ਕਾਠਗੜ੍ਹ-ਮਾਤਾ ਦਰਸ਼ਨਾ ਦੱਤਾ ਧਰਮ ਪਤਨੀ ਡਾਕਟਰ ਧਰਮਪਾਲ ਦੱਤਾ ਜੋ 18 ਸਤੰਬਰ ਦਿਨ ਵੀਰਵਾਰ 2025 ਨੂੰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਭੂ ਚਰਨਾਂ 'ਚ ਜਾ ਬਿਰਾਜੇ ਹਨ | ਮਾਤਾ ਦਰਸ਼ਨਾਂ ਰਾਣੀ ਦੱਤਾ ਦਾ ਜਨਮ ਪਿੰਡ ਚਿਲਾ ਮਨੌਲੀ ਜ਼ਿਲ੍ਹਾ ਮੁਹਾਲੀ ਵਿਖੇ ਸੇਠ ਬਲਵੰਤ ਰਾਏ ਦੇ ਘਰ ਹੋਇਆ | ਦਸਵੀਂ ਦੀ ਪੜ੍ਹਾਈ ਉਪਰੰਤ ਉਨ੍ਹਾਂ ਦਾ ਵਿਆਹ ਕਾਠਗੜ੍ਹ ਇਲਾਕੇ ਦੇ ਪ੍ਰਸਿੱਧ ਸਵ. ਡਾਕਟਰ ਦੇਸ ਰਾਜ ਦੱਤਾ ਦੇ ਸਪੁੱਤਰ ਡਾਕਟਰ ਧਰਮਪਾਲ ਦੱਤਾ ਨਾਲ ਹੋਇਆ ਤੇ ਉਨ੍ਹਾਂ ਨੇ ਤਿੰਨ ਸਪੁੱਤਰਾਂ ਰਮੇਸ਼ ਦੱਤਾ, ਅਰੁਨ ਦੱਤਾ ਤੇ ਸੁਧੀਰ ਦੱਤਾ ਨੂੰ ਜਨਮ ਦਿੱਤਾ ਅਤੇ ਉਨ੍ਹਾਂ ਨੂੰ ਉੱਚ ਦਰਜੇ ਦੀ ਤਾਲੀਮ ਦੇ ਕੇ ਆਪੋ ਆਪਣੇ ਕਾਰੋਬਾਰਾਂ 'ਤੇ ਨਿਯੁਕਤ ਕਰ ਦਿੱਤਾ ਜੋ ਦੁਨੀਆ 'ਚ ਸਿਆਸੀ ਤੇ ਸਮਾਜਿਕ ਤੌਰ 'ਤੇ ਵਿਚਰ ਰਹੇ ਹਨ | ਮਾਤਾ ਦਰਸ਼ਨਾਂ ਰਾਣੀ ਦੱਤਾ ਨੂੰ ਆਪਣੇ ਪਰਿਵਾਰ ਵਿਚੋਂ ਡਾਕਟਰ ਜੋਗਿੰਦਰ ਪਾਲ ਦੱਤਾ ਸਾਬਕਾ ਸਰਪੰਚ ਕਾਠਗੜ੍ਹ ਤੇ ਸੱਤਪਾਲ ਦੱਤਾ ਸਾਬਕਾ ਕਮਾਡੈਂਟ ਅਤੇ ਡਾਕਟਰ ਨਰਿੰਦਰ ਪਾਲ ਦੱਤਾ (ਨੰਬਰਦਾਰ) ਵਲੋਂ ਸਾਰੀ ਜ਼ਿੰਦਗੀ ਵਡਮੁੱਲਾ ਸਹਿਯੋਗ ਮਿਲਦਾ ਰਿਹਾ | ਮਾਤਾ ਦਰਸ਼ਨਾਂ ਰਾਣੀ ਦੱਤਾ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਗਰੂੜ ਪੁਰਾਣ ਦੇ ਪਾਠ ਦੇ ਭੋਗ ਤੇ ਰਸਮ ਪੱਗੜੀ 28 ਸਤੰਬਰ ਨੂੰ ਦੁਪਹਿਰ 1 ਵਜੇ ਤੋਂ 2 ਵਜੇ ਤੱਕ ਡੇਰਾ ਬਾਬਾ ਸਰਵਨ ਦਾਸ ਮਹਾਰਾਜ ਕਾਠਗੜ੍ਹ ਤਹਿਸੀਲ ਬਲਾਚੌਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਹੋਵੇਗੀ | - ਹਰਸਿਮਰਨ ਜੋਤ ਸਿੰਘ ਕਲੇਰ