾਸ਼ ਚੰਦਰ ਮੈਰਿਜ ਪੈਲੇਸ ਵਿਖੇ ਵਿਆਹ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਉਪਰੰਤ ਆਪਣੇ ਸਾਥੀ ਰਾਣਾ ਬਲਵੀਰ ਸਿੰਘ ਪ੍ਰਧਾਨ ਲੱਕੜ ਮੰਡੀ ਨਾਲ ਮੋਟਰ ਸਾਈਕਲ ‘ਤੇ ਵਾਪਿਸ ਪਰਤ ਰਿਹਾ ਸੀ ਤੇ ਘਰ ਜਾ ਕੇ ਦੇਖਿਆ ਕਿ ਉਸਦਾ ਮੋਬਾਇਲ ਫੋਨ ਨਹੀ ਮਿਲ ਰਿਹਾ। ਹੋਰ ਨੰਬਰ ਤੋਂ ਆਪਣਾ ਫੋਨ ਲੱਭਣ ਲਈ ਬਥੇਰੀਆ ਕਾਲਾਂ ਕੀਤੀਆਂ ਅਤੇ ਬਾਅਦ ਵਿੱਚ ਆਈ ਇੱਕ ਕਾਲ ਰਾਹੀਂ ਦੱਸਿਆ ਕਿ ਮੈਨੂੰ ਫੋਨ ਮਿਲਿਆ ਸੀ, ਉਹ ਬਲਾਚੌਰ ਦੇ ਮੁੱਖ ਚੌਕ ਵਿਖੇ ਸਥਿਤ ਸੈਣੀ ਸਵੀਟ ਸ਼ਾਪ ਵਾਲੇ ਮਾਲਕ ਕੋਲ ਦੇ ਦਿੱਤਾ ਹੈ। ਦੂਜੇ ਦਿਨ ਜਦੋਂ ਫੋਨ ਮਾਲਕ ਰਾਣਾ ਸ਼ੁਭਾਸ਼ ਚੰਦ ਅਤੇ ਰਾਣਾ ਬਲਵੀਰ ਸਿੰਘ ਸੈਣੀ ਸਵੀਟ ਸ਼ਾਪ ’ਤੇ ਪਹੁੰਚੇ ਤਾਂ ਉਥੋਂ ਦੇ ਮੁੱਖ ਕਾਰੀਗਰ ਸੁਰਿੰਦਰ ਸਿੰਘ ਛਿੰਦਾਂ ਹਲਵਾਈ ਨੇ ਦੱਸਿਆ ਕਿ ਉਸ ਨੂੰ ਬੂਲੇਵਾਲ ਮੋੜ ਬਲਾਚੌਰ ਵਿਖੇ ਸੜਕ ’ਤੇ ਪਿਆ ਫੋਨ ਦਿਖਾਈ ਦਿੱਤਾ ਜਿਸ ’ਤੇ ਕਿਸੇ ਵਾਹਨ ਦੇ ਟਾਇਰ ਚੜਣ ਵਾਲੇ ਸਨ, ਚੁੱਕ ਲਿਆ ਅਤੇ ਆਈਆਂ ਕਾਲਾਂ ਉਪਰੰਤ ਉਨ੍ਹਾਂ ਨੇ ਫੋਨ ਬਾਰੇ ਦੱਸ ਦਿੱਤਾ ਕਿ ਉਹ ਸੈਣੀ ਸਵੀਟ ਵਿਖੇ ਪਿਆ ਹੈ। ਫੋਨ ਪ੍ਰਾਪਤ ਹੋਣ ’ਤੇ ਰਾਣਾ ਸ਼ੁਭਾਸ਼ ਚੰਦ ਨੇ ਛਿੰਦਾਂ ਹਲਵਾਈ ਦਾ ਧੰਨਵਾਦ ਕੀਤਾ ਅਤੇ ਹੌਂਸਲਾ ਅਫਜਾਈ ਕਰਦਿਆ, ਰਾਣਾ ਸ਼ੁਭਾਸ਼ ਚੰਦ, ਰਾਣਾ ਬਲਵੀਰ ਸਿੰਘ, ਸੈਣੀ ਸਵੀਟ ਸ਼ਾਪ ਦੇ ਮਾਲਿਕ ਵਰਿੰਦਰ ਸੈਣੀ ਅਤੇ ਕੁਲਦੀਪ ਸਿੰਘ ਸੈਣੀ ਨੇ ਆਖਿਆ ਕਿ ਜਿਹੜਾ ਜਮੀਨ ਅਸਮਾਨ ਖੜਾ ਹੈ, ਉਹ ਨੇਕ ਬੰਦਿਆਂ ਦੀ ਬਦੌਲਤ ਹੈ ਅਤੇ ਅੱਜ ਵੀ ਇਮਾਨਦਾਰੀ ਜ਼ਿੰਦਾ ਹੋਣ ਦੀ ਪ੍ਰਤੱਖ ਮਿਸਾਲ ਮਿਲ ਗਈ। ਇਸ ਮੌਕੇ ਰਾਜਧਾਨੀ ਟ੍ਰਾਂਸਪੋਰਟ ਦੇ ਰਾਣਾ ਪ੍ਰਲਾਹਦ ਸਿੰਘ ਬੰਟੂ, ਉਮੇਸ਼ ਜੋਸ਼ੀ, ਰਾਣਾ ਤਰਸੇਮ ਸਿੰਘ ਨੇ ਵੀ ਛਿੰਦਾਂ ਹਲਵਾਈ ਦੀ ਇਮਾਨਦਾਰੀ ਦੀ ਸ਼ਲਾਘਾ ਕੀਤੀ।