ਘੁੰਮਣਾਂ, 5 ਦਸੰਬਰ (ਮਹਿੰਦਰ ਪਾਲ ਸਿੰਘ) - ਬਲਿਹਾਰ ਸਿੰਘ ਸੈਕਟਰੀ ਪਿੰਡ ਘੁੰਮਣ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਵਸਨੀਕ ਜੋ ਕੈਨੇਡਾ ਵਿੱਚ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ | ਉਨਾਂ ਦੀ ਆਤਮਿਕ ਸ਼ਾਂਤੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਕਥਾ ਵਾਚਕ ਭਾਈ ਚੈਂਚਲ ਸਿੰਘ ਤੇ ਕੀਰਤਨੀਏ ਜਥੇ ਭਾਈ ਵਿਕਰਮ ਸਿੰਘ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਸਰਵਣ ਕਰਵਾਈ | ਇਸ ਮੌਕੇ 'ਤੇ ਜਥੇਦਾਰ ਸੁਰਜੀਤ ਸਿੰਘ, ਜਸਵਿੰਦਰ ਸਿੰਘ, ਯੋਗੇਸ਼ ਕੁਮਾਬ ਬਿੱਟੂ, ਗੁਰਮਿੰਦਰ ਸਿੰਘ, ਜਗਤਾਰ ਸਿੰਘ ਪਾਲੀ, ਪਰਮਜੀਤ ਸਿੰਘ, ਦਲਜੀਤ ਸਿੰਘ ਘੁੰਮਣ, ਸਨੀ ਵਾਹਦ, ਜੁਝਾਰ ਸਿੰਘ, ਸੁਰਿੰਦਰ ਸਿੰਘ, ਅਵਤਾਰ ਸਿੰਘ, ਸੁਰਜੀਤ ਸਿੰਘ ਮਾਂਗਟ, ਮੈਡਮ ਇੰਦਰਜੀਤ ਕੌਰ, ਰਮਨਦੀਪ ਸਿੰਘ, ਸੁਰਿੰਦਰ ਪਾਲ ਸੰਧੂ, ਸੰਜੀਵ ਕੁਮਾਰ, ਗੁਰਦਿਆਲ ਸਿੰਘ, ਕਸ਼ਮੀਰ ਸਿੰਘ, ਬਿੰਦਾ ਘੁੰਮਣ ਆਦਿ ਨੇ ਬਲਿਹਾਰ ਸਿੰਘ ਸੈਕਟਰੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ |